ਇਸ ਸਾਲ ਦੀ ਮਸੂਮ ਧੀ ਦੇ ਪਿਓ ਅਤੇ 8 ਭੈਣਾਂ ਦੇ ਇਕਲੌਤੇ ਭਰਾ ਦੀ ਸੜਕ ਹਾਦਸੇ ‘ਚ ਮੌ+ਤ

ਖੰਨਾ, 4 ਦਸੰਬਰ 2023 – 8 ਭੈਣਾਂ ਦੇ ਇਕਲੌਤੇ ਭਰਾ ਦੀ ਬੀਤੀ ਰਾਤ ਪਿੰਡ ਢਿੱਲਵਾਂ ਦੇ ਕੋਲ ਸੜਕ ਦੁਰਘਟਨਾ ਵਿੱਚ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਨੌਜਵਾਨ ਦੀ ਮੌਤ ਦੀ ਖ਼ਬਰ ਸੁਨ ਕੇ ਪਿੰਡ ਚ ਸੋਗ ਦੀ ਲਹਿਰ ਛਾਈ ਹੋਈ ਹੈ।

ਇਸ ਸੰਬੰਧੀ ਰਿਸ਼ਤੇਦਾਰ ਹਰਜਿੰਦਰ ਸਿੰਘ ਨਿੱਕਾ ਨੇ ਦੱਸਿਆ ਕਿ ਮ੍ਰਿਤਕ ਜਸਬੀਰ ਸਿੰਘ ਪਿੰਡ ਬੌਂਦਲ ਦਾ ਰਹਿਣ ਵਾਲਾ ਸੀ ਉਸਦੀ ਉਮਰ 34 ਸਾਲ ਸੀ। ਮ੍ਰਿਤਕ ਕਿਸੇ ਬਿਲਡਿੰਗ ਦਾ ਲੈਂਟਰ ਪਾ ਕੇ ਆਪਣੇ ਘਰ ਨੂੰ ਜਾ ਰਿਹਾ ਸੀ ਤਾਂ ਸ਼ਾਮ 7 ਕ ਵਜੇ ਦੇ ਨੇੜੇ ਸੜਕ ਦੇ ਵਿਚਾਲੇ ਇੱਕ ਟਰੱਕ ਖੜਾ ਸੀ ਜਿਸ ਦੀ ਚਪੇਟ ਵਿੱਚ ਮ੍ਰਿਤਕ ਜਸਬੀਰ ਸਿੰਘ ਆ ਗਿਆ।

ਹਰਜਿੰਦਰ ਸਿੰਘ ਦਾ ਕਹਿਣਾ ਸੀ ਕਿ ਮ੍ਰਿਤਕ ਅੱਠ ਭੈਣਾਂ ਦਾ ਇਕਲੌਤਾ ਭਰਾ ਸੀ ਮ੍ਰਿਤਕ ਕੋਲ ਇੱਕ ਸਾਲ ਦੀ ਛੋਟੀ ਬੱਚੀ ਵੀ ਹੈ। ਮ੍ਰਿਤਕ ਦੇ ਪਰਿਵਾਰ ਨੇ ਫ਼ਰਾਰ ਟਰੱਕ ਡਰਾਈਵਰ ਨੂੰ ਇਸਦਾ ਦੋਸ਼ੀ ਦੱਸਿਆ ਅਤੇ ਕਾਰਵਾਈ ਦੀ ਮੰਗ ਕੀਤੀ ਹੈ।

ਸਰਕਾਰੀ ਹਸਪਤਾਲ ਦੇ ਡਾਕਟਰ ਮਨਪ੍ਰੀਤ ਕੌਰ ਨੇ ਦੱਸਿਆ ਕਿ ਬੀਤੀ ਰਾਤ ਇੱਕ ਅਣਪਛਾਤੀ ਲਾਸ਼ ਸਿਵਲ ਹਸਪਤਾਲ ਵਿੱਚ ਆਈ ਸੀ ਜਿਸ ਦੀ ਪਿੰਡ ਢਲਵਾਂ ਦੇ ਕੋਲ ਸੜਕ ਦੁਰਘਟਨਾ ਵਿੱਚ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਪਤਾ ਚੱਲਣ ਤੇ ਲਾਸ਼ ਦੀ ਪਛਾਣ ਜਸਬੀਰ ਸਿੰਘ ਪਿੰਡ ਬੌਂਦਲ ਹੋਈ ਹੈ ਲਾਸ਼ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਮ੍ਰਿਤਕ ਦੇ ਘਰ ਵਾਲਿਆਂ ਦੇ ਹਵਾਲੇ ਕਰ ਦਿੱਤਾ ਜਾਵੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਦੇ ਸ਼ਰਾਬ ਕਾਰੋਬਾਰੀ ਦੇ ਦਿੱਲੀ ਸਥਿਤ ਘਰ ‘ਤੇ ਚੱਲੀਆਂ ਗੋ+ਲੀਆਂ

‘ਬਾਈਕਾਟ ਏਅਰ ਇੰਡੀਆ’ ਦੇ ਨਾਅਰੇ ਲਿਖਣ ਵਾਲੇ 2 ਗ੍ਰਿਫਤਾਰ