ਨਵੀਂ ਦਿੱਲੀ, 15 ਦਸੰਬਰ 2023 – ਸੰਸਦ ਦੀ ਸੁਰੱਖਿਆ ‘ਚ ਕੁਤਾਹੀ ਨੂੰ ਲੈ ਕੇ ਦੋਵਾਂ ਸਦਨਾਂ ‘ਚ ਭਾਰੀ ਹੰਗਾਮਾ ਹੋ ਰਿਹਾ ਹੈ ਅਤੇ ਵਿਰੋਧੀ ਧਿਰ ਲਗਾਤਾਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ਦੀ ਮੰਗ ਕਰ ਰਹੀ ਹੈ। ਇਸ ਬਾਰੇ ਕੇਂਦਰੀ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਗਿਰੀਰਾਜ ਸਿੰਘ ਨੇ ਕਿਹਾ ਹੈ ਕਿ ਸਮਾਂ ਆਉਣ ਦਿਓ, ਉਹ ਹਰ ਗੱਲ ਦਾ ਜਵਾਬ ਦੇਣਗੇ।
ਗਿਰੀਰਾਜ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਲਿਖਿਆ, “ਟੁਕੜੇ ਟੁਕੜੇ ਗੈਂਗ ਗ੍ਰਹਿ ਮੰਤਰੀ ਤੋਂ ਜਵਾਬ ਮੰਗ ਰਿਹਾ ਹੈ। ਜਾਂਚ ਪੂਰੀ ਹੋਣ ਦਿਓ, ਟੁਕੜੇ ਟੁਕੜੇ ਗੈਂਗ ਨੂੰ ਢੁੱਕਵਾਂ ਜਵਾਬ ਮਿਲੇਗਾ।” ਇਸ ਤੋਂ ਇਲਾਵਾ ਪਟਨਾ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ, “ਟੀਐੱਮਸੀ ਅਤੇ ਕਾਂਗਰਸ ਵਾਲੇ ਸੰਸਦ ਨਹੀਂ ਚੱਲਣ ਦੇਣਾ ਚਾਹੁੰਦੇ। ਇਹ ਟੂਲਕਿੱਟ ਹੈ, ਸਾਰਾ ਸੱਚ ਸਾਹਮਣੇ ਆ ਜਾਵੇਗਾ। ਸਮਾਂ ਆਉਣ ‘ਤੇ ਅਮਿਤ ਸ਼ਾਹ ਹਰ ਜਵਾਬ ਦੇਣਗੇ। ਇਹ ਇੱਕ ਤਰ੍ਹਾਂ ਨਾਲ ਸੰਸਦ ਦੀ ਮਦਦ ਕਰੇਗਾ। ਗਿਰਵੀ ਰੱਖਣਾ ਚਾਹੁੰਦੇ ਹਨ। ਅੱਤਵਾਦੀਆਂ ਅਤੇ ਕੱਟੜਪੰਥੀਆਂ ਦੀ ਕੋਈ ਜਾਤ ਨਹੀਂ ਹੁੰਦੀ।”