ਹਰਿਆਣਾ ‘ਚ ਸਵੇਰੇ 4 ਵਜੇ ਆਇਆ ਭੁਚਾਲ, ਸੋਨੀਪਤ ਸੀ ਕੇਂਦਰ, ਰਿਕਟਰ ਪੈਮਾਨੇ ਦੀ ਤੀਬਰਤਾ 3.0 ਮਾਪੀ ਗਈ

ਸੋਨੀਪਤ, 26 ਨਵੰਬਰ 2023 – ਹਰਿਆਣਾ ‘ਚ ਐਤਵਾਰ ਸਵੇਰੇ 4 ਵਜੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਸੋਨੀਪਤ ਸੀ, ਜਿੱਥੇ ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 3.0 ਮਾਪੀ ਗਈ। ਸਵੇਰੇ 4 ਵਜੇ ਦੇ ਕਰੀਬ ਭੂਚਾਲ ਦੇ ਝਟਕੇ ਮਹਿਸੂਸ ਹੋਣ ਤੋਂ ਬਾਅਦ ਲੋਕ ਆਪਣੀ ਨੀਂਦ ਤੋਂ ਜਾਗ ਗਏ ਅਤੇ ਘਬਰਾਹਟ ਵਿੱਚ ਘਰਾਂ ਤੋਂ ਬਾਹਰ ਆ ਗਏ। ਹਾਲਾਂਕਿ ਅਜੇ ਤੱਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।

ਨਵੰਬਰ ਮਹੀਨੇ ਵਿੱਚ ਇਹ ਦੂਜਾ ਭੂਚਾਲ ਹੈ। ਇਸ ਤੋਂ ਪਹਿਲਾਂ 3 ਨਵੰਬਰ ਨੂੰ ਦਿੱਲੀ ਐਨਸੀਆਰ ਵਿੱਚ ਭੂਚਾਲ ਆਇਆ ਸੀ। ਫਿਰ ਇਸਦੀ ਤੀਬਰਤਾ 6.4 ਮਾਪੀ ਗਈ। ਅਕਤੂਬਰ ਵਿੱਚ ਵੀ ਭੂਚਾਲ ਆਇਆ ਸੀ। ਲੋਕ ਵਾਰ-ਵਾਰ ਭੂਚਾਲ ਆਉਣ ਤੋਂ ਡਰ ਰਹੇ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

PM ਮੋਦੀ ਦੀ ਸੁਰੱਖਿਆ ਕੁਤਾਹੀ ਮਾਮਲੇ ‘ਚ ਵੱਡੀ ਕਾਰਵਾਈ, SP ਤੋਂ ਬਾਅਦ 6 ਹੋਰ ਪੁਲਿਸ ਮੁਲਾਜ਼ਮ ਕੀਤੇ ਸਸਪੈਂਡ

ਚੰਡੀਗੜ੍ਹ ‘ਚ ਪੰਜਾਬ-ਹਰਿਆਣਾ ਦੇ ਕਿਸਾਨਾਂ ਦਾ ਪ੍ਰਦਰਸ਼ਨ: ਪੁਲਿਸ ਨੇ ਪੰਚਕੂਲਾ-ਮੋਹਾਲੀ ਬਾਰਡਰ ਕੀਤਾ ਸੀਲ