ਲੁਧਿਆਣਾ ‘ਚ ਅੱਜ ਕੇਜਰੀਵਾਲ ਤੇ ਮਾਨ ਦੀ ਰੈਲੀ, ਪੁਲਿਸ ਨੇ ਜਾਰੀ ਕੀਤਾ ਟ੍ਰੈਫਿਕ ਪਲਾਨ, ਪੜ੍ਹੋ ਵੇਰਵਾ

ਲੁਧਿਆਣਾ, 10 ਦਸੰਬਰ 2023 – ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲੋਕਾਂ ਨੂੰ 43 ਤਰ੍ਹਾਂ ਦੀਆਂ ਸਹੂਲਤਾਂ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ ਦੀ ਯੋਜਨਾ ਦਾ ਉਦਘਾਟਨ ਕਰਨ ਲਈ ਐਤਵਾਰ ਨੂੰ ਮਹਾਨਗਰ ਪਹੁੰਚ ਰਹੇ ਹਨ। ਇਸ ਦੇ ਲਈ ਪਿੰਡ ਧਨਾਨਸੂ ਵਿੱਚ ਵੱਡਾ ਪੰਡਾਲ ਲਾਇਆ ਗਿਆ ਹੈ। ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਪ੍ਰਬੰਧਾਂ ਦਾ ਜਾਇਜ਼ਾ ਲੈਣ ਸ਼ਨੀਵਾਰ ਨੂੰ ਇੱਥੇ ਪਹੁੰਚੀ।

ਪੰਜਾਬ ਅਤੇ ਡੇਲ੍ਹੀ ਦੇ ਦੋਵੇਂ ਮੁੱਖ ਮੰਤਰੀ ਸਟੇਜ ਤੋਂ ਉਨ੍ਹਾਂ ਕਰਮਚਾਰੀਆਂ ਜਾਂ ਵਾਹਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ, ਜਿਨ੍ਹਾਂ ਦੀ ਤਰਫੋਂ ਰਾਸ਼ਨ ਘਰ-ਘਰ ਪਹੁੰਚਾਉਣਾ ਹੈ ਜਾਂ ਲੋਕਾਂ ਦੇ ਕੰਮ ਘਰ-ਘਰ ਜਾ ਕੇ ਕੀਤੇ ਜਾਣੇ ਹਨ। ਕੇਜਰੀਵਾਲ ਤੇ ਭਗਵੰਤ ਮਾਨ ਦੁਪਹਿਰ 1 ਵਜੇ ਪਹੁੰਚਣਗੇ। ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਪੁਲੀਸ ਨੇ ਰੂਟ ਪਲਾਨ ਜਾਰੀ ਕੀਤਾ ਹੈ।

ਲੁਧਿਆਣਾ ਪੁਲਿਸ ਅਨੁਸਾਰ ਮੁੱਖ ਮੰਤਰੀ ਦੀ ਰੈਲੀ ਕਾਰਨ ਚਾਰੇ ਮੁੱਖ ਮਾਰਗ ਜਾਮ ਕੀਤੇ ਜਾਣਗੇ। ਸਮਰਾਲਾ ਚੌਕ ਤੋਂ ਕੋਹਾਡ਼ਾ ਰੋਡ, ਸਾਹਨੇਵਾਲ ਤੋਂ ਕੋਹਾਡ਼ਾ ਰੋਡ, ਨੀਲੋਂ ਤੋਂ ਕੋਹਾੜਾ-ਧਨਾਨਸੂ ਰੋਡ ਅਤੇ ਦੱਖਣੀ ਬਾਈਪਾਸ ਪ੍ਰਭਾਵਿਤ ਹੋਣਗੇ। ਰੈਲੀ ਵਿੱਚ ਸ਼ਾਮਲ ਹੋਣ ਲਈ ਵਰਕਰ 1800 ਬੱਸਾਂ ਵਿੱਚ ਪਹੁੰਚਣਗੇ।

ਜਾਮ ਤੋਂ ਬਚਣ ਲਈ ਇਹਨਾਂ ਰੂਟਾਂ ਦੀ ਵਰਤੋਂ ਕਰੋ

  • ਸਮਰਾਲਾ ਚੌਕ ਤੋਂ ਚੰਡੀਗੜ੍ਹ ਵੱਲ ਜਾਣ ਵਾਲਾ ਟਰੈਫਿਕ ਸ਼ੇਰਪੁਰ ਚੌਕ ਤੋਂ ਦੋਰਾਹਾ ਅਤੇ ਫਿਰ ਨੀਲੋਂ ਵਾਲੇ ਪਾਸੇ ਤੋਂ ਚੰਡੀਗੜ੍ਹ ਵੱਲ ਜਾਵੇਗਾ
  • ਸਾਹਨੇਵਾਲ ਚੌਕ ਤੋਂ ਕੋਹਾੜਾ ਵਾਲੇ ਪਾਸੇ ਜਾਣ ਵਾਲੀ ਟਰੈਫਿਕ ਨੀਲੋਂ ਤੋਂ ਕਟਾਣੀ ਕਲਾਂ ਤੋਂ ਹੋ ਕੇ ਭੈਣੀ ਸਾਹਿਬ ਤੋਂ ਕੋਹਾੜਾ-ਮਾਛੀਵਾਡ਼ਾ ਰੋਡ ’ਤੇ ਜਾਵੇਗੀ
  • ਚੰਡੀਗੜ੍ਹ ਵਾਲੇ ਪਾਸੇ ਤੋਂ ਲੁਧਿਆਣਾ ਸ਼ਹਿਰ ਵੱਲ ਆਉਣ ਵਾਲਾ ਟਰੈਫ਼ਿਕ ਦੋਰਾਹਾ ਬਾਈਪਾਸ ਤੋਂ ਨੀਲੋ ਨਹਿਰ ਰਾਹੀਂ ਲੁਧਿਆਣਾ ਸ਼ਹਿਰ ਵੱਲ ਆਵੇਗਾ
  • ਮਾਛੀਵਾੜਾ ਸਾਈਡ ਤੋਂ ਲੁਧਿਆਣਾ ਸ਼ਹਿਰ ਵੱਲ ਆਉਣ ਵਾਲਾ ਟਰੈਫਿਕ ਸਾਹਨੇਵਾਲ ਪੁਲ ਤੋਂ ਦੋਰਾਹਾ ਵਾਇਆ ਨੀਲੋ ਤੋਂ ਹੁੰਦਾ ਹੋਇਆ ਲੁਧਿਆਣਾ ਸ਼ਹਿਰ ਆਵੇਗਾ
  • ਡੇਹਲੋਂ ਵਾਲੇ ਪਾਸੇ ਤੋਂ ਟਿੱਬਾ ਨਹਿਰ ਦੇ ਪੁਲ ਤੋਂ ਆਉਣ ਵਾਲੀ ਟਰੈਫਿਕ ਦੋਰਾਹਾ ਬਾਈਪਾਸ ਰਾਹੀਂ ਦਿੱਲੀ ਹਾਈਵੇ ਜਾਂ ਦੋਰਾਹਾ ਰੋਡ ਰਾਹੀਂ ਆਵੇਗਾ
  • ਵੇਰਕਾ ਕੱਟ ਤੋਂ ਟਿੱਬਾ ਨਹਿਰ ਪੁਲ ਵਾਲੇ ਪਾਸੇ ਜਾਣ ਵਾਲੀ ਆਮ ਆਵਾਜਾਈ ਜਗਰਾਓਂ ਪੁਲ ਰਾਹੀਂ ਭਾਰਤ ਨਗਰ ਚੌਕ ਤੋਂ ਆਵੇਗੀ
  • ਸਮਰਾਲਾ ਚੌਕ ਵਾਲੇ ਪਾਸੇ ਤੋਂ ਆਉਣ ਵਾਲੀ ਟਰੈਫਿਕ ਦਿੱਲੀ ਹਾਈਵੇਅ ਰਾਹੀਂ ਲੁਧਿਆਣਾ ਏਅਰਪੋਰਟ ਰੋਡ ਰਾਹੀਂ ਜਾਵੇਗੀ

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਪਹਿਲਾ T20 ਮੈਚ ਅੱਜ: ਡਰਬਨ ਦੇ ਕਿੰਗਸਮੀਡ ਸਟੇਡੀਅਮ ‘ਚ ਖੇਡਿਆ ਜਾਵੇਗਾ ਮੈਚ

ਕਾਂਗਰਸੀ ਸੰਸਦ ਮੈਂਬਰ ਤੋਂ ਮਿਲੇ 300 ਕਰੋੜ: 3 ਦਿਨਾਂ ਤੋਂ ਨੋਟ ਗਿਣਨ ‘ਚ ਲੱਗੀਆਂ ਰਹੀਆਂ 40 ਮਸ਼ੀਨਾਂ