- ਵੈਜ ਅਤੇ ਨੋਨ ਵੈਜ ਵਿਅੰਜਨਾਂ ਤੋਂ ਸ਼ੁਮਾਰ ਹੈਦਰਾਬਾਦੀ ਫੁਡ ਫੇਸਟੀਵਲ 30 ਦਸੰਬਰ ਤਕ ਰਹੇਗਾ ਜਾਰੀ
ਚੰਡੀਗੜ੍ਹ, 23 ਦਸੰਬਰ 2023 – ਉਤਸਵਾਂ ਦੇ ਉਤਸ਼ਾਹ ਦੇ ਵਿਚਕਾਰ ਸਿਟੀ ਬਿਯੂਟੀਫੁਲ ਲਜੀਜ ਵਿਅੰਜਨਾਂ ਦੇ ਸ਼ੌਕੀਨਾਂ ਦੇ ਲਈ ਨਿਜਾਮਾਂ ਦੀ ਨਗਰੀ – ਹੈਦਰਾਬਾਦ ਦੇ ਸੁਆਦ ਪੇਸ਼ ਕਰਣ ਜਾ ਹਿਰਾ ਹੈ। ਮੌਕਾ ਹੈ ਚੰਡੀਗੜ੍ਹ ਸੈਕਟਰ 43 ਅਤੇ ਪੰਚਕੂਲਾ ਸੈਕਟਰ 10 ਵਿਖੇ ਹੋਟਲ ਵੈਸਟਰਨ ਕੋਰਟ ਵਿਚ ਆਯੌਜਤ ਕੀਤੇ ਜਾ ਰਹੇ ਹੈਦਰਾਬਾਦੀ ਫੂਡ ਫੇਸਟੀਵਲ ਦਾ ਜਿਥੇ ਨਵਾਬੀ ਨਜਾਕਤ ਨਾਲ ਸ਼ਾਹੀ ਵਿਅੰਜਨਾਂ ਦਾ ਲੁਤਫ ਚੁਕਿਆ ਜਾ ਸਕਦਾ ਹੈ ਬਲਕਿ ਪੂਰੀ ਉਮਰ ਇਸ ਸੂਆਦ ਨੂੰ ਯਾਦ ਰਖਿਆ ਜਾ ਸਕਦਾ ਹੈ। ਵੈਸਟਰਨ ਕੋਰਟ ਸੇਕਟਰ 43 ਵਿਚ ਆਯੋਜਤ ਇਕ ਪ੍ਰੇਸ ਕਾਂਫਰੇਂਸ ਦੇ ਦੋਰਾਨ ਜਨਰਲ ਮੈਨੇਜਰ ਸੰਦੀਪ ਕੋਂਡਲ ਨੇ ਦਸਿਆਂ ਕਿ ਅਪਣੇ ਗੇਸਟ ਦੇ ਨਾਲ ਨਾਲ ਸ਼ਹਿਰਵਾਸਿਆਂ ਨੂੰ ਰੋਟਿਨ ਤੋਂ ਕੁਝ ਹਟ ਕੇ ਹੈਦਰਾਬਾਦੀ ਫੂਡ ਫੇਸਟੀਵਲ ਦਾ ਆਯੌਜਨ ਕੀਤਾ ਜਾ ਰਿਹਾ ਹੈ ਜੋ ਕਿ 30 ਦਸੰਬਰ ਤਕ ਜਾਰੀ ਰਹੇਗਾ।
ਮੈਨਯੂ ਤੋਂ ਰੂਬਰੁ ਕਰਵਾਉਂਦੇ ਹੋਏ ਮਾਸਟਰ ਸ਼ੈਫ ਗਜਿੰਦਰ ਨੇ ਦਸਿਆ ਕਿ ਫੇਸਟੀਵਲ ਦੇ ਦੌਰਾਨ ਉਨ੍ਹਾਂ ਦੇ ਮੈਨਯੂ ਵਿਚ ਵੈਜ ਅਤੇ ਨੋਨਵੈਜ ਕੈਟਗਰੀ ਵਿਚ ਕੁਲ 34 ਵਿਅੰਜਨ ਸ਼ਾਮਲ ਹਨ। ਨਿਜਾਮ ਦਾ ਰਾਜਸੀ ਭੋਜ ਕੇਵਲ ਸਾਂਮਹਾਰੀ ਵਿਅੰਜਨਾਂ ਤਕ ਹੀ ਸੀਮਿਤ ਨਹੀ ਰਿਹਾ ਬਲਕਿ ਸਮੇਂ ਦੇ ਨਾਲ ਨਾਲ ਸ਼ਾਕਾਹਾਰੀ ਵਿਅੰਜਨ ਵੀ ਇਸ ਵਿਰਾਸਤ ਦਾ ਹਿੱਸਾ ਬਣੇ। ਫੇਸਟੀਵਲ ਦੇ ਦੌਰਾਨ ਉਨ੍ਹਾਂ ਦਾ ਪਰਿਆਸ ਰਹੇਗਾ ਕਿ ਮੈਨ ਕੋਰਸ ਸਹਿਤ ਸਨੈਕਸ ਤੋਂ ਲੈ ਕੇ ਸਵੀਟ ਡਿਸ਼ ਤਕ ਗੇਸਟ ਨੂੰ ਹੈਦਰਾਬਾਦੀ ਖਾਣੇ ਦੇ ਹਰ ਪਹਿਲੂ ਤੋਂ ਜਾਣੂ ਕਰਵਾਇਆ ਜਾ ਸਕੇ।
ਫੂਡ ਫੇਸਟੀਵ ਵਿਚ ਪਰੋਸੇ ਜਾਣ ਵਾਲੇ ਵਿਅੰਜਨਾਂ ਵਿਚ ਨਵਾਬੀ ਮੱਛਲੀ, ਬੇਗਮ ਬਾਦਸ਼ਾਹ ਕਬਾਬ, ਗੋਸ਼ਤ ਸ਼ਿਕਮਪੂਰੀ ਕਬਾਬ, ਨਮਸਾਮੂ ਕੀਮਾ ਮਟਾਲੂ, ਮੂਰਗ ਲੁਖਮੀ ਕਬਾਬ, ਨਰਗਸੀ ਕੋਫਤਾ ਕਰੀ, ਗੋਸ਼ਤ ਦਾਲਚਾ, ਮੁਰਗ ਦੋ ਪਿਆਜਾ, ਮੁਰਗ ਨਿਜਾਮੀ ਸ਼ਾਹੀ, ਸਬਜ ਨਿਜਾਮੀ ਤੰਦੂਰੀ ਪਲੈਟਰ, ਮਸ਼ਰੂਮ ਟਿੱਕਾ, ਮੱਛਲੀ ਦਾ ਸਾਲਨ, ਗੋਸ਼ਤ ਦਾਲਚਾ, ਮਿਰਚੀ ਦਾ ਸਾਲਨ, ਸਫਰੀ ਗੋਸ਼ਤ, ਬਘਾਰੇ ਬੈਂਗਣ, ਖੱਟੀ ਦਾਲ, ਖੱਟੇ ਮਿੱਠੇ ਆਲੂ, ਹੈਦਰਾਬਾਦ ਗੋਸ਼ਤ ਬਿਰਯਾਨੀ, ਨਿਜਾਮੀ ਸਬਦ ਹਾਂਡੀ, ਚੂਰ ਚੂਰ ਨਾਲ, ਰੌਗਾਨੀ ਨਾਨ, ਜਫਰਾਨੀ ਹਲਵਾ, ਫਿਰਨੀ, ਸ਼ਾਹੀ ਟੁਕੜਾ ਆਦਿ ਸ਼ਾਮਨ ਹਨ । ਲਗਭਗ ਦੋ ਦਸ਼ਕਾ ਨੂੰ ਹੋਟਲ ਕਿਚਨ ਦਾ ਅਨੁਭਵ ਰਖਣ ਵਾਲੇ ਗਜਿੰਦਰ ਨੇ ਦਸਿਆ ਕਿ ਇਨ੍ਹਾਂ ਵਿਅੰਜਨਾਂ ਵਿਚ ਸਿਕਰੇਟ ਸਮਾਲਿਆਂ ਅਤੇ ਬੁਟਿਆਂ ਦਾ ਉਤਮ ਸਮਾਵੇਸ਼ ਵੇਖਣ ਨੂੰ ਮਿਲਦਾ ਹੈ ਜੋ ਕਿ ਯਕੀਨਨ ਸ਼ਹਿਰ ਵਿਚ ਕਿੱਥੇ ਹੋਰ ਪ੍ਰਾਪਤ ਨਹੀਂ ਹੋਵੇਗਾ।
ਹੈਦਰਾਬਾਦ ਫੂਡ ਫੇਸਟੀਵਲ ਦਾ ਮਜਾ ਗੇਸਟ ਹਰ ਸ਼ਾਮ ਸੰਜੀਵ ਸੂਦ ਦੀ ਮਧੁਰ ਗਾਇਕੀ ਦੇ ਨਾਲ ਪ੍ਰਾਪਰ ਕਰ ਸਕਦੇ ਹਨ।