ਨਵੀਂ ਦਿੱਲੀ, 4 ਦਸੰਬਰ 2023 – ਭਾਜਪਾ ਦੇ ਸੰਸਦ ਮੈਂਬਰ ਜੀ.ਵੀ.ਐਲ. ਨਰਸਿਮਹਾ ਰਾਓ ਵਲੋਂ ਪੇਸ਼ ਮਤੇ ’ਤੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ‘ਆਪ’ ਸੰਸਦ ਮੈਂਬਰ ਰਾਘਵ ਚੱਢਾ ਦੀ ਮੁਅੱਤਲੀ ਵਾਪਿਸ ਲੈ ਲਈ ਹੈ।
ਚੱਢਾ ਦੀ ਮੈਂਬਰਸ਼ਿਪ ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਮੁਅੱਤਲ ਕੀਤੀ ਗਈ ਸੀ, ਭਾਜਪਾ ਦੇ ਸੰਸਦ ਮੈਂਬਰ ਜੀਵੀਐਲ ਨਰਸਿਮਹਾ ਰਾਓ ਦੁਆਰਾ ਪੇਸ਼ ਕੀਤੇ ਗਏ ਮਤੇ ਤੋਂ ਬਾਅਦ ਰੱਦ ਕਰ ਦਿੱਤੀ ਗਈ ਸੀ। ਚੱਢਾ ਨੂੰ ਇਸ ਸਾਲ 11 ਅਗਸਤ ਨੂੰ ਉੱਚ ਸਦਨ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ। ‘ਆਪ’ ਨੇਤਾ ਦੀ ਮੁਅੱਤਲੀ ਦੇ ਮਾਮਲੇ ‘ਤੇ ਚਰਚਾ ਕਰਨ ਲਈ ਅੱਜ ਦੁਪਹਿਰ ਸੰਸਦ ‘ਚ ਰਾਜ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਦੀ ਮੀਟਿੰਗ ਹੋਈ ਸੀ।
ਇੱਕ ਵੀਡੀਓ ਸੰਦੇਸ਼ ਵਿੱਚ ਚੱਢਾ ਨੇ ਕਿਹਾ, “ਸੁਪਰੀਮ ਕੋਰਟ ਦੇ ਦਖਲ ਕਾਰਨ ਮੇਰੀ ਮੁਅੱਤਲੀ (ਰਾਜ ਸਭਾ ਤੋਂ ਮੈਂਬਰ ਵਜੋਂ) ਵਾਪਸ ਲੈ ਲਈ ਗਈ ਹੈ। ਸਦਨ ਵਿੱਚ ਪੇਸ਼ ਕੀਤੇ ਗਏ ਮਤੇ ਰਾਹੀਂ ਮੁਅੱਤਲੀ ਰੱਦ ਕੀਤੀ ਗਈ ਸੀ। ਮੈਨੂੰ 115 ਦਿਨਾਂ ਲਈ ਮੁਅੱਤਲ ਰੱਖਿਆ ਗਿਆ ਸੀ ਅਤੇ ਮੈਂ ਇਸ ਦੌਰਾਨ ਲੋਕਾਂ ਦੇ ਸਵਾਲ ਨਹੀਂ ਪੁੱਛ ਸਕਿਆ। ਅੱਜ ਮੈਂ ਸੁਪਰੀਮ ਕੋਰਟ ਅਤੇ ਰਾਜ ਸਭਾ ਦੇ ਚੇਅਰਮੈਨ ਦਾ ਧੰਨਵਾਦ ਕਰਦਾ ਹਾਂ।”