4 ਦਿਨ ਤੋਂ ਲਾਪਤਾ ਤਿੰਨ ਭਰਾਵਾਂ ’ਚੋਂ ਦੋ ਦੀਆਂ ਮਿਲੀਆਂ ਲਾ+ਸ਼ਾਂ, ਤੀਜੇ ਦੀ ਭਾਲ ਅਜੇ ਵੀ ਜਾਰੀ

  • ਅਕਾਸ਼ਦੀਪ ਅਤੇ ਅਨਮੋਲਦੀਪ ਦੀਆਂ ਲਾ+ਸ਼ਾਂ ਨਹਿਰ ‘ਚੋਂ ਮਿਲੀਆਂ,
  • ਤੀਜੇ ਚਚੇਰੇ ਭਰਾ ਅਰਸ਼ਦੀਪ ਦੀ ਭਾਲ ਅਜੇ ਵੀ ਜਾਰੀ,
  • ਫ਼ਰੀਦਕੋਟ ਦੇ ਪਿੰਡ ਝਾੜੀਵਾਲਾ ਦੇ ਰਹਿਣ ਵਾਲੇ ਸੀ,
  • ਤਿੰਨੇ ਵਿਆਹ ਲਈ ਕੱਪੜੇ ਖਰੀਦਣ ਗਏ ਸੀ

ਫਰੀਦਕੋਟ, 22 ਨਵੰਬਰ 2023 – ਫਰੀਦਕੋਟ ਵਿਚ ਪਿਛਲੇ 4 ਦਿਨਾਂ ਤੋਂ ਲਾਪਤਾ ਤਿੰਨ ਨੌਜਵਾਨ ਭਰਾਵਾਂ ‘ਚੋਂ ਦੋ ਸਕੇ ਭਰਾਵਾਂ ਦੀਆਂ ਨਹਿਰ ਵਿਚੋਂ ਲਾਸ਼ਾਂ ਬਰਾਮਦ ਹੋਈਆਂ ਹਨ। ਜਿਨ੍ਹਾਂ ਦੀ ਪਛਾਣ ਅਕਾਸ਼ਦੀਪ ਅਤੇ ਅਨਮੋਲਦੀਪ ਵਜੋਂ ਹੋਈ ਹੈ। ਜਦਕਿ ਤੀਜੇ ਨੌਜਵਾਨ ਅਤੇ ਉਨ੍ਹਾਂ ਦੇ ਚਚੇਰੇ ਭਰਾ ਅਰਸ਼ਦੀਪ ਦਾ ਹਾਲੇ ਤੱਕ ਕੁੱਝ ਵੀ ਪਤਾ ਨਹੀਂ ਲੱਗ ਸਕਿਆ ਹੈ। ਜਿਸ ਦੀ ਗੋਤਾਖੋਰਾਂ ਵਲੋਂ ਭਾਲ ਕੀਤੀ ਜਾ ਰਹੀ ਹੈ।

ਤਿੰਨੇ ਨੌਜਵਾਨ ਫ਼ਰੀਦਕੋਟ ਦੇ ਪਿੰਡ ਝਾੜੀਵਾਲਾ ਦੇ ਰਹਿਣ ਵਾਲੇ ਸੀ। ਕਰੀਬ 4 ਦਿਨ ਪਹਿਲਾਂ ਇਹ ਤਿੰਨੇ ਭਰਾ ਮੋਟਰਸਾਈਕਲ ’ਤੇ ਵਿਆਹ ਲਈ ਕੱਪੜੇ ਖ਼ਰੀਦਣ ਫ਼ਿਰੋਜ਼ਪੁਰ ਜਾ ਰਹੇ ਸਨ। ਉਦੋਂ ਤੋਂ ਹੀ ਇਹ ਲਾਪਤਾ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ISI ਕੰਟਰੋਲ ਅਤੇ ਪਾਕਿ ਅਧਾਰਿਤ ਮਾਡਿਊਲ ਦਾ ਪਰਦਾਫਾਸ਼, ਕਾਊਂਟਰ ਇੰਟੈਲੀਜੈਂਸ ਬਠਿੰਡਾ ਨੇ ਕੀਤੇ 3 ਗ੍ਰਿਫਤਾਰ

NIA ਨੇ ਪੰਜਾਬ ‘ਚ ਵੱਖ-ਵੱਖ ਥਾਈਂ ਕੀਤੀ ਛਾਪੇਮਾਰੀ, ਅੱਤਵਾਦੀਆਂ ਗਤੀਵਿਧੀਆਂ ਦੇ ਸ਼ੱਕ ‘ਚ ਵਿਦੇਸ਼ੀ ਲਿੰਕਾਂ ਦੀ ਹੋ ਰਹੀ ਜਾਂਚ