ਮੋਹਾਲੀ ‘ਚ CIA ਅਤੇ 2 ਗੈਂਗਸਟਰਾਂ ਵਿਚਾਲੇ ਮੁਕਾਬਲਾ, ਦੋਵਾਂ ਨੂੰ ਲੱਗੀਆਂ ਗੋ+ਲੀਆਂ, ਦੋਵੇਂ ਕਾਬੂ

ਮੋਹਾਲੀ, 16 ਦਸੰਬਰ 2023 – ਇਸ ਵੇਲੇ ਦੀ ਵੱਡੀ ਖ਼ਬਰ ਮੋਹਾਲੀ ਤੋਂ ਆ ਰਹੀ ਹੈ। ਜਿੱਥੇ ਪੁਲਿਸ ਅਤੇ 2 ਗੈਂਗਸਟਰਾਂ ਵਿਚਾਲੇ ਐਨਕਾਊਂਟਰ ਹੋਇਆ ਹੈ। CIA ਨੇ ਲਾਂਡਰਾਂ ਰੋਡ ‘ਤੇ ਦੋਵਾਂ 2 ਗੈਂਗਸਟਰਾਂ ਨੂੰ ਘੇਰ ਲਿਆ। ਮਿਲੀ ਜਾਣਕਰੀ ਅਨੁਸਾਰ ਗੈਂਗਸਟਰਾਂ ਨੇ ਨਾਕਾ ਤੋੜ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਮੋਹਾਲੀ ਦੀ ਸੀ.ਆਈ.ਏ ਟੀਮ ਨੇ ਉਨ੍ਹਾਂ ਦਾ ਪਿੱਛਾ ਕੀਤਾ। ਇਸੇ ਦੌਰਾਨ ਪ੍ਰਿੰਸ ਅਤੇ ਕਰਮਜੀਤ ਨਾਮ ਦੇ ਗੈਂਗਸਟਰਾਂ ਅਤੇ ਪੁਲਿਸ ਵਿਚਾਲੇ ਗੋਲੀਬਾਰੀ ਹੋਈ।

ਸ਼ੁਰੂਆਤੀ ਜਾਣਕਾਰੀ ਅਨੁਸਾਰ ਪੁਲਿਸ ਨੂੰ ਪ੍ਰਿੰਸ ਬਾਰੇ ਇਨਪੁਟ ਮਿਲੀ ਸੀ। ਜਿਸ ਤੋਂ ਬਾਅਦ ਪੁਲਿਸ ਨੇ ਨਾਕਾਬੰਦੀ ਕਰ ਦਿੱਤੀ ਸੀ। ਇਸ ਦੌਰਾਨ ਬਦਮਾਸ਼ਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਨ੍ਹਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਜਵਾਬ ‘ਚ ਪੁਲਿਸ ਨੇ ਗੋਲੀ ਚਲਾਈ ਅਤੇ ਸੀਆਈਏ ਨੇ ਦੋਨਾਂ ਬਦਮਾਸ਼ਾਂ ਨੂੰ ਗੋਲੀ ਲੱਗਣ ਤੋਂ ਬਾਅਦ ਫੜ ਲਿਆ। ਫੜੇ ਗਏ ਦੋਸ਼ੀਆਂ ਦੀ ਪਛਾਣ ਪ੍ਰਿੰਸ ਵਾਸੀ ਪਟਿਆਲਾ ਅਤੇ ਕਰਨਜੀਤ ਵਾਸੀ ਕੁਰੂਕਸ਼ੇਤਰ ਵਜੋਂ ਹੋਈ ਹੈ।

ਜਿਸ ਦੀ ਜਾਣਕਾਰੀ ਡੀ ਜੀ ਪੀ ਪੰਜਾਬ ਨੇ ਐਕਸ ‘ਤੇ ਟਵੀਟ ਕਰਕੇ ਦਿੱਤੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸੋਨੂੰ ਸੂਦ ਦੀ ਟੀਮ ‘ਪੰਜਾਬ ਦੇ ਸ਼ੇਰ’ ਦਾ ਮੈਚ ਅੱਜ ‘ਐਜੂਕੇਟਰਜ਼ ਇਲੈਵਨ’ ਨਾਲ, ਮੈਚ ਚੰਡੀਗੜ੍ਹ ਦੇ ਸੈਕਟਰ 16 ਕ੍ਰਿਕਟ ਸਟੇਡੀਅਮ ‘ਚ

ਮਾਮਾ-ਭਾਣਜੇ ਦਾ ਹਨੀਟ੍ਰੈਪ ਗੈਂਗ, ਨੌਜਵਾਨ ਦੀ ਲੜਕੀ ਨਾਲ ਦੋਸਤੀ ਕਰਵਾ ਠੱਗੇ 35 ਲੱਖ