ਮੋਹਾਲੀ RPG ਹਮਲੇ ਦੇ ਮੁਲਜ਼ਮ ਕੋਲੋਂ ਜੇਲ੍ਹ ‘ਚੋਂ ਮਿਲਿਆ ਮੋਬਾਈਲ, ਸ਼ਾਰਪ ਸ਼ੂਟਰ ਬੁੜੈਲ ਜੇਲ੍ਹ ‘ਚ ਹੈ ਬੰਦ

  • ਹਰਿਆਣਾ ਦਾ ਸ਼ਾਰਪ ਸ਼ੂਟਰ ਦੀਪਕ ਚੰਡੀਗੜ੍ਹ ਦੀ ਬੁੜੈਲ ਜੇਲ੍ਹ ‘ਚ ਹੈ ਬੰਦ

ਚੰਡੀਗੜ੍ਹ, 19 ਦਸੰਬਰ 2023 – ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿੱਚ ਬੰਦ ਮੁਹਾਲੀ ਆਰਪੀਜੀ ਹਮਲੇ ਦੇ ਮੁੱਖ ਮੁਲਜ਼ਮ ਦੀਪਕ ਉਰਫ਼ ਰੰਗਾ ਕੋਲੋਂ ਪੁਲੀਸ ਨੇ ਇੱਕ ਮੋਬਾਈਲ ਫੋਨ ਬਰਾਮਦ ਕੀਤਾ ਹੈ। ਆਰਪੀਜੀ ਹਮਲੇ ਤੋਂ ਇਲਾਵਾ ਦੀਪਕ ਸੈਕਟਰ 15 ਦੇ ਦੋਹਰੇ ਕਤਲ ਕਾਂਡ ਅਤੇ ਸੋਨੂੰ ਸ਼ਾਹ ਕਤਲ ਕਾਂਡ ਦਾ ਵੀ ਮੁੱਖ ਮੁਲਜ਼ਮ ਹੈ। ਉਸ ਖ਼ਿਲਾਫ਼ ਸੈਕਟਰ-49 ਥਾਣੇ ਵਿੱਚ ਜੇਲ੍ਹ (ਪੰਜਾਬ ਸੋਧ) ਐਕਟ 2011 ਦੀ ਧਾਰਾ 52 ਏ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਹ ਮਾਮਲਾ ਜੇਲ੍ਹ ਦੇ ਡਿਪਟੀ ਸੁਪਰਡੈਂਟ ਪ੍ਰਵੀਨ ਕੁਮਾਰ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ।

ਦੀਪਕ ਮੂਲ ਰੂਪ ਤੋਂ ਹਰਿਆਣਾ ਦੇ ਝੱਜਰ ਦੇ ਪਿੰਡ ਸੁਰਖਪੁਰ ਦਾ ਰਹਿਣ ਵਾਲਾ ਹੈ। ਜੇਲ੍ਹ ਪ੍ਰਸ਼ਾਸਨ ਨੂੰ ਸ਼ੱਕ ਸੀ ਕਿ ਉਸ ਕੋਲ ਮੋਬਾਈਲ ਫ਼ੋਨ ਹੋ ਸਕਦਾ ਹੈ। ਸ਼ੱਕ ਦੇ ਆਧਾਰ ’ਤੇ ਬੈਰਕ ਨੰਬਰ 9 ਵਿੱਚ ਬੰਦ ਦੀਪਕ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਇੱਕ ਮੋਬਾਈਲ ਫੋਨ ਬਰਾਮਦ ਹੋਇਆ। ਪੁਲਿਸ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਜੇਲ੍ਹ ਦੇ ਅੰਦਰ ਉਸ ਨੂੰ ਮੋਬਾਈਲ ਫ਼ੋਨ ਕਿਵੇਂ ਮਿਲਿਆ ਅਤੇ ਜੇਲ੍ਹ ਦੇ ਅੰਦਰ ਬੈਠ ਕੇ ਉਸ ਨੇ ਕਿਸ ਨਾਲ ਗੱਲ ਕੀਤੀ।

ਮੁਲਜ਼ਮ ਦੀਪਕ ਉਰਫ਼ ਰੰਗਾ ਨੂੰ ਚੰਡੀਗੜ੍ਹ ਪੁਲੀਸ ਅੰਮ੍ਰਿਤਸਰ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਆਈ ਸੀ। ਪੁੱਛਗਿੱਛ ਦੌਰਾਨ ਉਸ ਨੇ ਮੰਨਿਆ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਰਾਜੂ ਬਸੋਦੀ ਦੇ ਨਿਰਦੇਸ਼ਾਂ ‘ਤੇ ਉਸ ਨੇ ਰਾਜਨ, ਮਨਜੀਤ, ਸ਼ੁਭਮ, ਅਭਿਸ਼ੇਕ ਅਤੇ ਬੰਟੀ ਨਾਲ ਮਿਲ ਕੇ 28 ਸਤੰਬਰ 2019 ਨੂੰ ਬੁਡੈਲ ਵਾਸੀ ਸੋਨੂੰ ਸ਼ਾਹ ਦਾ ਕਤਲ ਕੀਤਾ ਸੀ। ਸੋਨੂੰ ਸ਼ਾਹ ਦੇ ਕਤਲ ਤੋਂ ਇਲਾਵਾ ਦੀਪਕ ਨੇ ਸਾਲ 2019 ਵਿੱਚ ਚੰਡੀਗੜ੍ਹ ਸੈਕਟਰ 15 ਵਿੱਚ ਕਾਲਜ ਦੇ ਦੋ ਵਿਦਿਆਰਥੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕਰਤਾਰਪੁਰ ਸਾਹਿਬ ਗੁਰਦੁਆਰੇ ਨੇੜੇ ਬਣੇਗਾ ‘ਦਰਸ਼ਨ ਰਿਜ਼ੋਰਟ’, ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸਿੱਖ ਸ਼ਰਧਾਲੂ ਇੱਥੇ ਆ ਕੇ ਠਹਿਰ ਸਕਣਗੇ

ਲੰਡਨ ‘ਚ ਲਾਪਤਾ ਹੋਏ ਨੌਜਵਾਨ ਦੀ ਹੋਈ ਮੌ+ਤ, ਗੁਰਸ਼ਮਨ ਭਾਟੀਆ ਸਮੁੰਦਰ ‘ਚ ਡੁੱਬਿਆ