ਦੋ ਨੌਜਵਾਨਾਂ ਦੀ ਸੜਕ ਹਾਦਸੇ ‘ਚ ਮੌ+ਤ, ਵਿਆਹ ਤੋਂ ਪਰਤ ਰਹੇ ਸੀ, ਕਾਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ

  • ਖੰਨਾ ‘ਚ ਕਾਰ ਤੇ ਮੋਟਰਸਾਈਕਲ ਵਿਚਾਲੇ ਹੋਈ ਭਿਆਨਕ ਟੱਕਰ
  • ਤੀਜਾ ਨੌਜਵਾਨ ਗੰਭੀਰ ਜ਼ਖਮੀ,
  • ਰੋਹਿਤ ਅਤੇ ਨਵੀ ਵਜੋਂ ਹੋਈ ਹੈ ਮ੍ਰਿਤਕਾਂ ਦੀ ਪਛਾਣ

ਖੰਨਾ, 18 ਨਵੰਬਰ 2023 – ਖੰਨਾ ‘ਚ ਚੰਡੀਗੜ੍ਹ ਰੋਡ ‘ਤੇ ਕਾਰ ਅਤੇ ਬਾਈਕ ਵਿਚਾਲੇ ਹੋਈ ਟੱਕਰ ‘ਚ ਦੋ ਚਚੇਰੇ ਭਰਾਵਾਂ ਦੀ ਮੌਤ ਹੋ ਗਈ, ਜਦਕਿ ਤੀਜਾ ਨੌਜਵਾਨ ਗੰਭੀਰ ਜ਼ਖਮੀ ਹੈ। ਮ੍ਰਿਤਕਾਂ ਦੀ ਪਛਾਣ ਰੋਹਿਤ ਉਰਫ ਗੋਲੂ (20) ਅਤੇ ਨਵੀ ਉਰਫ ਗਿੰਨੂ (19) ਵਜੋਂ ਹੋਈ ਹੈ। ਦੋਵੇਂ ਲੋਹਾਰੀ ਕਲਾਂ ਦੇ ਰਹਿਣ ਵਾਲੇ ਸਨ। ਉਸ ਦਾ ਸਾਥੀ ਹਰਪ੍ਰੀਤ ਸਿੰਘ ਵਾਸੀ ਰਾਮਪੁਰ ਕਲੇਰਾ ਗੰਭੀਰ ਜ਼ਖ਼ਮੀ ਹੈ।

ਤਿੰਨੋਂ ਨੌਜਵਾਨ ਦੋਰਾਹਾ ਵਿੱਚ ਇੱਕ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਸਨ। ਸ਼ੁੱਕਰਵਾਰ ਦੇਰ ਰਾਤ ਪੈਟਰੋਲ ਪੰਪ ਨੇੜੇ ਕਾਰ ਅਤੇ ਬਾਈਕ ਵਿਚਾਲੇ ਟੱਕਰ ਹੋ ਗਈ।

ਮ੍ਰਿਤਕ ਨਵੀ ਦੇ ਪਿਤਾ ਕਰਮ ਸਿੰਘ ਦੀ ਰੋ-ਰੋ ਹਾਲਤ ਖਰਾਬ ਸੀ। ਇਸ ਪਿਤਾ ਨੇ ਡੇਢ ਮਹੀਨੇ ਵਿੱਚ ਦੋ ਪੁੱਤਰ ਗੁਆ ਦਿੱਤੇ। ਵੱਡੇ ਪੁੱਤਰ ਦੀ ਡੇਢ ਮਹੀਨਾ ਪਹਿਲਾਂ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋ ਗਈ ਸੀ। ਹੁਣ ਹਾਦਸੇ ਵਿੱਚ ਛੋਟੇ ਪੁੱਤਰ ਦੀ ਮੌਤ ਹੋ ਗਈ। ਦੂਜੇ ਪਾਸੇ ਰੋਹਿਤ ਵੀ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ।

ਸਿਟੀ ਪੁਲੀਸ ਸਟੇਸ਼ਨ ਦੇ ਐਸਐਚਓ ਹੇਮੰਤ ਮਲਹੋਤਰਾ ਨੇ ਦੱਸਿਆ ਕਿ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਮ੍ਰਿਤਕਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਜਿਸ ਤੋਂ ਬਾਅਦ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਹਵਾ ਪ੍ਰਦੂਸ਼ਣ ਨੂੰ ਲੈ ਕੇ NGT ਸਖ਼ਤ, 9 ਸੂਬਾ ਸਰਕਾਰਾਂ ਨੂੰ ਫਟਕਾਰ ਲਾਉਂਦਿਆਂ 22 ਨਵੰਬਰ ਤੱਕ ਮੰਗੀ ਰਿਪੋਰਟ

ਫ਼ਿਰੋਜ਼ਪੁਰ ‘ਚ ਦੋ ਮਾਸੂਮ ਬੱਚਿਆਂ ਨੂੰ ਕੁੱਤਿਆਂ ਨੇ ਵੱਢਿਆ, ਇੱਕ ਦੀ ਮੌਕੇ ‘ਤੇ ਹੀ ਮੌ+ਤ, ਦੂਜਾ ਫ਼ਰੀਦਕੋਟ ਰੈਫ਼ਰ