ਬਠਿੰਡਾ ‘ਚ ਪੁਲਿਸ ਅਤੇ ਬਦਮਾਸ਼ ਵਿਚਾਲੇ ਮੁਕਾਬਲਾ

ਬਠਿੰਡਾ, 4 ਦਸੰਬਰ 2023 – ਬਠਿੰਡਾ ‘ਚ ਦਿਨ ਚੜ੍ਹਦੇ ਹੀ ਲੁੱਟਾਂ ਖੋਹਾਂ ਕਰਨ ਵਾਲੇ ਇੱਕ ਇੱਕ ਬਦਮਾਸ਼ ਅਤੇ ਪੁਲਿਸ ਵਿਚਾਲੇ ਮੁਕਾਬਲਾ ਹੋਣ ਦੀ ਖ਼ਬਰ ਸਾਹਮਣੇ ਹੋਈ ਹੈ। ਮੁਕਾਬਲੇ ‘ਚ ਬਦਮਾਸ਼ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ ਹੈ। ਜਿਸ ਤੋਂ ਬਾਅਦ ਐਨਕਾਊਂਟਰ ਵਿੱਚ ਜਖਮੀ ਨੌਜਵਾਨ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ।

ਉਕਤ ਨੌਜਵਾਨ ਦੀ ਤਰਫੋਂ ਬੀਤੇ ਦਿਨ ਬਠਿੰਡਾ ਦੇ ਗਰੋਥ ਸੈਂਟਰ ‘ਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ, ਪੁਲਿਸ ਵੱਲੋਂ ਉਦੋਂ ਤੋਂ ਹੀ ਭਾਲ ਕੀਤੀ ਜਾ ਰਹੀ ਸੀ ਤੇ ਅੱਜ ਸਵੇਰੇ ਜਿਵੇਂ ਹੀ ਪੁਲਿਸ ਨੂੰ ਇਹ ਲੁੱਟ ਖੋਹ ਕਰਨ ਵਾਲਾ ਨੌਜਵਾਨ ਮਿਲਿਆ ਤਾਂ ਉਸ ਨੇ ਪੁਲਿਸ ਦੇ ਉੱਤੇ ਫਾਇਰਿੰਗ ਕਰਤੀ ਅਤੇ ਜਵਾਬ ਵਿੱਚ ਪੁਲਿਸ ਨੇ ਵੀ ਫਾਇਰਿੰਗ ਕੀਤੀ ਜਿਸ ਦੇ ਵਿੱਚ ਨੌਜਵਾਨ ਦੇ ਪੈਰ ਦੇ ਵਿੱਚ ਗੋਲੀ ਲੱਗੀ। ਜਿਸ ਤੋਂ ਬਾਅਦ ਪੁਲਿਸ ਵੱਲੋਂ ਜ਼ਖਮੀ ਹਾਲਤ ‘ਚ ਨੌਜਵਾਨ ਨੂੰ ਕਾਬੂ ਕਰ ਲਿਆ ਗਿਆ। ਨੌਜਵਾਨ ਕੋਲੋਂ ਮੋਟਰਸਾਈਕਲ ਅਤੇ 12 ਬੋਰ ਦਾ ਦੇਸੀ ਕੱਟਾ ਬਰਾਮਦ ਹੋਇਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਹਰਿਆਣਾ ਦੇ 16 ਜ਼ਿਲ੍ਹਿਆਂ ‘ਚ ਧੁੰਦ ਲਈ ਯੈਲੋ ਅਲਰਟ ਜਾਰੀ, NH-ਸਟੇਟ ਹਾਈਵੇ ‘ਤੇ ਵਿਜ਼ੀਬਿਲਟੀ 10 ਮੀਟਰ ਤੱਕ ਪਹੁੰਚੀ

ਅੱਜ ਬਲਵੰਤ ਸਿੰਘ ਰਾਜੋਆਣਾ ਨੂੰ ਮਿਲੇਗਾ SGPC ਦਾ ਵਫ਼ਦ: ਪੜ੍ਹੋ ਵੇਰਵਾ