ਇੰਫਾਲ, 1 ਦਸੰਬਰ 2023 – ਮਨੀਪੁਰ ‘ਚ ਪੰਜਾਬ ਨੈਸ਼ਨਲ ਬੈਂਕ ਦੇ ‘ਚੋਂ ਬਦਮਾਸ਼ਾਂ ਨੇ 18.80 ਕਰੋੜ ਰੁਪਏ ਦੀ ਨਕਦੀ ਲੁੱਟ ਲਈ। ਸਾਰੇ ਲੁਟੇਰੇ ਮਾਸਕ ਪਾ ਕੇ ਆਏ ਸਨ। ਉਨ੍ਹਾਂ ਨੇ ਸਟਾਫ਼ ਨੂੰ ਬਾਥਰੂਮ ਵਿੱਚ ਬੰਦ ਕਰ ਦਿੱਤਾ।ਇਸ ਤੋਂ ਬਾਅਦ ਉਨ੍ਹਾਂ ਨੇ ਕੈਸ਼ੀਅਰ ਤੋਂ ਸੇਫ ਦਾ ਤਾਲਾ ਖੁਲ੍ਹਵਾ ਲਿਆ ਅਤੇ ਪੈਸੇ ਲੈ ਕੇ ਫਰਾਰ ਹੋ ਗਏ। ਇਹ ਘਟਨਾ ਵੀਰਵਾਰ ਨੂੰ ਉਖਰੁਲ ਜ਼ਿਲੇ ਦੀ ਹੈ। ਪੁਲਸ ਨੇ ਅੱਜ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਪੁਲਸ ਨੇ ਮੁਲਜਮਾਂ ਦੀ ਪਛਾਣ ਕਰਨ ਲਈ ਸੀਸੀਟੀਵੀ ਫੁਟੇਜ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।ਪੀਐਨਬੀ ਬੈਂਕ ਰਾਜਧਾਨੀ ਇੰਫਾਲ ਤੋਂ ਲਗਭਗ 80 ਕਿਲੋਮੀਟਰ ਦੂਰ ਉਖਰੁਲ ਸ਼ਹਿਰ ਵਿੱਚ ਸਥਿਤ ਹੈ। ਇੱਥੋਂ ਪੈਸੇ ਬੈਂਕਾਂ ਅਤੇ ਏਟੀਐਮ ਵਿੱਚ ਭੇਜੇ ਜਾਂਦੇ ਹਨ। ਜਿਸ ਕਾਰਨ ਏਥੇ ਕਾਫੀ ਨਕਦੀ ਰੱਖੀ ਹੋਈ ਸੀ।ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ 30 ਨਵੰਬਰ ਦੀ ਦੁਪਹਿਰ ਨੂੰ ਕੁਝ ਲੁਟੇਰੇ ਆਧੁਨਿਕ ਹਥਿਆਰਾਂ ਨਾਲ ਲੈਸ ਹੋ ਕੇ ਬੈਂਕ ‘ਚ ਪਹੁੰਚੇ। ਉਨ੍ਹਾਂ ਨੇ ਬੈਂਕ ਗਾਰਡਾਂ ਨੂੰ ਅਗਵਾ ਕਰ ਲਿਆ ਅਤੇ ਸਟਾਫ ਨੂੰ ਗੰਨ ਦਿਖਾਕੇ ਧਮਕਾਇਆ।