ਜਿੰਮ ਗਏ ਨੌਜਵਾਨ ਦੀ ਸ਼ੱਕੀ ਹਾਲਾਤਾਂ ‘ਚ ਮੌ+ਤ, ਪਰਿਵਾਰ ‘ਚ ਇਕਲੌਤਾ ਪੁੱਤ ਸੀ, ਫਰਵਰੀ ‘ਚ ਹੋਣ ਵਾਲਾ ਸੀ ਵਿਆਹ

  • ਪਰਿਵਾਰ ਦੇ ਦੋਸ਼- ਸਰੀਰ ‘ਤੇ ਕਈ ਥਾਵਾਂ ‘ਤੇ ਨਿਸ਼ਾਨ, ਮੂੰਹ ‘ਚੋਂ ਨਿਕਲੀ ਰਹੀ ਸੀ ਝੱਗ

ਲੁਧਿਆਣਾ, 14 ਦਸੰਬਰ 2023 – ਲੁਧਿਆਣਾ ਦੇ ਰਿਸ਼ੀ ਨਗਰ ‘ਚ ਜਿੰਮ ਗਏ ਨੌਜਵਾਨ ਦੀ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ ਹੈ। ਪਰਿਵਾਰ ਦਾ ਦੋਸ਼ ਹੈ ਕਿ ਬੇਟੇ ਦੇ ਸਰੀਰ ‘ਤੇ ਕਈ ਥਾਵਾਂ ‘ਤੇ ਕੁੱਟਮਾਰ ਦੇ ਨਿਸ਼ਾਨ ਹਨ ਅਤੇ ਮੂੰਹ ‘ਚੋਂ ਝੱਗ ਨਿਕਲ ਰਹੀ ਸੀ।

ਮ੍ਰਿਤਕ ਨੌਜਵਾਨ ਦਾ ਫਰਵਰੀ ਮਹੀਨੇ ਵਿੱਚ ਵਿਆਹ ਹੋਣਾ ਸੀ। ਮ੍ਰਿਤਕ ਨੌਜਵਾਨ ਦੀ ਪਛਾਣ ਸੁਖਚੈਨ ਸਿੰਘ ਉਰਫ ਸ਼ੈਰੀ ਵਜੋਂ ਹੋਈ ਹੈ। ਮ੍ਰਿਤਕ ਨੌਜਵਾਨ ਦੀ ਮਾਤਾ ਹਰਬੰਸ ਕੌਰ ਨੇ ਦੱਸਿਆ ਕਿ ਉਸ ਦਾ ਲੜਕਾ ਦੋ ਦਿਨ ਪਹਿਲਾਂ ਰਿਸ਼ੀ ਨਗਰ ਦੇ ਇੱਕ ਜਿੰਮ ਵਿੱਚ ਕਸਰਤ ਕਰਨ ਲੱਗਾ ਸੀ।

ਬੇਟੇ ਨੇ ਉਸ ਨੂੰ ਜਿਮ ਜਾਣ ਤੋਂ ਬਾਅਦ ਆਪਣੀ ਇਕ ਫੋਟੋ ਵੀ ਭੇਜੀ। ਕੁਝ ਦੇਰ ਬਾਅਦ ਇੱਕ ਨੌਜਵਾਨ ਉਨ੍ਹਾਂ ਦੇ ਘਰ ਆਇਆ ਅਤੇ ਉਨ੍ਹਾਂ ਨੂੰ ਦੱਸਿਆ ਕਿ ਸ਼ੈਰੀ ਪੌੜੀਆਂ ਤੋਂ ਹੇਠਾਂ ਡਿੱਗ ਗਿਆ ਹੈ। ਉਸ ਨੂੰ ਡੀਐਮਸੀ ਹਸਪਤਾਲ ਲੈ ਗਏ ਹਨ। ਮਾਤਾ ਹਰਬੰਸ ਕੌਰ ਅਨੁਸਾਰ ਜਦੋਂ ਉਹ ਡੀਐਮਸੀ ਹਸਪਤਾਲ ਗਈ ਤਾਂ ਉਸ ਦੇ ਪੁੱਤਰ ਦੀ ਮੌਤ ਹੋ ਚੁੱਕੀ ਸੀ।

ਮਾਤਾ ਹਰਬੰਸ ਨੇ ਦੱਸਿਆ ਕਿ ਉਸ ਦੇ ਬੇਟੇ ਨੂੰ ਜਿੰਮ ਜਾਣ ਦੀ ਆਦਤ ਸੀ। ਉਹ ਪਿਛਲੇ 10 ਸਾਲਾਂ ਤੋਂ ਕਸਰਤ ਕਰਦਾ ਸੀ। ਉਸ ਨੂੰ ਇਸ ਜਿਮ ‘ਚ ਗਏ 3 ਦਿਨ ਹੀ ਹੋਏ ਸਨ। ਇਲਾਕੇ ਦੇ ਲੋਕਾਂ ਨੇ ਉਸ ਨੂੰ ਇਹ ਵੀ ਦੱਸਿਆ ਕਿ ਇਸ ਜਿੰਮ ਵਿੱਚ ਜਿੰਮ ਸੰਚਾਲਕ ਜ਼ਿਆਦਾ ਭਾਰ ਚੁਕਾਉਣ ਲਈ ਨੌਜਵਾਨਾਂ ਨੂੰ ਪਾਣੀ ਵਿੱਚ ਕੁਝ ਮਿਲਾ ਕੇ ਦਿੰਦਾ ਹੈ। ਉਸ ਨੂੰ ਸ਼ੱਕ ਹੈ ਕਿ ਉਸ ਦੇ ਪੁੱਤਰ ਦੀ ਹੱਤਿਆ ਕਿਸੇ ਸਾਜ਼ਿਸ਼ ਤਹਿਤ ਕੀਤੀ ਗਈ ਹੈ।

ਪਰਿਵਾਰ ਦਾ ਦੋਸ਼ ਹੈ ਕਿ ਪਹਿਲਾਂ ਤਾਂ ਜਿੰਮ ਦੇ ਸੰਚਾਲਕ ਕਹਿੰਦੇ ਸਨ ਕਿ ਉਹ ਸੀਸੀਟੀਵੀ ਕੈਮਰੇ ਚੈੱਕ ਕਰ ਸਕਦੇ ਹਨ, ਪਰ ਜਦੋਂ ਉਹ ਸੀਸੀਟੀਵੀ ਕੈਮਰੇ ਚੈੱਕ ਕਰਨ ਲੱਗੇ ਤਾਂ ਉਨ੍ਹਾਂ ਦਾ ਜਵਾਬ ਸੀ ਕਿ ਕੈਮਰੇ ਕੰਮ ਨਹੀਂ ਕਰ ਰਹੇ। ਹਰਬੰਸ ਕੌਰ ਨੇ ਦੱਸਿਆ ਕਿ ਉਹ ਪਿਛਲੇ 29 ਸਾਲਾਂ ਤੋਂ ਆਪਣੇ ਲੜਕੇ ਨਾਲ ਇਕੱਲੀ ਰਹਿ ਰਹੀ ਹੈ। ਉਸ ਦਾ ਪਤੀ ਉਸ ਤੋਂ ਵੱਖ ਰਹਿੰਦਾ ਹੈ। ਹਰਬੰਸ ਨੇ ਦੱਸਿਆ ਕਿ ਉਸ ਦਾ ਪਤੀ ਵੀ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਰਿਹਾ। ਕਈ ਵਾਰ ਉਨ੍ਹਾਂ ਨਾਲ ਕੁੱਟਮਾਰ ਦੀ ਕੋਸ਼ਿਸ਼ ਵੀ ਕੀਤੀ।

ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਏਐਸਆਈ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ ’ਤੇ ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਖੰਨਾ ਪੁਲਿਸ ਨੇ MP ‘ਚ ਨਜਾਇਜ਼ ਹ+ਥਿਆਰ ਬਣਾਉਣ ਵਾਲੀ ਫੈਕਟਰੀ ਫੜੀ: ਮੁਲਜ਼ਮ ਘਰ ‘ਚ ਹੀ ਬਣਾਉਂਦੇ ਸੀ ਹ+ਥਿਆਰ

ਜਹਾਜ਼ ਰਾਹੀਂ ਗੋਆ ਗਈ ਬਰਾਤ, ਆਲੀਸ਼ਾਨ ਰਿਜ਼ੋਰਟ ‘ਚ ਹੋਇਆ ਵਿਆਹ, ਫੇਰ ਸੁਹਾਗਰਾਤ ਮੌਕੇ ਲਾੜੀ ਨੇ………