ਚੰਡੀਗੜ੍ਹ, 3 ਦਸੰਬਰ 2023 – ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਤੇਲੰਗਾਨਾ (ਵਿਧਾਨ ਸਭਾ ਚੋਣਾਂ ਦੇ ਨਤੀਜੇ) ਵਿੱਚ ਵੋਟਾਂ ਦੀ ਗਿਣਤੀ ਜਾਰੀ ਹੈ। ਚਾਰ ਰਾਜਾਂ ਦੀ ਤਸਵੀਰ ਵੀ ਸਾਫ਼ ਹੁੰਦੀ ਜਾ ਰਹੀ ਹੈ। ਮੱਧ ਪ੍ਰਦੇਸ਼ ‘ਚ ਭਾਜਪਾ ਨੇ ਦੋ ਤਿਹਾਈ ਬਹੁਮਤ ਦਾ ਅੰਕੜਾ ਪਾਰ ਕਰ ਲਿਆ ਹੈ ਅਤੇ ਰਾਜਸਥਾਨ ‘ਚ ਤੋਂ ਬਾਅਦ ਛੱਤੀਸਗੜ੍ਹ ‘ਚ ਵੀ ਲੀਡ ਲੈਣ ਤੋਂ ਬਾਅਦ ਕਾਂਗਰਸ ਫਿਰ ਤੋਂ ਕਸੂਤੀ ਸਥਿਤੀ ‘ਚ ਫਸਦੀ ਨਜ਼ਰ ਆ ਰਹੀ ਹੈ। ਛੱਤੀਸਗੜ੍ਹ ਵਿੱਚ ਰੁਝਾਨ ਭਾਜਪਾ ਦੇ ਅੰਕੜਿਆਂ ਦੇ ਹਿਸਾਬ ਨਾਲ ਅੱਗੇ ਚੱਲ ਰਹੀ ਹੈ। ਬੇਸ਼ੱਕ ਤੇਲੰਗਾਨਾ ਵਿੱਚ ਕਾਂਗਰਸ ਦੀ ਸਰਕਾਰ ਬਣਦੀ ਨਜ਼ਰ ਆ ਰਹੀ ਹੈ।
ਦੁਪਹਿਰ ਦੇ 12:41 ਵਜੇ ਤੱਕ ਚਾਰ ਸੂਬਿਆਂ ਦੇ ਰੁਝਾਨਾਂ ਅਨੁਸਾਰ……..
- ਰਾਜਸਥਾਨ ਵਿੱਚ, ਭਾਜਪਾ 113 ਕਾਂਗਰਸ + 70 ਸੀਟਾਂ ‘ਤੇ ਅੱਗੇ ਹੈ ਅਤੇ ਬਸਪਾ 3 ਅਤੇ ਹੋਰ 13 ਸੀਟਾਂ ‘ਤੇ ਅੱਗੇ ਹਨ।
- ਮੱਧ ਪ੍ਰਦੇਸ਼ ਦੇ ਰੁਝਾਨਾਂ ‘ਚ ਭਾਜਪਾ 161 ਸੀਟਾਂ ‘ਤੇ ਅਤੇ ਕਾਂਗਰਸ 66 ਸੀਟਾਂ ‘ਤੇ ਅੱਗੇ ਹੈ।
- ਛੱਤੀਸਗੜ੍ਹ ਦੇ ਰੁਝਾਨਾਂ ‘ਚ ਭਾਜਪਾ 54 ਸੀਟਾਂ ‘ਤੇ ਅਤੇ ਕਾਂਗਰਸ 34 ਸੀਟਾਂ ‘ਤੇ ਅੱਗੇ ਹੈ।
- ਤੇਲੰਗਾਨਾ ਵਿੱਚ ਕਾਂਗਰਸ+67, ਬੀਆਰਐਸ-38, ਭਾਜਪਾ+10 ਅਤੇ ਏਆਈਐਮਆਈਐਮ-4 ਅਤੇ ਹੋਰ 0 ਸੀਟਾਂ ‘ਤੇ ਅੱਗੇ ਹਨ।
ਮੱਧ ਪ੍ਰਦੇਸ਼ ਦੀਆਂ 230 ਸੀਟਾਂ (ਬਹੁਮਤ ਅੰਕੜਾ 116), ਰਾਜਸਥਾਨ ਦੀਆਂ 200 ਸੀਟਾਂ ਵਿੱਚੋਂ 199 (ਬਹੁਮਤ ਅੰਕੜਾ 100), ਛੱਤੀਸਗੜ੍ਹ ਦੀਆਂ 90 ਸੀਟਾਂ (ਬਹੁਮਤ ਅੰਕੜਾ 46) ਅਤੇ ਤੇਲੰਗਾਨਾ ਦੀਆਂ 119 ਸੀਟਾਂ (ਬਹੁਮਤ ਅੰਕੜਾ 60) ‘ਤੇ ਫੈਸਲਾ ਆ ਰਿਹਾ ਹੈ। ਮਿਜ਼ੋਰਮ ‘ਸੂੱਬੇ ਚ ਵੋਟਾਂ ਦੀ ਗਿਣਤੀ ਸੋਮਵਾਰ ਤੱਕ ਮੁਲਤਵੀ ਕਰ ਦਿੱਤੀ ਗਈ ਹੈ।
ਰਾਜਸਥਾਨ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਵਿੱਚ ਬੀਜੇਪੀ ਅਤੇ ਕਾਂਗਰਸ ਵਿੱਚ ਸਿੱਧਾ ਮੁਕਾਬਲਾ ਹੈ, ਜਦੋਂ ਕਿ ਤੇਲੰਗਾਨਾ ਵਿੱਚ ਬੀਆਰਐਸ, ਕਾਂਗਰਸ ਅਤੇ ਬੀਜੇਪੀ ਵਿੱਚ ਮੁਕਾਬਲਾ ਹੈ।