ਭਾਰਤ ਨੇ ਚੌਥੇ ਟੀ-20 ‘ਚ ਆਸਟ੍ਰੇਲੀਆ ਨੂੰ 20 ਦੌੜਾਂ ਨਾਲ ਹਰਾਇਆ, 5 ਮੈਚਾਂ ਦੀ ਸੀਰੀਜ਼ ‘ਚ 3-1 ਦੀ ਅਜੇਤੂ ਬੜ੍ਹਤ ਬਣਾਈ

ਰਾਏਪੁਰ, 2 ਨਵੰਬਰ 2023 – ਭਾਰਤ ਨੇ ਚੌਥੇ ਟੀ-20 ਵਿੱਚ ਆਸਟਰੇਲੀਆ ਨੂੰ 20 ਦੌੜਾਂ ਨਾਲ ਹਰਾਇਆ ਹੈ। ਇਸ ਨਾਲ ਹੀ ਟੀਮ ਨੇ ਸਭ ਤੋਂ ਵੱਧ ਟੀ-20 ਅੰਤਰਰਾਸ਼ਟਰੀ ਮੈਚ ਜਿੱਤਣ ਦਾ ਵਿਸ਼ਵ ਰਿਕਾਰਡ ਵੀ ਬਣਾ ਦਿੱਤਾ ਹੈ। ਭਾਰਤ ਨੇ ਆਪਣਾ 136ਵਾਂ ਟੀ-20 ਜਿੱਤਿਆ, ਪਾਕਿਸਤਾਨ ਨੂੰ ਪਿੱਛੇ ਛੱਡ ਦਿੱਤਾ ਹੈ, ਜਿਸ ਨੇ 135 ਟੀ-20 ਜਿੱਤਾਂ ਦਰਜ ਕੀਤੀਆਂ ਹਨ।

ਰਾਏਪੁਰ ‘ਚ ਚੌਥਾ ਟੀ-20 ਜਿੱਤ ਕੇ ਟੀਮ ਇੰਡੀਆ ਨੇ 5 ਮੈਚਾਂ ਦੀ ਟੀ-20 ਸੀਰੀਜ਼ ‘ਚ 3-1 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਪੰਜਵਾਂ ਅਤੇ ਆਖਰੀ ਟੀ-20 3 ਦਸੰਬਰ ਨੂੰ ਬੈਂਗਲੁਰੂ ‘ਚ ਖੇਡਿਆ ਜਾਵੇਗਾ, ਜੇਕਰ ਇਹ ਜਿੱਤ ਵੀ ਜਾਂਦੀ ਹੈ ਤਾਂ ਵੀ ਕੰਗਾਰੂ ਟੀਮ ਸੀਰੀਜ਼ ਨਹੀਂ ਜਿੱਤ ਸਕੇਗੀ।

ਰਾਏਪੁਰ ‘ਚ ਟੀਮ ਇੰਡੀਆ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ‘ਚ 9 ਵਿਕਟਾਂ ‘ਤੇ 174 ਦੌੜਾਂ ਬਣਾਈਆਂ। ਜਵਾਬ ‘ਚ ਆਸਟ੍ਰੇਲੀਆ ਦੀ ਟੀਮ 20 ਓਵਰਾਂ ‘ਚ 7 ਵਿਕਟਾਂ ‘ਤੇ 154 ਦੌੜਾਂ ਹੀ ਬਣਾ ਸਕੀ। ਭਾਰਤ ਲਈ ਰਿੰਕੂ ਸਿੰਘ ਨੇ 46 ਦੌੜਾਂ ਬਣਾਈਆਂ, ਜਦਕਿ ਅਕਸ਼ਰ ਪਟੇਲ ਨੇ 3 ਮਹੱਤਵਪੂਰਨ ਵਿਕਟਾਂ ਲਈਆਂ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਡੇਰਾ ਬੱਸੀ ਦੇ ਪਿੰਡ ਭਗਵਾਸੀ ਦੀ 53 ਏਕੜ ਪੰਚਾਇਤੀ ਜ਼ਮੀਨ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਇਆ

ਮਰਹੂਮ ਅਦਾਕਾਰ ਰਾਜਕੁਮਾਰ ਦੀ ਪਤਨੀ ਗਾਇਤਰੀ ਪੰਡਿਤ ਦਾ ਦੇਹਾਂਤ