ਵੱਖ-ਵੱਖ ਸੁਰੱਖਿਆ ਬਲਾਂ ਵਿੱਚ ਨਿਕਲੀਆਂ 67364 ਸਰਕਾਰੀ ਆਸਾਮੀਆਂ

  • ਪੰਜਾਬ ਸਰਕਾਰ ਦਾ ਸੀ.ਪਾਈਟ ਕੈਂਪ ਦੇ ਰਿਹੈ ਆਸਾਮੀਆਂ ਦੇ ਸਰੀਰਿਕ/ਲਿਖਤੀ ਪੇਪਰ ਦੀ ਮੁਫ਼ਤ ਸਿਖਲਾਈ
  • ਯੋਗ ਨੌਜਵਾਨ ਜਲਦੀ ਅਪਲਾਈ ਕਰਕੇ ਲੈਣ ਮੁਫ਼ਤ ਸਿਖਲਾਈ ਦਾ ਲਾਹਾ-ਕੈਂਪ ਟ੍ਰੇਨਿੰਗ ਅਫ਼ਸਰ ਗੁਰਦਰਸ਼ਨ ਸਿੰਘ

ਮੋਗਾ, 28 ਨਵੰਬਰ 2023 – ਭਾਰਤ ਸਰਕਾਰ ਵੱਲੋਂ ਵੱਖ-ਵੱਖ ਸੁਰੱਖਿਆ ਬਲਾਂ ਵਿੱਚ ਲੜਕਿਆਂ ਲਈ 67364 ਸਰਕਾਰੀ ਆਸਾਮੀਆਂ ਕੱਢੀਆਂ ਗਈਆਂ ਹਨ। ਇਨ੍ਹਾਂ ਵਿੱਚੋਂ ਬੀ.ਐਸ.ਐਫ਼. ਵਿੱਚ 24806, ਸੀ.ਆਈ.ਐਸ.ਐਫ਼ ਵਿੱਚ 7877, ਸੀ.ਆਰੀ.ਪੀ.ਐਫ਼. ਵਿੱਚ 22196, ਐਸ.ਐਸ.ਬੀ. ਵਿੱਚ 4839, ਆਈ.ਟੀ.ਬੀ.ਪੀ. ਵਿੱਚ 2564, ਏ.ਆਰ. ਵਿੱਚ 4624, ਐਸ.ਐਸ.ਐਫ਼. ਵਿੱਚ 458 ਅਤੇ ਐਨ.ਆਈ.ਏ. ਸੁਰੱਖਿਆ ਬਲ ਵਿੱਚ 225 ਆਸਾਮੀਆਂ ਸ਼ਾਮਿਲ ਹਨ।ਉਕਤ ਆਸਾਮੀਆਂ ਆਨਲਾਈਨ ਰਜਿਟਰੇਸ਼ਨ ਵੈਬਸਾਈਟ https://ssc.nic.in ਤੇ 28 ਦਸੰਬਰ 2023 ਤੱਕ ਕਰਵਾਈ ਜਾ ਸਕਦੀ ਹੈ। ਇਨ੍ਹਾਂ ਆਸਾਮੀਆਂ ਲਈ ਸਰੀਰਿਕ ਟੈਸਟ ਤੋਂ ਪਹਿਲਾਂ ਲਿਖਤੀ ਪੇਪਰ ਜਿਹੜਾ ਕਿ ਕੰਪਿਊਟਰ ਬੇਸਡ ਹੈ, ਫਰਵਰੀ 2024 ਵਿੱਚ ਹੋਵੇਗਾ। ਦਸਵੀਂ, ਬਾਰਵ੍ਹੀਂ, ਜਾਂ ਡਿਗਰੀ ਪ੍ਰਾਪਤ ਨੌਜਵਾਨ ਇਨ੍ਹਾਂ ਆਸਾਮੀਆਂ ਲਈ ਅਪਲਾਈ ਕਰਨ ਦੇ ਯੋਗ ਹਨ।

ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ ਫਿਰੋਜ਼ਪੁਰ ਦੇ ਕੈਂਪ ਟ੍ਰੇਨਿੰਗ ਅਫ਼ਸਰ ਕੈਪਟਨ (ਰਿਟਾ) ਗੁਰਦਰਸ਼ਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਇਨ੍ਹਾਂ ਆਸਾਮੀਆਂ ਲਈ ਜਨਰਲ ਵਰਗ ਲਈ ਉਮਰ ਸੀਮਾ 18 ਤੋਂ 23 ਸਾਲ, ਓ.ਬੀ.ਸੀ. ਵਰਗ ਲਈ 18 ਤੋਂ 26 ਸਾਲ ਤੇ ਐਸ.ਸੀ./ਐਸ.ਟੀ. ਵਰਗ ਲਈ 18 ਤੋਂ 28 ਸਾਲ ਉਮਰ ਸੀਮਾ ਨਿਰਧਾਰਿਤ ਕੀਤੀ ਗਈ ਹੈ। ਜਨਰਲ, ਓ.ਬੀ.ਸੀ.,ਐਸ.ਸੀ. ਬਿਨੈਕਾਰ ਦਾ ਕੱਦ 170 ਸੈਂਟੀਮੀਟਰ , ਐਸ.ਟੀ. ਬਿਨੈਕਾਰ ਲਈ 162.5 ਸੈਂਟੀਮੀਟਰ ਹੋਣਾ ਲਾਜ਼ਮੀ ਹੈ। ਬਿਨੈਕਾਰ ਵੱਲੋਂ 5 ਕਿਲੋਮੀਟਰ ਦੌੜ ਨੂੰ 24 ਮਿੰਟਾਂ ਵਿੱਚ ਪੂਰਾ ਕਰਨਾ ਹੋਵੇਗਾ। ਲਿਖਤੀ ਪੇਪਰ 160 ਨੰਬਰਾਂ ਦਾ ਲਿਆ ਜਾਵੇਗਾ।

ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ ਵਿਖੇ ਮੋਗਾ, ਫਿਰੋਜ਼ਪੁਰ, ਫਾਜ਼ਿਲਕਾ, ਮੁਕਤਸਰ, ਫਰੀਦਕੋਟ ਜ਼ਿਲ੍ਹਿਆਂ ਦੇ ਯੁਵਕਾਂ, ਜਿਹਨਾਂ ਨੇ ਉਪਰੋਕਤ ਪੋਸਟਾਂ ਲਈ ਅਪਲਾਈ ਕੀਤਾ ਹੋਇਆ ਹੈ, ਦੀ ਲਿਖਤੀ ਅਤੇ ਸਰੀਰਿਕ ਟ੍ਰੇਨਿੰਗ ਬਿਲਕੁਲ ਮੁਫ਼ਤ ਮੁਹੱਈਆ ਕਰਵਾਈ ਜਾ ਰਹੀ ਹੈ। ਜ਼ੋ ਯੁਵਕ ਇਨ੍ਹਾਂ ਸੁਰੱਖਿਆ ਬਲਾਂ ਵਿੱਚ ਭਰਤੀ ਹੋਣ ਲਈ ਲਿਖਤੀ ਅਤੇ ਸਰੀਰਿਕ ਟ੍ਰੇਨਿੰਗ ਲੈਣਾ ਚਾਹੁੰਦੇ ਹਨ ਉਹ ਸਵੇਰੇ 9 ਵਜੇ ਤੋਂ 11:30 ਵਜੇ ਤੱਕ (ਸੋਮਵਾਰ ਤੋਂ ਸ਼ੁੱਕਰਵਾਰ) ਕੈਂਪ ਵਿਖੇ ਆਪਣਾ ਨਾਮ ਦਰਜ ਕਰਵਾਉਣ ਲਈ ਰਿਪੋਰਟ ਕਰ ਸਕਦੇ ਹਨ। ਕੈਂਪ ਵਿਖੇ ਆਪਣਾ ਨਾਮ ਦਰਜ਼ ਕਰਵਾਉਣ/ ਟ੍ਰੇਨਿੰਗ ਲੈਣ ਲਈ ਉਮੀਦਵਾਰ ਵੱਲੋਂ ਉਕਤ ਕਿਸੇ ਵੀ ਭਰਤੀ ਲਈ ਆਨ ਲਾਈਨ ਅਪਲਾਈ ਕੀਤਾ ਪ੍ਰਿੰਟ ਆਊਟ, ਦਸਵੀਂ ਸਰਟੀਫਿਕੇਟ, ਪੰਜਾਬ ਵਸਨੀਕ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਆਧਾਰ ਕਾਰਡ, ਬੈਂਕ ਖਾਤਾ ਬੁੱਕ ਦੀਆਂ ਫੋਟੋ ਕਾਪੀਆਂ ਤੋ ਇਲਾਵਾ ਪਾਸਪੋਰਟ ਸਾਈਜ਼ ਫੋਟੋ, ਕਾਪੀ, ਪੈੱਨ, ਖਾਣਾ ਖਾਣ ਲਈ ਬਰਤਨ, ਰਹਿਣ ਲਈ ਬਿਸਤਰਾ ਆਦਿ ਨਾਲ ਲੈ ਕੇ ਆਉਣਾ ਹੋਵੇਗਾ। ਕੈਂਪ ਵਿੱਚ ਰਹਿਣ ਸਮੇਂ ਖਾਣਾ ਅਤੇ ਰਿਹਾਇਸ਼ ਦੀ ਸਹੂਲਤ ਬਿਲਕੁਲ ਮੁਫ਼ਤ ਦਿੱਤੀ ਜਾਵੇਗੀ ਅਤੇ ਸਰੀਰਿਕ ਪੇਪਰ ਦੀ ਤਿਆਰੀ ਦੀ ਕੋਈ ਵੀ ਫ਼ੀਸ ਨਹੀਂ ਲਈ ਜਾਵੇਗੀ । ਇਸ ਸਬੰਧੀ ਵਧੇਰੇ ਜਾਣਕਾਰੀ ਲਈ 83601-63527 ਅਤੇ 78891-75575 ਨੰਬਰਾਂ ਉੱਪਰ ਸੰਪਰਕ ਕੀਤਾ ਜਾ ਸਕਦਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

42ਵੇਂ ਭਾਰਤ ਅੰਤਰਰਾਸ਼ਟਰੀ ਵਪਾਰ ਮੇਲੇ 2023 ਵਿੱਚ ਪੰਜਾਬ ਪੈਵੇਲੀਅਨ ਨੇ ਜਿੱਤਿਆ ਗੋਲਡ ਮੈਡਲ

ਗਵਰਨਰ ਪੰਜਾਬ ਅਤੇ ਖੇਤੀ ਮੰਤਰੀ ਖੁੱਡੀਆਂ ਨਾਲ ਮੀਟਿੰਗ ‘ਚ ਬਣੀ ਸਹਿਮਤੀ, ਕਿਸਾਨ ਮੋਰਚੇ ਵੱਲੋਂ ਤਿੰਨ ਰੋਜ਼ਾ ਧਰਨਾ ਖਤਮ