BSF ਨੇ ਗੁਰਦਾਸਪੁਰ ‘ਚ 3 ਨਸ਼ਾ ਤਸਕਰ ਫੜੇ: ਡਰੋਨ ਤੇ ਹੈਰੋਇਨ ਬਰਾਮਦ

ਗੁਰਦਾਸਪੁਰ, 3 ਦਸੰਬਰ 2023 – ਗੁਰਦਾਸਪੁਰ ਵਿੱਚ ਬੀਐਸਐਫ ਦੀ 27 ਬਟਾਲੀਅਨ ਦੇ ਜਵਾਨਾਂ ਅਤੇ ਐਸਟੀਐਫ ਅੰਮ੍ਰਿਤਸਰ ਦੀ ਟੀਮ ਨੇ ਸਾਂਝੇ ਤੌਰ ’ਤੇ ਪਿੰਡ ਪੱਖੋਕੇ ਟਾਹਲੀ ਸਾਹਿਬ ਤੋਂ ਇੱਕ ਡਰੋਨ ਅਤੇ ਹੈਰੋਇਨ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਨਾਲ ਹੀ 3 ਨੌਜਵਾਨਾਂ ਨੂੰ ਹਿਰਾਸਤ ‘ਚ ਲਿਆ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਬੀ.ਐਸ.ਐਫ ਅਤੇ ਐਸ.ਟੀ.ਐਫ ਦੇ ਖੁਫੀਆ ਵਿਭਾਗ ਨੇ ਸਾਂਝੇ ਆਪ੍ਰੇਸ਼ਨ ਤਹਿਤ ਪਿੰਡ ਪੱਖੋਕੇ ਟਾਹਲੀ ਸਾਹਿਬ ਤੋਂ ਇੱਕ ਡਰੋਨ ਅਤੇ ਕਰੀਬ 300 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਬੀਐਸਐਫ ਨੇ 3 ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਹੈ, ਜਿਨ੍ਹਾਂ ਦੀ ਪਛਾਣ ਮੇਲਾ ਮਸੀਹ ਪੁੱਤਰ ਸ਼ਿੰਗਾਰਾ ਮਸੀਹ, ਅਜੈ ਮਸੀਹ ਪੁੱਤਰ ਬਿੱਲਾ ਮਸੀਹ ਅਤੇ ਮਜੀਠ ਸਿੰਘ ਵਜੋਂ ਹੋਈ ਹੈ। ਇਸ ਸਬੰਧੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਦੱਸ ਦਈਏ ਕਿ ਬੀਤੇ ਦਿਨ ਬੀਐਸਐਫ ਦੇ ਜਵਾਨਾਂ ਨੇ ਇਸ ਇਲਾਕੇ ਨਾਲ ਜੁੜੀ ਬੀਓਪੀ ਬੀਓਪੀ ਸਾਧਾਂਵਾਲੀ ‘ਤੇ ਪਾਕਿਸਤਾਨੀ ਡਰੋਨ ਆਉਣ ‘ਤੇ ਗੋਲੀਬਾਰੀ ਕੀਤੀ ਸੀ। ਇਸ ਸਬੰਧੀ ਥਾਣਾ ਡੇਰਾ ਬਾਬਾ ਨਾਨਕ ਦੀ ਪੁਲੀਸ ਵੀ ਕਾਰਵਾਈ ਕਰ ਰਹੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਚੰਡੀਗੜ੍ਹ ‘ਚ ਕਾਲਜ ਵਿਦਿਆਰਥੀ ਦੀ ਮੌ+ਤ: 3 ਦਿਨ ਪਹਿਲਾਂ ਦੋ ਨੌਜਵਾਨਾਂ ਨੇ ਚਾਕੂ ਨਾਲ ਕੀਤਾ ਸੀ ਹਮਲਾ

ਔਡੀ ਕਾਰ ਖੋਹਣ ਦਾ ਮਾਮਲਾ 24 ਘੰਟਿਆਂ ‘ਚ ਹੱਲ: ਕਾਰ ਵਾਪਸ ਕਰਨ ਲਈ ਪੁਲਿਸ ਖੁਦ ਪਹੁੰਚੀ ਡਾ: ਬੇਰੀ ਦੇ ਘਰ