ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਪਹਿਲਾ T20 ਮੈਚ ਅੱਜ: ਡਰਬਨ ਦੇ ਕਿੰਗਸਮੀਡ ਸਟੇਡੀਅਮ ‘ਚ ਖੇਡਿਆ ਜਾਵੇਗਾ ਮੈਚ

  • ਅਜੇ ਤੱਕ ਦੱਖਣੀ ਅਫਰੀਕਾ ਡਰਬਨ ਵਿੱਚ ਟੀਮ ਇੰਡੀਆ ਨੂੰ ਨਹੀਂ ਹਰਾ ਸਕਿਆ

ਨਵੀਂ ਦਿੱਲੀ, 10 ਦਸੰਬਰ 2023 – ਭਾਰਤ ਦਾ ਦੱਖਣੀ ਅਫਰੀਕਾ ਦੌਰਾ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਦੀ ਸ਼ੁਰੂਆਤ 3 ਮੈਚਾਂ ਦੀ ਟੀ-20 ਸੀਰੀਜ਼ ਨਾਲ ਹੋਵੇਗੀ। ਸੀਰੀਜ਼ ਦਾ ਪਹਿਲਾ ਟੀ-20 ਅੱਜ ਡਰਬਨ ਦੇ ਕਿੰਗਸਮੀਡ ਸਟੇਡੀਅਮ ‘ਚ ਖੇਡਿਆ ਜਾਵੇਗਾ। ਮੈਚ ਦਾ ਟਾਸ ਸ਼ਾਮ 7 ਵਜੇ ਹੋਵੇਗਾ।

ਇੱਥੇ ਮੇਜ਼ਬਾਨ ਟੀਮ ਇੱਕ ਵੀ ਟੀ-20 ਵਿੱਚ ਭਾਰਤ ਨੂੰ ਹਰਾ ਨਹੀਂ ਸਕੀ ਹੈ। ਟੀਮ ਨੇ ਡਰਬਨ ਦੇ ਦੋਵੇਂ ਮੈਦਾਨਾਂ ‘ਤੇ 2 ਮੈਚ ਖੇਡੇ ਹਨ ਅਤੇ ਦੋਵੇਂ ਹੀ ਜਿੱਤੇ ਹਨ। ਇਸ ਤੋਂ ਪਹਿਲਾਂ ਭਾਰਤ ਨੇ 2018 ‘ਚ ਦੱਖਣੀ ਅਫਰੀਕਾ ਖਿਲਾਫ ਟੀ-20 ਸੀਰੀਜ਼ ‘ਚ 2-1 ਨਾਲ ਜਿੱਤ ਦਰਜ ਕੀਤੀ ਸੀ।

ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਟੀ-20 ਫਾਰਮੈਟ ‘ਚ ਹੁਣ ਤੱਕ ਕੁੱਲ 8 ਸੀਰੀਜ਼ ਖੇਡੀਆਂ ਗਈਆਂ ਹਨ। ਇਨ੍ਹਾਂ ਵਿੱਚੋਂ ਭਾਰਤ ਨੇ ਚਾਰ ਅਤੇ ਦੱਖਣੀ ਅਫਰੀਕਾ ਨੇ ਦੋ ਜਿੱਤੀਆਂ ਹਨ। 2 ਸੀਰੀਜ਼ ਵੀ ਡਰਾਅ ਹੋਈਆਂ ਹਨ। ਦੋਵਾਂ ਟੀਮਾਂ ਵਿਚਾਲੇ ਕੁੱਲ 24 ਟੀ-20 ਮੈਚ ਖੇਡੇ ਗਏ। ਭਾਰਤ ਨੇ 13 ਅਤੇ ਦੱਖਣੀ ਅਫਰੀਕਾ ਨੇ 10 ਜਿੱਤੇ। ਜਦਕਿ 1 ਮੈਚ ਬੇ-ਨਤੀਜਾ ਰਿਹਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਭਰ ਵਿੱਚ ਲਗਾਈ ਗਈ ਕੌਮੀ ਲੋਕ ਅਦਾਲਤ, 384 ਬੈਂਚਾਂ ਨੇ ਕੀਤੀ 2.97 ਲੱਖ ਕੇਸਾਂ ਦੀ ਸੁਣਵਾਈ

ਲੁਧਿਆਣਾ ‘ਚ ਅੱਜ ਕੇਜਰੀਵਾਲ ਤੇ ਮਾਨ ਦੀ ਰੈਲੀ, ਪੁਲਿਸ ਨੇ ਜਾਰੀ ਕੀਤਾ ਟ੍ਰੈਫਿਕ ਪਲਾਨ, ਪੜ੍ਹੋ ਵੇਰਵਾ