10 ਸਾਲ ਦੇ ਮਾਮੂਸ ਨੂੰ ਖੇਤ ‘ਚੋਂ ਗੰਨਾ ਤੋੜਨ ‘ਤੇ ਬੰਨ ਕੇ ਕੁੱਟ‌ਿਆ, ਵੀਡੀਓ ਵਾਇਰਲ

ਹਰਿਆਣਾ, 11 ਦਸੰਬਰ 2020 – ਹਰ‌ਿਆਣਾ ਦੇ ਫਹਿਤਾਬਾਦ ਤੋਂ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਇੱਕ 10 ਸਾਲ ਦੇ ਮਾਸੂਮ ਬੱਚੇ ਦੇ ਦੋਵੇਂ ਹੱਥ ਬੰਨ ਕੇ ਉਸ ਨੂੰ ਡੰਡੇ ਨਾਲ ਕੁੱਟਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਬੱਚੇ ਦਾ ਕਸੂਰ ਬਸ ਐਨਾ ਕੁ ਸੀ ਕਿ ਉਸ ਨੇ ਕਿਸੇ ਦੇ ਖੇਤ ‘ਚ ਜਾ ਕੇ ਇੱਕ ਗੰਨਾ ਤੋੜ ਲਿਆ ਸੀ। ਜਿਸ ਕਾਰਨ ਉਸ ਨੂੰ ਇਹ ਸਜ਼ਾ ਮਿਲੀ।

ਜਦੋਂ ਇਹ ਵੀਡੀਓ ਵਾਇਰਲ ਹੋਈ ਤਾਂ ਉਸ ਤੋਂ ਬਾਅਦ ਪੁਲਿਸ ਵੀ ਐਕਸ਼ਨ ਮੋਡ ‘ਚ ਆ ਗਈ ਅਤੇ ਹਿੰਦੀ ਨ‌ਿਊਜ਼ ਚੈਨਲ ਆਜਤਕ ਦੀ ਖਬਰ ਅਨੁਸਾਰ ਥਾਣਾ ਟੋਹਾਣਾ ਦੇ ਪੁਲਿਸ ਇੰਸਪੈਕਟਰ ਦਾ ਕਹਿਣਾ ਹੈ ਕ‌ਿ ਇਸ ਮਾਮਲੇ ‘ਚ ਸਖਤ ਕਾਰਵਾਈ ਕੀਤੀ ਜਾਵੇਗੀ। ਵੀਡੀਓ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਬਣਦੀ ਕਾਰਵਾਈ ਹੋਏਗੀ ਉਹ ਕੀਤੀ ਜਾਏਗੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅੰਨਾ ਹਜਾਰੇ ਨੇ ਕੇਂਦਰ ਸਰਕਾਰ ਨੂੰ ਕਿਸਾਨਾਂ ਦੇ ਮੁੱਦੇ ‘ਤੇ ਦਿੱਤੀ ਚੇਤਾਵਨੀ

ਆਮਿਰ ਖਾਨ ਦਾ ਬੇਟਾ ਜਲਦ ਹੀ ਕਰ ਸਕਦਾ ਹੈ ਬਾਲੀਵੁਡ ‘ਚ ਡੈਬਿਊ