ਮੋਗਾ ‘ਚ ਬਜ਼ੁਰਗ ਦਾ ਕ+ਤ+ਲ, ਸਿਰ ‘ਤੇ ਤੇਜ਼ਧਾਰ ਹ+ਥਿਆਰਾਂ ਦੇ ਨਿਸ਼ਾਨ

  • ਪੁੱਤ ਭਾਲ ‘ਚ ਖੇਤਾਂ ‘ਚ ਗਿਆ ਤਾਂ ਉਥੇ ਲਾਸ਼ ਪਈ ਮਿਲੀ

ਮੋਗਾ, 18 ਦਸੰਬਰ 2023 – ਮੋਗਾ ਦੇ ਪਿੰਡ ਭਿੰਡਰ ਕਲਾ ਵਿੱਚ ਇੱਕ 64 ਸਾਲਾ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ। ਬਜ਼ੁਰਗ ਦੇ ਸਿਰ ‘ਤੇ ਤੇਜ਼ਧਾਰ ਹਥਿਆਰ ਦੇ ਨਿਸ਼ਾਨ ਸਨ। ਸੂਚਨਾ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਮ੍ਰਿਤਕ ਬਜ਼ੁਰਗ ਦੇ ਪੁੱਤਰ ਰੁਪਿੰਦਰ ਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ਹਰ ਰੋਜ਼ ਖੇਤਾਂ ਵਿੱਚ ਸੈਰ ਕਰਨ ਜਾਂਦਾ ਸੀ। ਬੀਤੀ ਸ਼ਾਮ ਪੰਜ ਵਜੇ ਖੇਤਾਂ ਵਿੱਚ ਸੈਰ ਕਰਨ ਗਿਆ ਸੀ। ਜਦੋਂ ਉਹ ਰਾਤ 9 ਵਜੇ ਤੱਕ ਖੇਤਾਂ ਤੋਂ ਘਰ ਨਾ ਪਰਤਿਆ ਤਾਂ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ। ਇਸ ਦੌਰਾਨ ਜਦੋਂ ਵੱਡੇ ਭਰਾ ਨੇ ਖੇਤ ‘ਚ ਜਾ ਕੇ ਦੇਖਿਆ ਤਾਂ ਉਥੇ ਉਸ ਦੇ ਪਿਤਾ ਦੀ ਲਾਸ਼ ਪਈ ਸੀ।

ਇਸ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਪਿਤਾ ਦੇ ਸਿਰ ’ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ ਗਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

7.6 ਫੁੱਟ ਲੰਮੇ ਜਗਦੀਪ ਦੀ ਪਤਨੀ ਕਰਦੀ ਸੀ ਨਸ਼ਾ, ਉਸ ਲਈ ਨਸ਼ਾ ਖਰੀਦਣ ਲਈ ਤਸਕਰਾਂ ਨਾਲ ਜੁੜਿਆ

ਨੌਜਵਾਨ ਦੇ ਅਗਵਾ ਦੀ ਕਹਾਣੀ ਨਿੱਕਲੀ ਝੂਠੀ: ਪੜ੍ਹੋ ਕੀ ਹੈ ਮਾਮਲਾ