ਵਪਾਰੀਆਂ ਨੂੰ ਕੈਨੇਡਾ ਤੋਂ ਫੋਨ ਕਰਵਾ ਕੇ ਫਿਰੋਤੀਆਂ ਮੰਗਣ ਵਾਲੇ ਗੈਂਗ ਦੇ ਤਿੰਨ ਕਾਬੂ

ਜਗਰਾਉਂ, 19 ਦਸੰਬਰ 2023 – ਪੁਲਿਸ ਜਿਲਾ ਲੁਧਿਆਣਾ ਦਿਹਾਤੀ ਨੇ ਇੱਕ ਅਜਿਹੇ ਗੈਂਗ ਨੂੰ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਜਿਹੜੇ ਗੈਂਗ ਵੱਲੋਂ ਪਿਛਲੀ 13 ਦਿਸੰਬਰ ਨੂੰ ਮੁੱਲਾਂਪੁਰ ਵਿਖੇ ਹਵਾਈ ਫਾਇਰ ਕਰਕੇ ਮਾਹੌਲ ਨੂੰ ਪੂਰੀ ਤਰ੍ਹਾਂ ਦਹਿਸ਼ਤ ਜਦਾ ਕਰ ਦਿੱਤਾ ਸੀ ਅਤੇ ਫਿਰ ਉਸ ਤੋਂ ਬਾਅਦ ਮੁੱਲਾਪੁਰ ਦੇ ਹੀ ਕੁਝ ਵਪਾਰੀਆਂ ਨੂੰ ਕਨੇਡਾ ਤੋਂ ਫਰੋਤੀ ਮੰਗਣ ਦੀਆਂ ਮੋਬਾਈਲ ਕਾਲਾਂ ਆਈਆਂ ਸਨ। ਜਿਸ ਕਾਰਨ ਲੁਧਿਆਣਾ ਦਿਹਾਤੀ ਇਲਾਕੇ ਦੇ ਵਪਾਰੀਆਂ ਵਿੱਚ ਪੂਰੀ ਤਰਹਾਂ ਸਹਿਮ ਪਾਇਆ ਜਾ ਰਿਹਾ ਸੀ। ਪੁਲਿਸ ਲਈ ਵੀ ਇਹ ਫਰੋਤੀ ਦੀ ਕਾਲ ਅਤੇ ਗੈਂਗਸਟਰਾਂ ਵੱਲੋਂ ਕੀਤੇ ਗਏ ਹਵਾਈ ਫਾਇਰ ਪੂਰੀ ਤਰਹਾਂ ਚੁਨੌਤੀ ਬਣੇ ਹੋਏ ਸਨ।

ਪੁਲਿਸ ਜਿਲਾ ਲੁਧਿਆਣਾ ਦੇ ਐਸਐਸਪੀ ਨਵਨੀਤ ਸਿੰਘ ਬੈਂਸ ਨੇ ਅੱਜ ਇੱਕ ਪੱਤਰਕਾਰ ਮਿਲਣੀ ਵਿੱਚ ਦੱਸਿਆ ਕਿ ਫਰੋਤੀ ਦੀ ਕਾਲ ਤੋਂ ਬਾਅਦ ਹੀ ਇਹ ਕੇਸ ਬਹੁਤ ਸੰਜੀਦਗੀ ਨਾਲ ਹੱਲ ਕਰਦਿਆਂ ਹੋਇਆਂ ਸੀਆਈਏ ਸਟਾਫ ਜਗਰਾਓ ਅਤੇ ਥਾਣਾ ਦਾਖਾ ਦੀ ਸਾਂਝੀ ਟੀਮ ਵੱਲੋਂ ਹੱਲ ਕਰ ਲਿੱਤਾ ਗਿਆ ਹੈ। ਪੂਰੀ ਜਾਣਕਾਰੀ ਦਿੰਦਿਆਂ ਹੋਇਆਂ ਐਸਐਸਪੀ ਨੇ ਦੱਸਿਆ ਕੀ ਇਸ ਕੇਸ ਵਿੱਚ ਲੋੜੀਦੇ ਗੈਂਗਸਟਰਾਂ ਨੂੰ ਕਾਬੂ ਕਰ ਲਿੱਤਾ ਗਿਆ ਹੈ। ਜਿਨਾਂ ਦੀ ਪਹਿਚਾਣ ਗੁਰਪ੍ਰੀਤ ਸਿੰਘ ਉਰਫ ਬੱਬੂ ਪੁੱਤਰ ਰੇਸ਼ਮ ਸਿੰਘ, ਮਨਪ੍ਰੀਤ ਸਿੰਘ ਉਰਫ ਸੇਵਕ ਪੁੱਤਰ ਭੋਲਾ ਸਿੰਘ ਵਾਸੀਆਨ ਭਦੌੜ ਅਤੇ ਲਵਪ੍ਰੀਤ ਸਿੰਘ ਉਰਫ ਲੱਭਾ ਪੁੱਤਰ ਜਸਵੀਰ ਸਿੰਘ ਵਾਸੀ ਕਾਉਂਕੇ ਖੋਸਾ ਵਜੋਂ ਹੋਈ ਹੈ।

ਇਹਨਾਂ ਦਾ ਚੌਥਾ ਸਾਥੀ ਦਵਿੰਦਰਪਾਲ ਸਿੰਘ ਪੁੱਤਰ ਸੁਖਮੰਦਰ ਸਿੰਘ ਵਾਸੀ ਵਾਰਡ ਨੰਬਰ 32, ਲਹੌਰੀਆਂ ਵਾਲਾ ਮੁਹੱਲਾ, ਬੁੱਕਣ ਵਾਲਾ ਰੋਡ, ਮੋਗਾ ਹਾਲ ਵਾਸੀ ਕੈਨੇਡਾ ਵੀ ਇਸ ਫਿਰੋਤੀ ਵਾਲੇ ਮਾਮਲੇ ਵਿੱਚ ਸ਼ਾਮਿਲ ਹੈ। ਗ੍ਰਿਫਤਾਰ ਕੀਤੇ ਜਾਣ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਐਸਐਸਪੀ ਨੇ ਦੱਸਿਆ ਕਿ ਸੀਆਈ ਏ ਸਟਾਫ ਜਗਰਾਉਂ ਦੇ ਸਬ ਇੰਸਪੈਕਟਰ ਗੁਰਸੇਵਕ ਸਿੰਘ ਆਪਣੇ ਸਾਥੀਆਂ ਨਾਲ ਚੋਕੀ ਮਾਨ ਦੇ ਬਸ ਅੱਡੇ ਮੌਜੂਦ ਸਨ ਤਾਂ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਕਿ ਦਵਿੰਦਰ ਸਿੰਘ ਦੇ ਗੈਂਗ ਦੇ ਸੂਟਰ ਗੁਰਪ੍ਰੀਤ ਸਿੰਘ ਉਰਫ ਬੱਬੂ , ਮਨਪ੍ਰੀਤ ਸਿੰਘ ਉਰਫ ਸੇਵਕ ਪੁੱਤਰ ਭੋਲਾ ਸਿੰਘ ਵਾਸੀਆਨ ਭਦੌੜ ਜ਼ਿਲਾ ਬਰਨਾਲਾ ਅਤੇ ਲਵਪ੍ਰੀਤ ਸਿੰਘ ਉਰਫ ਲੱਭਾ ਵਾਸੀ ਕਾਉਂਕੇ ਖੋਸਾ ਜੋ ਕਿ ਨਸ਼ੀਲੀਆਂ ਗੋਲੀਆਂ ਵੇਚਣ ਦਾ ਕੰਮ ਵੀ ਕਰਦੇ ਹਨ। ਜਿੰਨਾ ਨੇ ਆਪਣੇ ਪਾਸ ਨਜਾਇਜ ਅਸਲਾ ਰੱਖਿਆ ਹੋਇਆ ਹੈ।

ਜੋ ਗੁਰਪ੍ਰੀਤ ਸਿੰਘ ਉਰਫ ਬੱਬੂ, ਮਨਪ੍ਰੀਤ ਸਿੰਘ ਉਰਫ ਸੇਵਕ ਅਤੇ ਲਵਪ੍ਰੀਤ ਸਿੰਘ ਉਰਫ ਲੱਭਾ ਉਕਤਾਨ ਆਪਣੇ ਮੋਟਰਸਾਈਕਲ ਮਾਰਕਾ ਹੀਰੋ ਡੀਲਕਸ਼ ਨੰਬਰੀ ਪੀ ਬੀ 29 ਏਡੀ 7778 ਉੱਪਰ ਸਵਾਰ ਹੋ ਕੇ ਨਸ਼ੀਲੀਆਂ ਗੋਲੀਆਂ ਅਤੇ ਨਜਾਇਜ ਅਸਲਾ ਲੈ ਕੇ ਸੁਧਾਰ ਤੋਂ ਜੱਸੋਵਾਲ ਕੁਲਾਰ ਹੁੰਦੇ ਹੋਏ ਚੌਂਕੀਮਾਨ ਮੇਨ ਰੋਡ ਵੱਲ ਨੂੰ ਆ ਰਹੇ ਹਨ। ਜਿਨਾਂ ਨੂੰ ਪਿੰਡ ਜੱਸੋਵਾਲ ਕੁਲਾਰ ਵਾਲੀ ਡਰੇਨ ਵਾਲੇ ਪੁੱਲ ਤੇ ਘੇਰ ਕਿ ਗ੍ਰਿਫਤਾਰ ਕਰ ਲਿੱਤਾ ਗਿਆ। ਇਹਨਾਂ ਕੋਲੋਂ 24 ਪੱਤੇ ਨਸ਼ੇ ਵਾਲੀਆਂ ਗੋਲੀਆਂ, ਕੁੱਲ ਗੋਲੀਆਂ 240,ਦੇਸੀ ਪਿਸਟਲ.32 ਬੋਰ ਸਮੇਤ ਮੈਗਜੀਨ, 02 ਜਿੰਦਾ ਕਾਰਤੂਸ .32 ਬੋਰ, ਦੇਸੀ ਕੱਟਾ 315 ਬੋਰ 01 ਜਿੰਦਾ ਕਾਰਤੂਸ 315 ਬੋਰ,ਦੇਸੀ ਕੱਟਾ 315 ਬੋਰ 02 ਜਿੰਦਾ ਕਾਰਤੂਸ 315 ਬੋਰ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ।

ਪੁਲਿਸ ਨੇ ਥਾਣਾ ਸਦਰ ਜਗਰਾਉਂ ਵਿਖੇ ਦੋਸ਼ੀਆਂ ਦੇ ਖਿਲਾਫ ਮੁਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਐਸਐਸਪੀ ਨੇ ਦੱਸਿਆ ਕਿ ਇਹਨਾਂ ਦੋਸ਼ੀਆਂ ਦਾ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਰਿਮਾਂਡ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਉਹਨਾਂ ਅੱਗੇ ਦੱਸਿਆ ਕਿ ਕਨੇਡਾ ਵਾਸੀ ਦਵਿੰਦਰ ਪਾਲ ਸਿੰਘ ਦੇ ਖਿਲਾਫ ਥਾਨਾ ਸਿਟੀ ਸਾਊਥ ਮੋਗਾ ਅਤੇ ਮਹਿਣਾ ਥਾਣੇ ਵਿੱਚ ਅਲੱਗ ਅਲੱਗ ਤਿੰਨ ਮੁਕਦਮੇ ਦਰਜ ਹਨ। ਗੁਰਪ੍ਰੀਤ ਸਿੰਘ ਉਰਫ ਬੱਬੂ ਉੱਪਰ ਵੀ ਥਾਣਾ ਭਦੌੜ ਜ਼ਿਲਾ ਬਰਨਾਲਾ ਵਿਖੇ ਮੁਕਦਮਾ ਦਰਜ ਹੈ। ਦੋਸ਼ੀ ਮਨਪ੍ਰੀਤ ਸਿੰਘ ਉਰਫ ਸੇਵਕ ਸਿੰਘ ਵਿਰੁੱਧ ਥਾਣਾ ਹਠੂਰ ਅਤੇ ਥਾਣਾ ਦਿਆਲਪੁਰ ਵਿਖੇ ਵੀ ਮੁਕਦਮੇ ਦਰਜ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਦਸਮ ਪਿਤਾ ਨੇ ਸੱਚ ਅਤੇ ਇਨਸਾਫ਼ ਦੀ ਰਾਖੀ ਲਈ ਆਪਣਾ ਪਰਿਵਾਰ ਕੁਰਬਾਨ ਕਰ ਦਿੱਤਾ: ਇਕਬਾਲ ਸਿੰਘ ਲਾਲਪੁਰਾ

ਪੰਜਾਬ ’ਚ ਪਹਿਲੀ ਵਾਰ, ਸਾਈਬਰ ਕ੍ਰਾਈਮ ਦੇ ਵਿੱਤੀ ਧੋਖਾਧੜੀ ਪੀੜਤਾਂ ਦੇ ਖਾਤਿਆਂ ’ਚ ਫਰੀਜ਼ ਮਨੀ ਆਈ ਵਾਪਸ