ਖਨੌਰੀ, 12 ਦਸੰਬਰ 2020 – ਸੰਗਰੂਰ-ਦਿੱਲੀ ਮੁੱਖ ਮਾਰਗ ਦੇ ਪੰਜਾਬ ਹਰਿਆਣਾ ਸੂਬਿਆਂ ਦੀ ਸਰਹੱਦ ਖਨੌਰੀ ਬਾਰਡਰ ‘ਤੇ ਬੀਤੀ ਅੱਧੀ ਰਾਤ ਤੋਂ ਬਾਅਦ ਹਰਿਆਣਾ ਸਰਕਾਰ ਵਲੋਂ ਦਿੱਲੀ ਜਾ ਰਹੇ ਕਿਸਾਨਾਂ ਨੂੰ ਰੋਕਣ ਲਈ ਮੁੱਖ ਮਾਰਗ ‘ਤੇ ਇਕ ਵਾਰ ਫਿਰ ਵੱਡੇ-ਵੱਡੇ ਪੱਥਰ ਤੇ ਲੋਹੇ ਦੇ ਬੈਰੀਕੇਡ ਲਗਾ ਕੇ ਮੁੱਖ ਮਾਰਗ ਨੂੰ ਬੰਦ ਕਰ ਦਿੱਤਾ ਗਿਆ। ਜਿਸ ਨੂੰ ਉੱਥੋਂ ਲੰਘਦੇ ਕਿਸਾਨਾਂ ਵੱਲੋਂ ਦੇਖ ਕੇ ਇਸ ਨੂੰ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਹੋਰ ਕਿਸਾਨਾਂ ਨੂੰ ਦੱਸਿਆ। ਜਿਸ ਤੋਂ ਬਾਅਦ ਜਦੋਂ ਸਰਹੱਦ ਨੇੜਲੇ ਹਰਿਆਣਾ ਸੂਬੇ ਦੇ 5-6 ਪਿੰਡਾਂ ਦੇ ਕਿਸਾਨਾਂ ਨੂੰ ਲੱਗਾ ਤਾਂ ਉਨ੍ਹਾਂ ਨੇ ਟਰੈਕਟਰਾਂ ਨਾਲ ਬੈਰੀਕੇਡ ਅਤੇ ਵੱਡੇ-ਵੱਡੇ ਪੱਥਰ ਮੁੱਖ ਮਾਰਗ ਤੋਂ ਹਟਾ ਕੇ ਇੱਥੇ ਆਵਾਜਾਈ ਮੁੜ ਸ਼ੁਰੂ ਕਰਵਾ ਦਿੱਤੀ।