ਚੰਡੀਗੜ੍ਹ ਏਅਰਪੋਰਟ ‘ਤੇ ਫੜਿਆ ਗਿਆ 1.7 ਕਰੋੜ ਦਾ ਸੋਨਾ, ਕਸਟਮ ਵਿਭਾਗ ਨੇ ਚੈਕਿੰਗ ਦੌਰਾਨ ਦੋ ਵਿਅਕਤੀ ਦੁਬਈ ਤੋਂ ਲਿਆਂਦੇ 2 ਕਿਲੋ ਸੋਨੇ ਸਮੇਤ ਫੜੇ

ਚੰਡੀਗੜ੍ਹ, 21 ਨਵੰਬਰ 2023 – ਕਸਟਮ ਵਿਭਾਗ ਨੇ ਚੰਡੀਗੜ੍ਹ ਹਵਾਈ ਅੱਡੇ ‘ਤੇ ਦੋ ਵਿਅਕਤੀਆਂ ਕੋਲੋਂ ਕਰੀਬ 2 ਕਿਲੋ ਸੋਨਾ ਬਰਾਮਦ ਕੀਤਾ ਹੈ। ਇਸ ਦੀ ਬਾਜ਼ਾਰੀ ਕੀਮਤ 1.07 ਕਰੋੜ ਰੁਪਏ ਹੈ। ਇਹ ਯਾਤਰੀ ਦੁਬਈ ਤੋਂ ਆਏ ਸਨ। ਇਹ ਸੋਨਾ ਚੰਡੀਗੜ੍ਹ ਹਵਾਈ ਅੱਡੇ ‘ਤੇ ਸਾਮਾਨ ਦੀ ਜਾਂਚ ਦੌਰਾਨ ਬਰਾਮਦ ਹੋਇਆ।

ਕਸਟਮ ਵਿਭਾਗ ਨੇ ਇਸ ਬਾਰੇ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ ਅਤੇ ਪੁਲਿਸ ਨੇ ਦੋਵਾਂ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫੜੇ ਗਏ ਲੋਕ ਅਜੇ ਤੱਕ ਸੋਨੇ ਬਾਰੇ ਕੋਈ ਸਪੱਸ਼ਟ ਜਵਾਬ ਨਹੀਂ ਦੇ ਸਕੇ ਹਨ।

ਕਸਟਮ ਵਿਭਾਗ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਕ ਯਾਤਰੀ ਕੋਲੋਂ ਤਿੰਨ ਚਾਂਦੀ ਦੀਆਂ ਕੋਟੇਡ ਸੋਨੇ ਦੀਆਂ ਚੂੜੀਆਂ ਅਤੇ ਦੋ ਸੋਨੇ ਦੀਆਂ ਚੇਨਾਂ ਬਰਾਮਦ ਹੋਈਆਂ ਹਨ। ਜਿਸ ਦਾ ਭਾਰ ਲਗਭਗ 750 ਗ੍ਰਾਮ ਹੈ। ਇਨ੍ਹਾਂ ਦੀ ਬਾਜ਼ਾਰੀ ਕੀਮਤ ਲਗਭਗ 39.98 ਲੱਖ ਰੁਪਏ ਹੈ। ਜਦਕਿ ਦੂਜੇ ਯਾਤਰੀ ਕੋਲੋਂ 520 ਗ੍ਰਾਮ ਵਜ਼ਨ ਦਾ ਇੱਕ ਸੋਨੇ ਦਾ ਬਿਸਕੁਟ ਅਤੇ ਪੰਜ ਸੋਨੇ ਦੀਆਂ ਚੂੜੀਆਂ ਬਰਾਮਦ ਹੋਈਆਂ ਹਨ। ਇਸ ਦਾ ਕੁੱਲ ਵਜ਼ਨ 1270 ਗ੍ਰਾਮ ਹੈ ਅਤੇ ਬਾਜ਼ਾਰੀ ਕੀਮਤ 67.71 ਲੱਖ ਰੁਪਏ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਵਿੱਚ ਆਮ ਆਦਮੀ ਕਲੀਨਿਕ ਨੂੰ ਮਿਲੀ ਵਿਸ਼ਵ ਮਾਨਤਾ

ਪੰਜਾਬੀ ਗਾਇਕ ਦਿਲਜੀਤ ਦੁਸਾਂਝ ਦੇ ਚਾਚਾ ਨਹੀਂ ਰਹੇ