- 5 HCS ਦਾ ਟ੍ਰਾਂਸਫਰ, 7 IAS ਅਫਸਰਾਂ ਨੂੰ ਬਣਾਇਆ SDO
ਚੰਡੀਗੜ੍ਹ, 5 ਦਸੰਬਰ 2023 – ਹਰਿਆਣਾ ਸਰਕਾਰ ਨੇ ਵੱਡੇ ਪੱਧਰ ‘ਤੇ ਪ੍ਰਸ਼ਾਸਨਿਕ ਫੇਰਬਦਲ ਕੀਤਾ ਹੈ। ਸਰਕਾਰ ਵੱਲੋਂ ਜਾਰੀ ਹੁਕਮਾਂ ਵਿੱਚ 5 ਐਚਸੀਐਸ ਦੀਆਂ ਜ਼ਿੰਮੇਵਾਰੀਆਂ ਬਦਲ ਦਿੱਤੀਆਂ ਗਈਆਂ ਹਨ। ਨਾਲ ਹੀ, 2021 ਬੈਚ ਦੇ 7 ਆਈਏਐਸ ਅਧਿਕਾਰੀਆਂ ਨੂੰ ਐਸਡੀਓ ਦੇ ਅਹੁਦੇ ‘ਤੇ ਨਿਯੁਕਤ ਕੀਤਾ ਗਿਆ ਹੈ।
ਇਸ ਵਿੱਚ 2011 ਬੈਚ ਦੇ ਆਈਏਐਸ ਲਕਸ਼ਿਤ ਸਰੀਨ ਨੂੰ ਅੰਬਾਲਾ ਛਾਉਣੀ ਵਿੱਚ ਐਸਡੀਓ ਅਤੇ ਸਟੇਟ ਅਫਸਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਐਚਸੀਐਸ ਸਤਿੰਦਰ ਸਿਵਾਜ ਦੇ ਛੁੱਟੀ ’ਤੇ ਜਾਣ ਕਾਰਨ ਇਹ ਅਸਾਮੀ ਖਾਲੀ ਪਈ ਸੀ। ਆਈਏਐਸ ਨਰਿੰਦਰ ਕੁਮਾਰ ਨੂੰ ਪਲਵਲ ਜ਼ਿਲ੍ਹੇ ਵਿੱਚ ਐਸਡੀਓ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਹ ਅਹੁਦਾ 2016 ਬੈਚ ਦੇ ਐਚਸੀਐਸ ਸ਼ਸ਼ੀ ਦੇ ਜਾਣ ਤੋਂ ਬਾਅਦ ਖਾਲੀ ਪਿਆ ਸੀ।