- ਬੁੱਧਵਾਰ ਸਵੇਰੇ ਪੰਜਾਬ ਦੇ ਖੰਨਾ, ਗੁਰਦਾਸਪੁਰ ਅਤੇ ਮੋਗਾ ‘ਚ ਕੀਤੀ ਰੇਡ
ਚੰਡੀਗੜ੍ਹ, 22 ਨਵੰਬਰ 2023 – ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਬੁੱਧਵਾਰ ਸਵੇਰੇ ਪੰਜਾਬ ਦੇ ਖੰਨਾ, ਗੁਰਦਾਸਪੁਰ ਅਤੇ ਮੋਗਾ ‘ਚ ਰੇਡ ਕੀਤੀ। ਪੜ੍ਹੋ ਪੂਰਾ ਵੇਰਵਾ…….
NIA ਨੇ ਖੰਨਾ ‘ਚ ਛਾਪਾ ਮਾਰਿਆ…….
ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਬੁੱਧਵਾਰ ਸਵੇਰੇ ਖੰਨਾ ‘ਚ ਛਾਪਾ ਮਾਰਿਆ। ਇੱਥੇ ਸਿਮਰਜੀਤ ਸਿੰਘ ਬੈਂਸ ਦੇ ਨਜ਼ਦੀਕੀ ਰਹੇ ਲੋਕ ਇਨਸਾਫ਼ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਸੀਆਰ ਕੰਗ ਦੇ ਘਰ ਅਤੇ ਨਸ਼ਾ ਛੁਡਾਊ ਕੇਂਦਰ ‘ਤੇ ਛਾਪਾ ਮਾਰਿਆ ਗਿਆ। ਐਨਆਈਏ ਦੀ ਟੀਮ ਸਵੇਰੇ ਕਰੀਬ 6 ਵਜੇ ਪਿੰਡ ਬਾਹੋਮਾਜਰਾ ਵਿੱਚ ਸੀਆਰ ਕੰਗ ਦੇ ਘਰ ਪਹੁੰਚੀ। ਉਥੇ ਕਰੀਬ 3 ਘੰਟੇ ਤੱਕ ਲੰਬੀ ਜਾਂਚ ਚੱਲਦੀ ਰਹੀ। ਕੰਗ ਦੇ ਵਿਦੇਸ਼ੀ ਸਬੰਧਾਂ ਦੀ ਜਾਂਚ ਕੀਤੀ ਗਈ। ਉਥੇ ਪੁੱਛਗਿੱਛ ਤੋਂ ਬਾਅਦ ਐਨਆਈਏ ਦੀ ਟੀਮ ਸੀਆਰ ਦੇ ਨਾਲ ਜੀਟੀ ਰੋਡ ਭੱਟੀਆਂ ਸਥਿਤ ਉਸਦੇ ਨਸ਼ਾ ਛੁਡਾਊ ਕੇਂਦਰ ਪਹੁੰਚੀ। ਇੱਥੇ ਵੀ ਕਰੀਬ ਅੱਧਾ ਘੰਟਾ ਜਾਂਚ ਚੱਲੀ। ਇਸ ਤੋਂ ਬਾਅਦ NIA ਦੀ ਟੀਮ ਰਵਾਨਾ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਕਰੀਬ 10 ਮਹੀਨੇ ਪਹਿਲਾਂ ਸੀਆਰ ਕੰਗ ਨੇ ਅਮਰੀਕਾ ਬੈਠੇ ਬਾਬਾ ਬਘੇਲ ਨਾਮ ਦੇ ਵਿਅਕਤੀ ਨਾਲ ਫੋਨ ‘ਤੇ ਗੱਲ ਕੀਤੀ ਸੀ। ਉਨ੍ਹਾਂ ਦੀ ਵੀਡੀਓ ਕਾਲ ਦੀ ਗੱਲਬਾਤ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ। ਬਾਬਾ ਬਘੇਲ ਪਹਿਲਾਂ ਹੀ NIA ਸਮੇਤ ਦੇਸ਼ ਦੀਆਂ ਹੋਰ ਏਜੰਸੀਆਂ ਦੇ ਰਡਾਰ ‘ਤੇ ਹੈ। ਇਸ ਲਈ ਐਨਆਈਏ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਇੱਥੇ ਛਾਪਾ ਮਾਰਿਆ।
NIA ਨੇ ਗੁਰਦਾਸਪੁਰ ‘ਚ ਛਾਪਾ ਮਾਰਿਆ…….
ਇਸ ਤੋਂ ਬਿਨਾ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਗੁਰਦਾਸਪੁਰ ‘ਚ ਛਾਪੇਮਾਰੀ ਕੀਤੀ ਹੈ। ਇਹ ਛਾਪੇਮਾਰੀ ਬਟਾਲਾ ਤਹਿਸੀਲ ਦੇ ਸ੍ਰੀ ਹਰਗੋਬਿੰਦਪੁਰ ਦੇ ਪਿੰਡ ਬੁੱਲੇਵਾਲ ਵਿੱਚ ਹੋਈ। ਇੱਥੇ ਐਨਆਈਏ ਦੀ ਟੀਮ ਨੇ ਕ੍ਰਿਪਾਲ ਸਿੰਘ ਦੇ ਘਰ ਦੀ ਜਾਂਚ ਕੀਤੀ। ਸੂਤਰਾਂ ਅਨੁਸਾਰ ਕ੍ਰਿਪਾਲ ਸਿੰਘ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਅੰਮ੍ਰਿਤਪਾਲ ਸਿੰਘ ਦਾ ਸਾਥੀ ਦੱਸਿਆ ਜਾਂਦਾ ਹੈ।
ਕਿਰਪਾਲ ਸਿੰਘ ਦਾ ਖਾਲਿਸਤਾਨ ਮੂਵਮੈਂਟ ਨਾਲ ਸਬੰਧ ਹੋਣ ਦਾ ਸ਼ੱਕ ਹੈ। ਹਾਲਾਂਕਿ ਛਾਪੇਮਾਰੀ ਨੂੰ ਲੈ ਕੇ NIA ਵੱਲੋਂ ਅਜੇ ਤੱਕ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਮੀਡੀਆ ਨੂੰ ਵੀ ਘਰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਸੂਤਰਾਂ ਅਨੁਸਾਰ ਕ੍ਰਿਪਾਲ ਸਿੰਘ ਦੇ ਵਿਦੇਸ਼ੀ ਸਬੰਧ ਹੋਣ ਦਾ ਵੀ ਸ਼ੱਕ ਹੈ।
NIA ਨੇ ਮੋਗਾ ‘ਚ ਛਾਪਾ ਮਾਰਿਆ…….
NIA ਦੀ ਟੀਮ ਵੱਲੋਂ ਗੈਂਗਸਟਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਗਈ ਮੁਹਿੰਮ ਦੇ ਹਿੱਸੇ ਵਜੋਂ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਝੰਡੇਵਾਲਾ ਵਿੱਚ ਬੁੱਧਵਾਰ ਤੜਕੇ ਕਾਰਵਾਈ ਕੀਤੀ ਗਈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਮੋਗਾ ਦੇ ਪਿੰਡ ਝੰਡੇਆਣਾ ਦੇ ਰਹਿਣ ਵਾਲੇ ਗੁਰਲਾਬ ਸਿੰਘ (ਪੁਰਾਣਾ ਪਿੰਡ ਭਾਗੀਬੰਦਰ, ਤਲਵੰਡੀ ਸਾਬੋ) ਦੀ ਪਤਨੀ ਹਰਪ੍ਰੀਤ ਕੌਰ ਦੀਪ ਸਿੱਧੂ ਨਾਲ ਫੇਸਬੁੱਕ ‘ਤੇ ਜੁੜੀ ਹੋਈ ਸੀ, ਜਿਸ ਤੋਂ ਬਾਅਦ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਉਹ ਅੰਮ੍ਰਿਤਪਾਲ ਸਿੰਘ ਦੇ ਵੀ ਲਿੰਕ ‘ਚ ਸੀ।
ਸੂਤਰਾਂ ਦੀ ਮੰਨੀਏ ਤਾਂ ਇਸ ਸੰਦਰਭ ਵਿੱਚ ਇਹ ਕਾਰਵਾਈ ਐਨਆਈਏ ਦੀ ਟੀਮ ਵੱਲੋਂ ਜ਼ਿਲ੍ਹਾ ਪੁਲੀਸ ਦੇ ਨਾਲ ਕੀਤੀ ਗਈ ਹੈ। ਫਿਲਹਾਲ ਐਨ.ਆਈ.ਏ ਜਾਂ ਪੰਜਾਬ ਪੁਲਿਸ ਦੇ ਕਿਸੇ ਅਧਿਕਾਰੀ ਨੇ ਇਸ ਕਾਰਵਾਈ ਦੀ ਪੁਸ਼ਟੀ ਨਹੀਂ ਕੀਤੀ ਹੈ। ਉਸ ਨੇ ਹਰਪ੍ਰੀਤ ਕੌਰ ਦੇ ਵਿਦੇਸ਼ ਰਹਿੰਦੇ ਭਾਗਲ ਸਿੰਘ ਨਾਲ ਵੀ ਫ਼ੋਨ ‘ਤੇ ਗੱਲ ਕੀਤੀ ਹੈ। ਲਾਭ ਸਿੰਘ ਦੀ ਪਤਨੀ ਹਰਪ੍ਰੀਤ ਕੌਰ ਨੇ ਦੱਸਿਆ ਕਿ ਉਹ ਸੋਸ਼ਲ ਮੀਡੀਆ ਅਕਾਊਂਟ ਚਲਾਉਂਦੀ ਹੈ ਅਤੇ ਲੇਖਕ ਵੀ ਹੈ ਅਤੇ ਦੀਪ ਸਿੱਧੂ ਨਾਲ ਫੇਸਬੁੱਕ ‘ਤੇ ਅਟੈਚ ਸੀ।ਐੱਨ.ਆਈ.ਏ. ਦੀ ਟੀਮ ਨੇ ਉਸ ਦੇ ਮੋਬਾਈਲ ਫੋਨ ਅਤੇ ਉਸ ਦੇ ਸਥਾਨ ਤੋਂ ਕੁਝ ਦਸਤਾਵੇਜ਼ਾਂ ਦੀ ਤਲਾਸ਼ੀ ਲਈ ਹੈ। ਹਰਪ੍ਰੀਤ ਕੌਰ 24 ਨੂੰ ਚੰਡੀਗੜ੍ਹ ਬੁਲਾਇਆ ਗਿਆ ਹੈ ਅਤੇ ਉਸ ਨੇ ਕਿਹਾ ਕਿ ਉਸ ਦੇ ਬੈਂਕ ਖਾਤੇ ਵਿੱਚ ਕੋਈ ਟ੍ਰਾਂਸਜੇਸ਼ਨ ਨਹੀਂ ਹੋਈ ਹੈ। ਉਸ ਨੇ ਦੱਸਿਆ ਕਿ ਉਹ ਉਸ ਦਾ ਪਤੀ ਪਹਿਲਾਂ ਗ੍ਰੰਥੀ ਸੀ ਅਤੇ ਉਹ ਉਸ ਦੇ ਨਾਂ ‘ਤੇ ਹੀ ਪੇਜ ਚਲਾਉਂਦੀ ਹੈ।