ਚੰਡੀਗੜ੍ਹ ਤੋਂ ਨਵੀਂ ਕਾਰ ਖਰੀਦ ਕੇ ਆ ਰਹੇ ਸੀ ਅੰਮ੍ਰਿਤਸਰ, ਸੜਕ ਹਾਦਸੇ ‘ਚ ਦੋ ਨੌਜਵਾਨਾਂ ਸਮੇਤ 3 ਦੀ ਮੌ+ਤ

  • ਤੂੜੀ ਨਾਲ ਭਰੀ ਟਰਾਲੀ ਨਾਲ ਹੋਈ ਟੱਕਰ,
  • ਨਵਾਂਸ਼ਹਿਰ ਦੇ ਲੰਗੜੋਆ ਨੇੜੇ ਵਾਪਰਿਆ ਹਾਦਸਾ

ਨਵਾਂਸ਼ਹਿਰ, 11 ਦਸੰਬਰ 2023 – ਨਵਾਂਸ਼ਹਿਰ ਦੇ ਅੰਮ੍ਰਿਤਸਰ ਅਟਾਰੀ ਰੋਡ ‘ਤੇ ਤੂੜੀ ਨਾਲ ਭਰੀ ਟਰਾਲੀ ਅਤੇ ਕਾਰ ਵਿਚਾਲੇ ਟੱਕਰ ਹੋ ਗਈ। ਜਿਸ ਵਿੱਚ 3 ਲੋਕਾਂ ਦੀ ਮੌਤ ਹੋ ਗਈ। ਪੁਲੀਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਸਰਕਾਰੀ ਹਸਪਤਾਲ ਵਿੱਚ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤਾ ਹੈ। ਕਾਰ ਸਵਾਰ ਚੰਡੀਗੜ੍ਹ ਤੋਂ ਨਵੀਂ ਕਾਰ ਖਰੀਦ ਕੇ ਆ ਰਹੇ ਸਨ। ਪਿੱਛੇ ਜਿਹੇ ਇਨ੍ਹਾਂ ‘ਚੋਂ ਇੱਕ ਨੌਜਵਾਨ ਵਿਦੇਸ਼ ਤੋਂ ਆਇਆ ਸੀ। ਦੇਰ ਰਾਤ ਚੰਡੀਗੜ੍ਹ ਤੋਂ ਅੰਮ੍ਰਿਤਸਰ ਵਾਪਸ ਪਰਤਦੇ ਸਮੇਂ ਨਵਾਂਸ਼ਹਿਰ ਨੇੜੇ ਲੰਗੜੋਆ ਨੇੜੇ ਇੱਕ ਨਵੀਂ ਕਾਰ ਨੇ ਪਿੱਛੇ ਤੋਂ ਤੂੜੀ ਦੀਆਂ ਗੱਠਾਂ ਨਾਲ ਭਰੀ ਟਰਾਲੀ ਨੂੰ ਟੱਕਰ ਮਾਰ ਦਿੱਤੀ।

ਪਰਿਵਾਰਕ ਮੈਂਬਰਾਂ ਅਨੁਸਾਰ ਕਾਰ ਵਿੱਚ ਸਵਾਰ ਗੋਪੀ ਉਮਰ (30 ਸਾਲ) ਨੇੜੇ ਅਟਾਰੀ, ਪਲਵਿੰਦਰ ਸਿੰਘ ਪਿੰਦਾ ਉਮਰ ਕਰੀਬ (55 ਸਾਲ) ਪਿੰਡ ਖਾਸਾ ਅਤੇ ਨਵਜੀਤ ਸਿੰਘ (28 ਸਾਲ) ਦੇ ਕਰੀਬ ਸਵਾਰ ਸਨ ਜਿਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਤਿੰਨੋਂ ਨਵੀਂ ਕਾਰ ਖਰੀਦਣ ਲਈ ਚੰਡੀਗੜ੍ਹ ਗਏ ਹੋਏ ਸਨ। ਦੇਰ ਰਾਤ ਚੰਡੀਗੜ੍ਹ ਤੋਂ ਅੰਮ੍ਰਿਤਸਰ ਵਾਪਸ ਪਰਤਦੇ ਸਮੇਂ ਨਵਾਂਸ਼ਹਿਰ ਨੇੜੇ ਲੰਗੜੋਆ ਨੇੜੇ ਪਰਾਲੀ ਨਾਲ ਭਰੀ ਟਰਾਲੀ ਪਿੱਛੇ ਤੋਂ ਆ ਰਹੀ ਨਵੀਂ ਕਾਰ ਨਾਲ ਟਕਰਾ ਗਈ। ਤਿੰਨ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਉਕਤ ਪੁਲਸ ਨੇ ਦੇਰ ਰਾਤ ਤਿੰਨਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਨਵਾਂ ਸ਼ਹਿਰ ਦੇ ਸਿਵਲ ਹਸਪਤਾਲ ‘ਚ ਰਖਵਾਇਆ ਸੀ। ਪੁਲੀਸ ਨੇ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀਆਂ ਹਨ। ਪੁਲਸ ਨੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ ‘ਤੇ 174 ਦੀ ਕਾਰਵਾਈ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਐਨੀਮਲ ਫਿਲਮ ‘ਤੇ ਸਿੱਖ ਯੂਥ ਫੈਡਰੇਸ਼ਨ ਨੇ ਕੀਤਾ ਇਤਰਾਜ਼: ਸੈਂਸਰ ਬੋਰਡ ਨੂੰ ਲਿਖਿਆ ਪੱਤਰ

ਹੁਣ ਆਸਟ੍ਰੇਲੀਆ ਜਾਣਾ ਹੋਵੇਗਾ ਹੋਰ ਔਖਾ, ਸਰਕਾਰ ਨੇ ਕਿਹਾ- ਪ੍ਰਵਾਸ ਨਿਯਮ ਹੋਣਗੇ ਹੋਰ ਸਖ਼ਤ