ਚੰਡੀਗੜ੍ਹ ਏਅਰਪੋਰਟ ‘ਤੇ ਫੜਿਆ 98.61 ਲੱਖ ਰੁਪਏ ਦਾ ਸੋਨਾ: ਕੁਵੈਤ ਤੋਂ ਚੰਡੀਗੜ੍ਹ ਲੈ ਕੇ ਪਹੁੰਚਿਆ ਸੀ ਯਾਤਰੀ

  • ਯਾਤਰੀ ਡੇਢ ਕਿਲੋ ਤੋਂ ਵੱਧ ਵਜ਼ਨ ਦੀ ਇੱਟ ਲੈ ਕੇ ਆਇਆ ਸੀ

ਚੰਡੀਗੜ੍ਹ, 25 ਨਵੰਬਰ 2023 – ਚੰਡੀਗੜ੍ਹ ਏਅਰਪੋਰਟ ‘ਤੇ ਕਸਟਮ ਵਿਭਾਗ ਨੇ ਇਕ ਯਾਤਰੀ ਕੋਲੋਂ ਸੋਨੇ ਦੀ ਇੱਟ ਬਰਾਮਦ ਕੀਤੀ ਹੈ। ਇਸ ਦਾ ਭਾਰ 1 ਕਿਲੋ 632 ਗ੍ਰਾਮ ਹੈ। ਜਿਸ ਦੀ ਮਾਰਕੀਟ ਕੀਮਤ 98.61 ਲੱਖ ਰੁਪਏ ਦੇ ਕਰੀਬ ਹੈ। ਕਸਟਮ ਵਿਭਾਗ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਮੁਲਜ਼ਮ ਚੇਨਈ ਤੋਂ ਚੰਡੀਗੜ੍ਹ ਆ ਰਹੀ ਫਲਾਈਟ ਨੰਬਰ 6ਈ-6005 ਰਾਹੀਂ ਰਿਹਾ ਸੀ। ਜਦੋਂ ਉਹ ਕਸਟਮ ਅਧਿਕਾਰੀਆਂ ਨੂੰ ਦੇਖ ਕੇ ਪਿੱਛੇ ਮੁੜਨ ਲੱਗਾ ਤਾਂ ਅਧਿਕਾਰੀਆਂ ਨੇ ਉਸ ਨੂੰ ਕਾਬੂ ਕਰ ਲਿਆ।

ਪੁੱਛਗਿੱਛ ਦੌਰਾਨ ਕਸਟਮ ਵਿਭਾਗ ਦੇ ਅਧਿਕਾਰੀਆਂ ਨੂੰ ਪਤਾ ਲੱਗਾ ਕਿ ਮੁਲਜ਼ਮ ਨੂੰ ਇਹ ਇੱਟ ਚੇਨਈ ਤੋਂ ਕਿਸੇ ਵਿਅਕਤੀ ਨੇ ਲਿਆਉਣ ਲਈ ਭੇਜਿਆ ਸੀ। ਵਿਅਕਤੀ ਨੇ ਉਸ ਨੂੰ ਦੱਸਿਆ ਸੀ ਕਿ ਕੁਵੈਤ ਤੋਂ ਚੇਨਈ ਜਾਣ ਵਾਲੀ ਫਲਾਈਟ 6ਈ-1242 ‘ਤੇ ਸੋਨੇ ਦੀ ਇੱਟ ਆ ਰਹੀ ਹੈ। ਉਸ ਨੂੰ ਚੰਡੀਗੜ੍ਹ ਲਿਆਂਦਾ ਜਾਣਾ ਹੈ। ਹੁਣ ਚੰਡੀਗੜ੍ਹ ਕਸਟਮ ਵਿਭਾਗ ਵੱਲੋਂ ਉਕਤ ਵਿਅਕਤੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

21 ਨਵੰਬਰ ਨੂੰ ਚੰਡੀਗੜ੍ਹ ਏਅਰਪੋਰਟ ‘ਤੇ ਦੋ ਵਿਅਕਤੀਆਂ ਕੋਲੋਂ ਕਰੀਬ 2 ਕਿਲੋ ਸੋਨਾ ਬਰਾਮਦ ਹੋਇਆ ਸੀ। ਬਾਜ਼ਾਰ ‘ਚ ਇਸ ਦੀ ਕੀਮਤ ਕਰੀਬ 2 ਕਰੋੜ ਰੁਪਏ ਸੀ। ਇਹ ਦੋਵੇਂ ਯਾਤਰੀ ਦੁਬਈ ਤੋਂ ਭਾਰਤ ਆਏ ਸਨ। ਪੁਲਿਸ ਨੇ ਪਹਿਲੇ ਯਾਤਰੀ ਕੋਲੋਂ ਤਿੰਨ ਚਾਂਦੀ ਦੀਆਂ ਸੋਨੇ ਦੀਆਂ ਚੂੜੀਆਂ ਅਤੇ ਦੋ ਸੋਨੇ ਦੀਆਂ ਚੇਨਾਂ ਬਰਾਮਦ ਕੀਤੀਆਂ ਸਨ। ਜਿਸ ਦਾ ਵਜ਼ਨ ਲਗਭਗ 750 ਗ੍ਰਾਮ ਸੀ।

ਦੂਜੇ ਪਾਸੇ ਦੂਜੇ ਯਾਤਰੀ ਕੋਲੋਂ 520 ਗ੍ਰਾਮ ਸੋਨੇ ਦੇ ਬਿਸਕੁਟ ਅਤੇ ਪੰਜ ਸੋਨੇ ਦੀਆਂ ਚੂੜੀਆਂ ਬਰਾਮਦ ਹੋਈਆਂ ਹਨ। ਉਨ੍ਹਾਂ ਦਾ ਕੁੱਲ ਵਜ਼ਨ 1 ਕਿਲੋ 270 ਗ੍ਰਾਮ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕਪੂਰਥਲਾ ਗੁਰਦੁਆਰਾ ਗੋ+ਲੀਬਾਰੀ ਮਾਮਲਾ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਜਾਂਚ ਦੇ ਦਿੱਤੇ ਨਿਰਦੇਸ਼

ਪੰਜਾਬ ਵਿੱਚ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਸ਼ੁਰੂਆਤ 27 ਨਵੰਬਰ ਤੋਂ