ਲੁਧਿਆਣਾ ‘ਚ ਸਿਰਫ 39 ਮਿੰਟਾਂ ‘ਚ ਲੱਖਾਂ ਦੀ ਚੋਰੀ, ਧੀ ਦੇ ਵਿਆਹ ਲਈ ਰੱਖੇ 5 ਲੱਖ ਦੇ ਗਹਿਣੇ ਹੋਏ ਚੋਰੀ

  • ਕੰਧ ਟੱਪ ਕੇ ਕਮਰੇ ‘ਚ ਦਾਖਲ ਹੋਇਆ ਚੋਰ,

ਲੁਧਿਆਣਾ, 18 ਨਵੰਬਰ 2023 – ਲੁਧਿਆਣਾ ‘ਚ ਸਿਰਫ 39 ਮਿੰਟਾਂ ‘ਚ ਹੀ ਚੋਰੀ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ। ਚੋਰਾਂ ਨੇ ਘਰ ‘ਚੋਂ ਕਰੀਬ 5 ਲੱਖ ਰੁਪਏ ਦੀ ਨਕਦੀ ਤੇ ਗਹਿਣੇ ਚੋਰੀ ਕਰ ਲਏ ਹਨ। ਜਿਸ ਘਰ ‘ਚ ਚੋਰੀ ਹੋਈ ਹੈ, ਉਸ ਘਰ ਦੀ ਲੜਕੀ ਦਾ 3 ਮਹੀਨੇ ਬਾਅਦ ਵਿਆਹ ਹੋਣਾ ਹੈ। ਚੋਰ ਲੜਕੀ ਦੇ ਵਿਆਹ ਲਈ ਰੱਖੇ ਹੋਏ ਗਹਿਣੇ ਲੈ ਗਏ ਹਨ। ਇਸ ਦੀ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ ਗਈ ਹੈ।

ਅਮਰਜੀਤ ਨੇ ਦੱਸਿਆ ਕਿ ਉਸ ਦਾ ਘਰ ਗੋਪਾਲ ਨਗਰ ਚੌਕ ਨੇੜੇ ਸ਼ਿਵ ਸ਼ਕਤੀ ਕਲੋਨੀ ਵਿੱਚ ਹੈ। ਦੇਰ ਰਾਤ 2.57 ਮਿੰਟ ‘ਤੇ ਚੋਰ ਉਨ੍ਹਾਂ ਦੇ ਘਰ ਦੇ ਬਾਹਰ ਗੈਲਰੀ ਦੀ ਕੰਧ ਟੱਪ ਕੇ ਉਨ੍ਹਾਂ ਦੇ ਲੜਕੇ ਅਨਿਲ ਵਰਮਾ ਦੇ ਕਮਰੇ ਦੀ ਅਲਮਾਰੀ ‘ਚੋਂ ਗਹਿਣੇ ਅਤੇ ਨਕਦੀ ਚੋਰੀ ਕਰ ਕੇ ਲੈ ਗਏ। ਬਦਮਾਸ਼ ਉਸੇ ਕੰਧ ਰਾਹੀਂ 3.36 ਮਿੰਟ ‘ਤੇ ਕਮਰੇ ਤੋਂ ਬਾਹਰ ਆਇਆ।

ਅਮਰਜੀਤ ਨੇ ਦੱਸਿਆ ਕਿ ਉਸ ਦੀ ਲੜਕੀ ਦਾ ਤਿੰਨ ਮਹੀਨੇ ਬਾਅਦ ਵਿਆਹ ਹੋ ਰਿਹਾ ਹੈ। ਉਸ ਨੇ ਇਕ-ਇਕ ਪੈਸਾ ਬਚਾਇਆ ਅਤੇ ਆਪਣੀ ਧੀ ਲਈ ਸੋਨੇ ਦੇ ਗਹਿਣੇ ਬਣਵਾਏ। ਅਮਰਜੀਤ ਨੇ ਦੱਸਿਆ ਕਿ ਉਸ ਦਾ ਲੜਕਾ ਅਨਿਲ ਵਰਮਾ ਆਪਣੀ ਪਤਨੀ ਅਤੇ ਬੱਚਿਆਂ ਨਾਲ ਕਰਨਾਲ ਸਥਿਤ ਆਪਣੇ ਸਹੁਰੇ ਘਰ ਗਿਆ ਹੋਇਆ ਸੀ।

ਜਦੋਂ ਉਹ ਸਵੇਰੇ 8 ਵਜੇ ਦੁੱਧ ਲੈ ਕੇ ਘਰ ਪਰਤ ਰਿਹਾ ਸੀ ਤਾਂ ਉਸ ਦੀ ਨਜ਼ਰ ਪੁੱਤਰ ਦੇ ਕਮਰੇ ‘ਤੇ ਪਈ। ਅਲਮਾਰੀ ਵਿੱਚ ਸਾਮਾਨ ਖਿਲਰਿਆ ਪਿਆ ਸੀ। ਥਾਣਾ ਟਿੱਬਾ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਚੰਡੀਗੜ੍ਹ ‘ਚ ਅੱਜ ਤੋਂ ਸ਼ਟਲ ਬੱਸ ਸੇਵਾ ਸ਼ੁਰੂ: ਵੀਕਐਂਡ ਅਤੇ ਜਨਤਕ ਛੁੱਟੀ ਵਾਲੇ ਦਿਨ ਮਿਲੇਗੀ ਸਹੂਲਤ

ਛੱਠ ਪੂਜਾ ਕਾਰਨ ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਭਾਰੀ ਭੀੜ: ਲੋਕਾਂ ਨੇ ਟ੍ਰੇਨ ਚੜ੍ਹਨ ਲਈ ਟੱਪੀਆਂ ਹੱਦਾਂ