ਲੁਧਿਆਣਾ ‘ਚ ਢਾਈ ਦਿਨ ਬਾਅਦ ਵੀ ਨਹੀਂ ਮਿਲਿਆ ਤੇਂਦੂਆ, ਪਿੰਡ ਖੇੜੀ-ਝਮੇੜੀ ‘ਚ ਮਿਲੇ ਪੰਜੇ ਦੇ ਨਿਸ਼ਾਨ

  • ਫੜਨ ਲਈ ਪਿੰਜਰਿਆਂ ‘ਚ ਰੱਖਿਆ ਗਿਆ ਮੀ+ਟ
  • ਜੰਗਲਾਤ ਵਿਭਾਗ ਵੱਲੋਂ ਸੈਂਟਰਾ ਗਰੀਨ ਤੋਂ ਕਰੀਬ 5 ਕਿਲੋਮੀਟਰ ਦੇ ਘੇਰੇ ਵਿੱਚ ਵੱਖ-ਵੱਖ ਥਾਵਾਂ ’ਤੇ ਲਈ ਜਾ ਰਹੀ ਹੈ ਤਲਾਸ਼ੀ

ਲੁਧਿਆਣਾ, 10 ਦਸੰਬਰ 2023 – ਹੁਣ ਲੁਧਿਆਣਾ ਦੇ ਪੱਖੋਵਾਲ ਰੋਡ ‘ਤੇ ਬਣੇ ਸੈਂਟਰਾ ਗ੍ਰੀਨ ਫਲੈਟਾਂ ਦੇ ਨਾਲ-ਨਾਲ ਆਲੇ-ਦੁਆਲੇ ਦੇ ਇਲਾਕਿਆਂ ‘ਚ ਤੇਂਦੂਏ ਦਾ ਡਰ ਬਣਿਆ ਹੋਇਆ ਹੈ। 53 ਘੰਟੇ ਬੀਤ ਚੁੱਕੇ ਹਨ ਪਰ ਤੇਂਦੂਏ ਦਾ ਪਤਾ ਨਹੀਂ ਲੱਗਾ। ਜੰਗਲਾਤ ਵਿਭਾਗ ਵੱਲੋਂ ਲਗਾਤਾਰ ਉਸ ਦੀ ਭਾਲ ਕੀਤੀ ਜਾ ਰਹੀ ਹੈ। ਉਸ ਨੂੰ ਫੜਨ ਲਈ ਪਿੰਜਰੇ ਲਾਏ ਗਏ ਹਨ, ਜਿਨ੍ਹਾਂ ਵਿਚ ਮੀਟ ਰੱਖਿਆ ਗਿਆ ਹੈ ਪਰ ਉਹ ਅਜੇ ਤੱਕ ਖਾਣ ਨਹੀਂ ਆਇਆ।

ਸੈਂਟਰਾ ਗ੍ਰੀਨ ਤੋਂ ਬਾਅਦ ਹੁਣ ਦੋ ਹੋਰ ਥਾਵਾਂ ਦੇਵ ਕਲੋਨੀ ਅਤੇ ਪਿੰਡ ਖੇੜੀ-ਝਮੇੜੀ ਵਿਖੇ ਤੇਂਦੂਏ ਦੇ ਪੰਜੇ ਦੇ ਨਿਸ਼ਾਨ ਪਾਏ ਗਏ ਹਨ। ਜੰਗਲਾਤ ਵਿਭਾਗ ਦੇ ਮੁਲਾਜ਼ਮ ਰਾਤ ਵੇਲੇ ਵੀ ਪੱਖੋਵਾਲ ਰੋਡ ਦੀਆਂ ਸੜਕਾਂ ’ਤੇ ਨਜ਼ਰ ਰੱਖ ਰਹੇ ਹਨ।

ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਤੇਂਦੂਏ ਦੇ ਫੜੇ ਜਾਣ ਤੱਕ ਸਵੇਰੇ ਅਤੇ ਰਾਤ ਨੂੰ ਇਕੱਲੇ ਘਰੋਂ ਬਾਹਰ ਨਾ ਨਿਕਲਣ ਦੀ ਹਦਾਇਤ ਕੀਤੀ ਗਈ ਹੈ। ਇਸ ਵੇਲੇ ਜੰਗਲਾਤ ਵਿਭਾਗ ਵੱਲੋਂ ਸੈਂਟਰਾ ਗਰੀਨ ਤੋਂ ਕਰੀਬ 5 ਕਿਲੋਮੀਟਰ ਦੇ ਘੇਰੇ ਵਿੱਚ ਵੱਖ-ਵੱਖ ਥਾਵਾਂ ’ਤੇ ਤਲਾਸ਼ੀ ਲਈ ਜਾ ਰਹੀ ਹੈ।

ਜੰਗਲਾਤ ਵਿਭਾਗ ਦੇ ਡੀਐਫਐਸਸੀ ਨਰਿੰਦਰ ਸਿੰਘ ਨੇ ਦੱਸਿਆ ਕਿ ਕੁਝ ਲੋਕ ਸ਼ਹਿਰ ਵਿੱਚ ਤੇਂਦੂਏ ਵਾਂਗ ਦਿਖਾਈ ਦੇਣ ਵਾਲੇ ਵੱਖ-ਵੱਖ ਜਾਨਵਰਾਂ ਦੀਆਂ ਵੀਡੀਓਜ਼ ਬਣਾ ਰਹੇ ਹਨ। ਕਦੇ ਉਹ ਵੀਡੀਓ ਦੀ ਲੋਕੇਸ਼ਨ ਨੂੰ ਫੁੱਲਾਂਵਾਲ ਚੌਕ ਅਤੇ ਕਦੇ ਸਾਹਨੇਵਾਲ ਦੱਸ ਰਹੇ ਹਨ ਪਰ ਇਹ ਸਭ ਅਫਵਾਹਾਂ ਹਨ। ਇਨ੍ਹਾਂ ਵੀਡੀਓਜ਼ ਵਿੱਚ ਦਿਖਾਈ ਦੇਣ ਵਾਲਾ ਜਾਨਵਰ ਤੇਂਦੂਆ ਨਹੀਂ ਹੈ। ਲੋਕਾਂ ਨੂੰ ਗਲਤ ਵੀਡੀਓ ਸ਼ੇਅਰ ਕਰਨ ਤੋਂ ਬਚਣਾ ਚਾਹੀਦਾ ਹੈ।

ਇਸ ਨੂੰ ਆਪਣੀ ਨੈਤਿਕ ਜਿੰਮੇਵਾਰੀ ਸਮਝਦੇ ਹੋਏ ਲੋਕ ਗਲਤ ਵੀਡੀਓ ਵਾਇਰਲ ਨਾ ਕਰਨ। ਦੇਵ ਕਲੋਨੀ ਅਤੇ ਪਿੰਡ ਖੇੜੀ ਝਮੇੜੀ ਵਿੱਚ ਗਿੱਲੀ ਮਿੱਟੀ ‘ਤੇ ਤੇਂਦੂਏ ਦੇ ਪੰਜੇ ਦੇ ਨਿਸ਼ਾਨ ਜ਼ਰੂਰ ਮਿਲੇ ਹਨ। ਜੰਗਲਾਤ ਵਿਭਾਗ ਦੀ ਟੀਮ ਵੀ ਉਥੇ ਪਹੁੰਚ ਗਈ ਹੈ। ਜਲਦੀ ਹੀ ਤੇਂਦੂਏ ਨੂੰ ਫੜ ਲਿਆ ਜਾਵੇਗਾ।

ਜਲਦੀ ਹੀ ਤੇਂਦੂਏ ਦਾ ਪਤਾ ਲਗਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪਿੰਡ ਖੇੜੀ ਝਮੇੜੀ ਤੋਂ ਅੱਗੇ ਤੇਂਦੂਏ ਦਾ ਕੋਈ ਸੁਰਾਗ ਨਹੀਂ ਮਿਲ ਰਿਹਾ। ਇਹ ਗੱਲ ਪੱਕੀ ਹੈ ਕਿ ਹੁਣ ਤੇਂਦੂਆ ਸ਼ਹਿਰ ਦੇ ਬਾਹਰੀ ਇਲਾਕੇ ਵਿੱਚ ਹੈ। ਇਹ ਰਾਤ ਨੂੰ ਆਪਣੀ ਯਾਤਰਾ ਕਰਦਾ ਹੈ। ਉਮੀਦ ਹੈ ਕਿ ਅਸੀਂ ਜਲਦੀ ਹੀ ਉਸਨੂੰ ਲੱਭ ਲਵਾਂਗੇ।

ਲੋਕਾਂ ਨੇ ਪੱਖੋਵਾਲ ਰੋਡ ਦੇ ਆਸ-ਪਾਸ ਦੇ ਕਈ ਇਲਾਕਿਆਂ ਵਿੱਚ ਨਜ਼ਰ ਰੱਖੀ ਹੋਈ ਹੈ। ਇਲਾਕੇ ਦੇ ਨੌਜਵਾਨ ਰਾਤ ਸਮੇਂ ਪਹਿਰਾ ਦੇ ਰਹੇ ਹਨ। ਜਵਾਨ ਡੰਡਿਆਂ ਨਾਲ ਲੈਸ ਪਹਿਰਾ ਦੇ ਰਹੇ ਹਨ। ਹਾਲਾਂਕਿ ਉਨ੍ਹਾਂ ਨੂੰ ਵੀ ਤੇਂਦੂਆ ਕਿਤੇ ਨਜ਼ਰ ਨਹੀਂ ਆਇਆ।

ਜੰਗਲਾਤ ਅਧਿਕਾਰੀ ਨੇ ਦੱਸਿਆ ਕਿ ਜਦੋਂ ਪਹਾੜਾਂ ਵਿੱਚ ਸਰਦੀ ਵੱਧ ਜਾਂਦੀ ਹੈ ਤਾਂ ਜ਼ਿਆਦਾਤਰ ਜੰਗਲੀ ਜਾਨਵਰ ਨਹਿਰਾਂ ਰਾਹੀਂ ਸ਼ਹਿਰਾਂ ਵਿੱਚ ਆ ਜਾਂਦੇ ਹਨ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਤੇਂਦੂਆ ਦੋਰਾਹਾ ਨਹਿਰ ਰਾਹੀਂ ਪੱਖੋਵਾਲ ਰੋਡ ‘ਤੇ ਪਹੁੰਚ ਗਿਆ ਹੈ।

ਸ਼ੁੱਕਰਵਾਰ ਸਵੇਰੇ ਸੁਸਾਇਟੀ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਨੇ ਤੇਂਦੂਆ ਨੂੰ ਦੇਖ ਲਿਆ। ਜਿਸ ਤੋਂ ਬਾਅਦ ਉਸ ਨੇ ਰੌਲਾ ਪਾਇਆ। ਇਸ ‘ਤੇ ਲੋਕ ਇਕੱਠੇ ਹੋ ਗਏ। ਜਦੋਂ ਉਸ ਨੇ ਸੁਸਾਇਟੀ ਵਿੱਚ ਲੱਗੇ ਕੈਮਰਿਆਂ ਦੀ ਜਾਂਚ ਕੀਤੀ ਤਾਂ ਉਸ ਨੇ ਇੱਕ ਚੀਤਾ ਘੁੰਮਦਾ ਦੇਖਿਆ। ਇਸ ਤੋਂ ਬਾਅਦ ਇਸ ਦੀ ਸੂਚਨਾ ਥਾਣਾ ਸਦਰ ਨੂੰ ਦਿੱਤੀ ਗਈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਵਿਜੀਲੈਂਸ ਵੱਲੋਂ ਡੀ-ਫਾਰਮੇਸੀ ਸਰਟੀਫਿਕੇਟ ਜਾਰੀ ਕਰਨ ਵਿੱਚ ਬੇਨਿਯਮੀਆਂ ਕਰਨ ਦੇ ਦੋਸ਼ ਹੇਠ ਦੋ ਸਾਬਕਾ ਰਜਿਸਟਰਾਰ ਅਤੇ ਸੁਪਰਡੈਂਟ ਗ੍ਰਿਫ਼ਤਾਰ

ਫਰਜ਼ੀ ਪੁਲਿਸ ਮੁਕਾਬਲੇ ‘ਚ ਪੰਜਾਬ ਦੇ ਸਾਬਕਾ ਆਈਜੀ ਅਤੇ 2 ਹੋਰ ਪੁਲਿਸ ਮੁਲਾਜ਼ਮਾਂ ‘ਤੇ ਪਰਚਾ ਦਰਜ, SIT ਨੇ ਹਾਈਕੋਰਟ ‘ਚ ਪੇਸ਼ ਕੀਤੀ ਰਿਪੋਰਟ