- 19 ਘੰਟਿਆਂ ਬਾਅਦ ਮੁੱਠਭੇੜ ਖਤਮ,
- ਡਰੋਨ ਕੈਮਰੇ ਰਾਹੀਂ ਦੇਖੀਆਂ ਅੱਤਵਾਦੀਆਂ ਦੀਆਂ ਲਾ+ਸ਼ਾਂ
ਜੰਮੂ-ਕਸ਼ਮੀਰ, 17 ਨਵੰਬਰ 2023 – ਜੰਮੂ-ਕਸ਼ਮੀਰ ਦੇ ਕੁਲਗਾਮ ‘ਚ ਸ਼ੁੱਕਰਵਾਰ ਨੂੰ ਸੁਰੱਖਿਆ ਬਲਾਂ ਨਾਲ ਮੁਕਾਬਲੇ ‘ਚ 5 ਅੱਤਵਾਦੀ ਮਾਰੇ ਗਏ। ਇਹ ਪੰਜੇ ਅੱਤਵਾਦੀ ਲਸ਼ਕਰ-ਏ-ਤੋਇਬਾ (LeT) ਨਾਲ ਜੁੜੇ ਦ ਰੇਸਿਸਟੈਂਸ ਫੋਰਸ (TRF) ਦੇ ਦੱਸੇ ਜਾਂਦੇ ਹਨ।
16 ਨਵੰਬਰ ਦੀ ਸ਼ਾਮ ਨੂੰ ਸੁਰੱਖਿਆ ਬਲਾਂ ਨੂੰ ਕੁਲਗਾਮ ਦੇ ਸਮਾਨੂ ਇਲਾਕੇ ‘ਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ। ਤਲਾਸ਼ੀ ਮੁਹਿੰਮ ਦੌਰਾਨ ਅੱਤਵਾਦੀਆਂ ਨੇ ਗੋਲੀਬਾਰੀ ਕੀਤੀ। ਇਸ ਤੋਂ ਬਾਅਦ ਮੁਕਾਬਲਾ ਸ਼ੁਰੂ ਹੋ ਗਿਆ।
ਫੌਜ ਦੀ 34ਵੀਂ ਰਾਸ਼ਟਰੀ ਰਾਈਫਲਜ਼, 9 ਪੈਰਾ (ਏਲੀਟ ਸਪੈਸ਼ਲ ਫੋਰਸ ਯੂਨਿਟ), ਸੀਆਰਪੀਐਫ ਅਤੇ ਰਾਜ ਪੁਲਿਸ ਆਪਰੇਸ਼ਨ ਵਿੱਚ ਸ਼ਾਮਲ ਸਨ। ਇਹ ਮੁਕਾਬਲਾ ਕਰੀਬ 19 ਘੰਟੇ ਤੱਕ ਚੱਲਿਆ।
ਕਸ਼ਮੀਰ ਜ਼ੋਨ ਪੁਲਿਸ ਮੁਤਾਬਕ ਇਹ ਮੁਕਾਬਲਾ ਵੀਰਵਾਰ ਸ਼ਾਮ 4.30 ਵਜੇ ਸ਼ੁਰੂ ਹੋਇਆ। ਦੇਰ ਰਾਤ ਹਨੇਰਾ ਹੋਣ ਕਾਰਨ ਇਸ ਨੂੰ ਰੋਕ ਦਿੱਤਾ ਗਿਆ ਸੀ ਪਰ ਸਵੇਰੇ ਇਕ ਵਾਰ ਫਿਰ ਗੋਲੀਬਾਰੀ ਸ਼ੁਰੂ ਹੋ ਗਈ।
ਅੱਜ ਸਵੇਰੇ ਹੋਏ ਮੁਕਾਬਲੇ ‘ਚ 5 ਅੱਤਵਾਦੀ ਮਾਰੇ ਗਏ। ਜਿਸ ਘਰ ਵਿਚ ਪੰਜ ਅੱਤਵਾਦੀ ਲੁਕੇ ਹੋਏ ਸਨ, ਕਰਾਸ ਫਾਇਰਿੰਗ ਦੌਰਾਨ ਅੱਗ ਲੱਗ ਗਈ। ਅੱਤਵਾਦੀਆਂ ਦੀਆਂ ਲਾਸ਼ਾਂ ਨੂੰ ਡਰੋਨ ਕੈਮਰਿਆਂ ਰਾਹੀਂ ਦੇਖਿਆ ਗਿਆ ਹੈ।