MLA ਦੇ ਮਾਮੇ ਦੀ ਫੈਕਟਰੀ ਵਿੱਚ ਤਿੰਨ ਦਿਨਾਂ ਚ ਦੂਜੀ ਵਾਰ ਹੋਈ ਚੋਰੀ, CCTV ਆਈ ਸਾਹਮਣੇ

ਗੁਰਦਾਸਪੁਰ, 4 ਦਸੰਬਰ 2023 – ਬਟਾਲਾ ਪੁਲਿਸ ਦੀ ਨੱਕ ਥਲੇ ਬਟਾਲਾ ਚ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਚ ਇਜ਼ਾਫਾ ਹੁੰਦਾ ਨਜਰ ਆ ਰਿਹਾ ਹੈ। ਤਾਜ਼ਾ ਮਾਮਲੇ ਵਿੱਚ ਬਟਾਲਾ- ਅੰਮ੍ਰਿਤਸਰ ਰੋਡ ਤੇ ਸਥਿਤ ਐਮ ਐਲ ਏ ਬਟਾਲਾ ਸ਼ੈਰੀ ਕਲਸੀ ਦੇ ਮਾਮੇ ਦੀ ਰਾਜਿੰਦਰਾ ਫਾਊਂਡਰੀ ਨੂੰ ਪਿਛਲੇ ਤਿੰਨ ਦਿਨਾਂ ਵਿੱਚ ਚੋਰਾਂ ਏ ਦੂਜੀ ਵਾਰ ਆਪਣਾ ਨਿਸ਼ਾਨਾ ਬਣਾਇਆ ਹੈ। ਚੋਰਾਂ ਨੇ ਫੈਕਟਰੀ ਦੀ ਕੰਧ ਪਾੜ ਕੇ ਅੰਦਰੋਂ ਲੱਖਾਂ ਦੇ ਸਮਾਨ ਤੇ ਹੱਥ ਸਾਫ ਕਰ ਲਿਆ। ਘਟਨਾ ਫੈਕਟਰੀ ਅੰਦਰ ਲੱਗੇ ਸੀ ਸੀ ਟੀ ਵੀ ਵਿੱਚ ਵੀ ਕੈਦ ਹੋਈ ਹੈ। ਮੌਕੇ ਤੇ ਪਹੁੰਚੀ ਪੁਲਿਸ ਟੀਮ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਓਥੇ ਹੀ ਫੈਕਟਰੀ ਦੇ ਪੀੜਤ ਮਾਲਿਕ ਸੁਖਜਿੰਦਰ ਸਿੰਘ ਦਾ ਕਹਿਣਾ ਸੀ ਕਿ ਤਿੰਨ ਦਿਨਾਂ ਵਿੱਚ ਦੂਜੀ ਵਾਰ ਚੋਰਾਂ ਨੇ ਮੇਰੀ ਫੈਕਟਰੀ ਨੂੰ ਨਿਸ਼ਾਨਾ ਬਣਾਇਆ ਹੈ ਲੱਖਾਂ ਦਾ ਸਾਮਾਨ ਚੋਰੀ ਕਰਕੇ ਮੇਰਾ ਵੱਡਾ ਨੁਕਸਾਨ ਕੀਤਾ ਹੈ ਪਹਿਲੀ ਚੋਰੀ ਦੀ ਸ਼ਿਕਾਇਤ ਪੁਲਿਸ ਕੋਲ ਕਰ ਰੱਖੀ ਹੈ ਪਰ ਕੋਈ ਅਸਰ ਨਹੀ ਹੋਇਆ ਜਿਸਦਾ ਖਮਿਆਜਾ ਸਾਨੂੰ ਦੂਸਰੀ ਵਾਰ ਵੀ ਭੁਗਤਣਾ ਪੈ ਰਿਹਾ ਹੈ। ਸਾਡੀ ਅਪੀਲ ਹੈ ਕੇ ਪੁਲਿਸ ਚੋਰਾਂ ਨੂੰ ਫੜ ਕੇ ਸਾਨੂੰ ਇਹਨਾਂ ਚੋਰੀ ਦੀਆਂ ਵਾਰਦਾਤਾਂ ਤੋਂ ਨਿਜਾਤ ਦਿਵਾਏ।

ਬਟਾਲਾ ਪੁਲਿਸ ਦੇ ਸਬ ਇੰਸਪੈਕਟਰ ਬਲਵਿੰਦਰ ਸਿੰਘ ਨੇ ਘਟਨਾ ਬਾਰੇ ਦਸਦੇ ਹੋਏ ਕਿਹਾ ਕਿ ਬਿਆਨ ਦਰਜ ਕਰਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਜਲਦ ਕੀਤੀ ਜਾਵੇਗੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੇ PM ਮੋਦੀ ਨਾਲ ਕੀਤੀ ਮੁਲਾਕਾਤ

AAP ਦੇ ਸੰਸਦ ਮੈਂਬਰ ਰਾਘਵ ਚੱਢਾ ਦੀ ਰਾਜ ਸਭਾ ‘ਚੋਂ ਮੁਲਤਵੀ ਲਈ ਗਈ ਵਾਪਸ