- ਤਿਰੂਵਨੰਤਪੁਰਮ ਦੇ ਗ੍ਰੀਨਫੀਲਡ ਇੰਟਰਨੈਸ਼ਨਲ ਸਟੇਡੀਅਮ ‘ਚ ਖੇਡਿਆ ਜਾਵੇਗਾ ਮੈਚ,
- ਮੈਚ ਸ਼ਾਮ 7 ਵਜੇ ਹੋਵੇਗਾ ਸ਼ੁਰੂ,
- ਭਾਰਤ ਪੰਜ ਮੈਚਾਂ ਦੀ ਲੜੀ ਵਿੱਚ 1-0 ਨਾਲ ਅੱਗੇ
ਨਵੀਂ ਦਿੱਲੀ, 26 ਨਵੰਬਰ 2023 – ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਟੀ-20 ਸੀਰੀਜ਼ ਦਾ ਦੂਜਾ ਮੈਚ ਅੱਜ ਤਿਰੂਵਨੰਤਪੁਰਮ ਦੇ ਗ੍ਰੀਨਫੀਲਡ ਇੰਟਰਨੈਸ਼ਨਲ ਸਟੇਡੀਅਮ ‘ਚ ਖੇਡਿਆ ਜਾਵੇਗਾ। ਮੈਚ ਸ਼ਾਮ 7 ਵਜੇ ਸ਼ੁਰੂ ਹੋਵੇਗਾ। ਟਾਸ ਸ਼ਾਮ 6:30 ਵਜੇ ਹੋਵੇਗਾ।
ਭਾਰਤ ਪੰਜ ਮੈਚਾਂ ਦੀ ਲੜੀ ਵਿੱਚ 1-0 ਨਾਲ ਅੱਗੇ ਹੈ। ਭਾਰਤ ਅੱਜ ਇਸ ਬੜ੍ਹਤ ਨੂੰ ਦੁੱਗਣਾ ਕਰਨ ਦੇ ਇਰਾਦੇ ਨਾਲ ਉਤਰੇਗਾ, ਜਦਕਿ ਕੰਗਾਰੂ ਟੀਮ ਵਾਪਸੀ ਕਰਨ ਦੀ ਕੋਸ਼ਿਸ਼ ਕਰੇਗੀ। ਜੇਕਰ ਭਾਰਤ ਅੱਜ ਦਾ ਮੈਚ ਜਿੱਤ ਜਾਂਦਾ ਹੈ ਤਾਂ ਇਹ ਆਸਟਰੇਲੀਆ ‘ਤੇ ਉਸ ਦੀ ਲਗਾਤਾਰ ਚੌਥੀ ਟੀ-20 ਜਿੱਤ ਹੋਵੇਗੀ।
ਜੇਕਰ ਭਾਰਤ ਇਹ ਮੈਚ ਜਿੱਤ ਜਾਂਦਾ ਹੈ ਤਾਂ ਟੀ-20 ‘ਚ ਇਹ ਉਸ ਦੀ ਲਗਾਤਾਰ ਛੇਵੀਂ ਜਿੱਤ ਹੋਵੇਗੀ। ਟੀਮ ਪਿਛਲੇ ਛੇ ਮੈਚਾਂ ਵਿੱਚ ਅਜੇਤੂ ਰਹੀ ਹੈ।
ਮੇਜ਼ਬਾਨ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਟੀ-20 ਫਾਰਮੈਟ ‘ਚ ਹੁਣ ਤੱਕ ਕੁੱਲ 10 ਸੀਰੀਜ਼ ਖੇਡੀਆਂ ਗਈਆਂ ਹਨ। ਭਾਰਤ ਨੇ ਇਨ੍ਹਾਂ ਵਿੱਚੋਂ ਪੰਜ ਅਤੇ ਆਸਟਰੇਲੀਆ ਨੇ ਦੋ ਸੀਰੀਜ਼ ਜਿੱਤੀਆਂ ਹਨ।