- ਮੇਜ਼ਬਾਨ ਟੀਮ ਕੋਲ ਸੀਰੀਜ਼ ਜਿੱਤਣ ਦਾ ਮੌਕਾ
ਨਵੀਂ ਦਿੱਲੀ, 14 ਦਸੰਬਰ 2023 – ਭਾਰਤ ਅਤੇ ਮੇਜ਼ਬਾਨ ਦੱਖਣੀ ਅਫਰੀਕਾ ਵਿਚਾਲੇ ਟੀ-20 ਸੀਰੀਜ਼ ਦਾ ਤੀਜਾ ਮੈਚ ਅੱਜ ਜੋਹਾਨਸਬਰਗ ਦੇ ਵਾਂਡਰਰਸ ਸਟੇਡੀਅਮ ‘ਚ ਖੇਡਿਆ ਜਾਵੇਗਾ। ਮੈਚ ਰਾਤ 8:30 ਵਜੇ ਸ਼ੁਰੂ ਹੋਵੇਗਾ। ਟਾਸ ਰਾਤ 8 ਵਜੇ ਹੋਵੇਗਾ।
ਦੱਖਣੀ ਅਫਰੀਕਾ 3 ਮੈਚਾਂ ਦੀ ਸੀਰੀਜ਼ ‘ਚ 1-0 ਨਾਲ ਅੱਗੇ ਹੈ। ਟੀਮ ਨੇ ਦੂਜਾ ਮੈਚ 5 ਵਿਕਟਾਂ ਨਾਲ ਜਿੱਤਿਆ ਸੀ, ਜਦਕਿ ਪਹਿਲਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ। ਸੀਰੀਜ਼ ਦੇ ਆਖਰੀ ਅਤੇ ਫੈਸਲਾਕੁੰਨ ਮੈਚ ‘ਚ ਭਾਰਤੀ ਟੀਮ ਸੀਰੀਜ਼ ਬਚਾਉਣ ਦੀ ਕੋਸ਼ਿਸ਼ ਕਰੇਗੀ, ਜਦਕਿ ਮੇਜ਼ਬਾਨ ਟੀਮ ਇਸ ਨੂੰ ਜਿੱਤ ਕੇ ਸੀਰੀਜ਼ 2-0 ਨਾਲ ਆਪਣੇ ਨਾਂ ਕਰਨਾ ਚਾਹੇਗੀ। ਜੇਕਰ ਟੀਮ ਇੰਡੀਆ ਜਿੱਤ ਜਾਂਦੀ ਹੈ ਤਾਂ ਸੀਰੀਜ਼ 1-1 ਨਾਲ ਬਰਾਬਰ ਹੋ ਜਾਵੇਗੀ।
ਟੀਮ ਇੰਡੀਆ ਸਾਰੇ ਫਾਰਮੈਟਾਂ ਦੀ ਸੀਰੀਜ਼ ਲਈ ਦੱਖਣੀ ਅਫਰੀਕਾ ਦੌਰੇ ‘ਤੇ ਹੈ। ਟੀ-20 ਸੀਰੀਜ਼ ਦਾ ਤੀਜਾ ਤੇ ਆਖਰੀ ਮੈਚ ਅੱਜ ਹੈ, ਤੋਂ ਬਾਅਦ 3 ਮੈਚਾਂ ਦੀ ਵਨਡੇ ਸੀਰੀਜ਼ 17 ਦਸੰਬਰ ਤੋਂ ਸ਼ੁਰੂ ਹੋਵੇਗੀ, ਜਿਸ ਤੋਂ ਬਾਅਦ ਟੈਸਟ ਸੀਰੀਜ਼ ਖੇਡੀ ਜਾਵੇਗੀ।
ਵਾਂਡਰਰਸ ਸਟੇਡੀਅਮ ‘ਚ ਟੀ-20 ‘ਚ ਚੌਥੀ ਵਾਰ ਭਾਰਤ ਅਤੇ ਦੱਖਣੀ ਅਫਰੀਕਾ ਆਹਮੋ-ਸਾਹਮਣੇ ਹਨ। ਇਸ ਤੋਂ ਪਹਿਲਾਂ 3 ‘ਚੋਂ 2 ਮੈਚ ਭਾਰਤ ਨੇ ਅਤੇ ਇਕ ਦੱਖਣੀ ਅਫਰੀਕਾ ਨੇ ਜਿੱਤਿਆ ਸੀ।
ਦੋਵਾਂ ਵਿਚਾਲੇ ਹੁਣ ਤੱਕ 8 ਟੀ-20 ਸੀਰੀਜ਼ ਖੇਡੀਆਂ ਜਾ ਚੁੱਕੀਆਂ ਹਨ। ਇਸ ਵਿੱਚ ਭਾਰਤ ਨੇ 4 ਅਤੇ ਦੱਖਣੀ ਅਫਰੀਕਾ ਨੇ 2 ਜਿੱਤੀਆਂ ਹਨ। 2 ਸੀਰੀਜ਼ ਡਰਾਅ ਰਹੀਆਂ ਹਨ।