ਸੁਲਤਾਨਪੁਰ ਲੋਧੀ ‘ਚ ਮਾਰੇ ਗਏ ਹੋਮਗਾਰਡ ਦੇ ਪਰਿਵਾਰ ਲਈ CM ਮਾਨ ਦਾ ਐਲਾਨ, ਪੜ੍ਹੋ ਵੇਰਵਾ

ਚੰਡੀਗੜ੍ਹ, 23 ਨਵੰਬਰ 2023 – ਕਪੂਰਥਲਾ ਦੇ ਸੁਲਤਾਨਪੁਰ ਲੋਧੀ ਸਥਿਤ ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸਾਹਿਬ ਵਿਖੇ ਅੱਜ ਸਵੇਰੇ ਪੁਲਿਸ ਅਤੇ ਨਿਹੰਗਾਂ ਵਿਚਕਾਰ ਗੋਲੀਬਾਰੀ ਹੋਈ। ਜਿਸ ਵਿੱਚ ਪੰਜਾਬ ਪੁਲਿਸ ਦੇ ਹੋਮਗਾਰਡ ਜਸਪਾਲ ਸਿੰਘ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਜਿਸ ਦੀ ਮੌਤ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਦੁਖਦਾਈ ਘੜੀ ‘ਚ ਪਰਿਵਾਰ ਨਾਲ ਦਿਲੋਂ ਹਮਦਰਦੀ ਹੈ ਅਤੇ ਪੁਲਸ ਜਵਾਨ ਨੇ ਆਪਣਾ ਫ਼ਰਜ਼ ਨਿਭਾਇਆ ਹੈ ਸਰਕਾਰ ਵੱਲੋਂ ਮਾਲੀ ਸਹਾਇਤਾ ਦੇ ਤੌਰ ‘ਤੇ 1 ਕਰੋੜ ਰੁਪਏ ਪਰਿਵਾਰ ਨੂੰ ਦਿੱਤੇ ਜਾਣਗੇ ਅਤੇ ਬਾਕੀ ਦੇ 1 ਕਰੋੜ ਰੁਪਏ ਬੀਮੇ ਅਧੀਨ HDFC ਵੱਲੋ ਦਿੱਤੇ ਜਾਣਗੇ।

ਸੀ ਐਮ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ, “ਸੁਲਤਾਨਪੁਰ ਲੋਧੀ ਵਿਖੇ ਹੋਈ ਘਟਨਾ ਦੌਰਾਨ ਪੰਜਾਬ ਪੁਲਸ ਦੇ ਹੋਮਗਾਰਡ ਜਸਪਾਲ ਸਿੰਘ ਜੀ ਦੀ ਮੌਤ ਹੋ ਗਈ…ਦੁਖਦਾਈ ਘੜੀ ‘ਚ ਪਰਿਵਾਰ ਨਾਲ ਦਿਲੋਂ ਹਮਦਰਦੀ…ਪੁਲਸ ਜਵਾਨ ਨੇ ਆਪਣਾ ਫ਼ਰਜ਼ ਨਿਭਾਇਆ….ਸਰਕਾਰ ਵੱਲੋਂ ਮਾਲੀ ਸਹਾਇਤਾ ਦੇ ਤੌਰ ‘ਤੇ 1 ਕਰੋੜ ਰੁਪਏ ਪਰਿਵਾਰ ਨੂੰ ਦਿੱਤੇ ਜਾਣਗੇ …ਬਾਕੀ ਦੇ 1 ਕਰੋੜ ਰੁਪਏ ਬੀਮੇ ਅਧੀਨ HDFC ਵੱਲੋ ਦਿੱਤੇ ਜਾਣਗੇ…
ਭਵਿੱਖ ‘ਚ ਪਰਿਵਾਰ ਦੀ ਹਰ ਤਰ੍ਹਾਂ ਦੀ ਮਦਦ ਲਈ ਸਰਕਾਰ ਵਚਨਬੱਧ ਹੈ…ਜਸਪਾਲ ਸਿੰਘ ਦੀ ਬਹਾਦਰੀ ਤੇ ਸਿਦਕ ਨੂੰ ਦਿਲੋਂ ਸਲਾਮ….”

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸੁਪਰੀਮ ਕੋਰਟ ਦੀ ਪਹਿਲੀ ਮਹਿਲਾ ਜੱਜ ਜਸਟਿਸ ਫਾਤਿਮਾ ਬੀਵੀ ਦਾ ਦੇਹਾਂਤ

ਸੁਲਤਾਨਪੁਰ ਲੋਧੀ ’ਚ ਛਾਉਣੀ ਨਿਹੰਗ ਸਿੰਘਾਂ ਅੰਦਰ ਵਾਪਰੀ ਘਟਨਾ ਮੰਦਭਾਗੀ – SGPC ਪ੍ਰਧਾਨ