- ਸਭ ਤੋਂ ਵੱਡੀ ਨਿਰਮਾਣ ਸਹੂਲਤ: ਟਾਈਨੋਰ ਆਰਥੋਟਿਕਸ ਵਿਸ਼ਵ ਵਿੱਚ ਆਰਥੋਪੀਡਿਕ ਨਿਰਮਾਣ ਦਾ ਭਵਿੱਖ ਨਵੇਂ ਰੂਪ ਵਿੱਚ ਪਰਿਭਾਸ਼ਿਤ ਕਰ ਰਹੇ ਹਨ
ਮੋਹਾਲੀ : 23 ਦਸੰਬਰ, 2023: ਆਰਥੋਟਿਕ ਉਪਕਰਣਾਂ ਦੇ ਪ੍ਰਮੁੱਖ ਬ੍ਰਾਂਡ, ਟਾਇਨੋਰ ਆਰਥੋਟਿਕਸ ਨੇ ਪੂਰੇ ਉਤਸ਼ਾਹ ਨਾਲ ਪੰਜਾਬ ਦੇ ਮੋਹਾਲੀ ਵਿੱਚ ਇੱਕ ਸ਼ਾਨਦਾਰ ਮੈਨੂਫੈਕਚਰਿੰਗ ਸੁਵਿਧਾ ਦਾ ਉਦਘਾਟਨ ਕੀਤਾ ਹੈ। ਇਸ ਸ਼ਾਨਦਾਰ ਉਦਘਾਟਨ ਵਿੱਚ ਬਤੌਰ ਮੁੱਖ ਮਹਿਮਾਨ ਦੇ ਰੂਪ ਵਿੱਚਪੰਜਾਬ ਸਰਕਾਰ ਦੀ ਇਨਵੈਸਟਮੈਂਟ ਪ੍ਰਮੋਸ਼ਨ ਮਨਿਸਟਰ ਅਨਮੋਲ ਗਗਨ ਮਾਨ ਅਤੇ ਵਿਸ਼ੇਸ਼ ਮਹਿਮਾਨ ਵਜੋਂ ਭਾਰਤ ਸਰਕਾਰ ਦੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਪਤਵੰਤੇ ਅਤੇ ਸੀਨੀਅਰ ਸਰਕਾਰੀ ਅਧਿਕਾਰੀਆਂ ਨਾਲ ਸ਼ਿਰਕਤ ਕੀਤੀ।
ਇਹ ਮੈਨੂਫੈਕਚਰਿੰਗਸੁਵਿਧਾ ਭਾਰਤ ਵਿੱਚ ਹੈਲਥਕੇਅਰ ਡਿਵਾਇਸਮੈਨੂਫੈਕਚਰਿੰਗ ਦੇ ਖੇਤਰ ਵਿੱਚ ਖੁਦ ਨੂੰ ਇੱਕ ਮੋਹਰੀ ਰੂਪ ਵਿੱਚ ਸਥਾਪਤ ਕਰਨ ਦੇ ਮਾਮਲੇ ਵਿੱਚਟਾਇਨੋਰ ਆਰਥੋਟਿਕਸ ਦੇ ਲਈ ਇੱਕ ਮੀਲ-ਪੱਥਰ ਦੀ ਤਰ੍ਹਾਂ ਹੈ। ਅਤਿ-ਆਧੁਨਿਕ ਤਕਨਾਲੋਜੀ, ਪ੍ਰੋਸੈਸਸਸ ਅਤੇ ਇਨਫਰਾਸਟਰੈਕਚਰ ਨਾਲ ਲੈਸ, ਇਹ ਨਵੀਂ ਸਥਾਪਿਤ ਸੁਵਿਧਾ ਭਾਰਤ ਅਤੇ ਇਸ ਤੋਂ ਬਾਹਰ ਦੇ ਆਰਥੋਪੀਡਿਕ ਅਤੇ ਹੈਲਥਕੇਅਰਲੈਂਡਸਕੇਪ ਵਿੱਚ ਕ੍ਰਾਂਤੀ ਲਿਆਉਣ ਲਈ ਤਿਆਰ ਹੈ। ਇਸ ਸੁਵਿਧਾ ਦੀ ਸਥਾਪਨਾ, ਨਵੇਂਆਰਥੋਪੀਡਿਕ ਸਲਇਊਸ਼ਨ ਪੇਸ਼ ਕਰਕੇ ਹੈਲਥਕੇਅਰ ਇੰਡਸਟਰੀ ਨੂੰ ਅੱਗੇ ਵਧਾਉਣ ਦੀ ਟਾਇਨੋਰ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।
ਇਸ ਮੈਨੂਫੈਕਚਰਿੰਗ ਸੁਵਿਧਾ ਦੇ ਉਦਘਾਟਨ ਦੌਰਾਨ ਸ਼੍ਰੀਮਤੀ ਅਨਮੋਲ ਗਗਨ ਮਾਨ ਨੇ ਭਾਰਤ ਦੇ ਗਲੋਬਲ ਮੈਨੂਫੈਕਚਰਿੰਗ ਸਟੇਟਸ ਨੂੰ ਉੱਚਾ ਚੁੱਕਣ ਵਿੱਚ ਟਾਇਨੋਰ ਦੀ ਮਹੱਤਵਪੂਰਨ ਭੂਮਿਕਾ ਦੀ ਸਰਾਹਨਾ ਕਰਦੇ ਹੋਏ,ਇਸ ਵਿਸ਼ਾਲ ਉਦਘਾਟਨ ਲਈ ਟਾਇਨੋਰ ਪਰਿਵਾਰ ਦੀ ਪ੍ਰਸੰਸਾ ਕੀਤੀ । ਇਸ ਮੌਕੇ ਉਨ੍ਹਾਂ ਨੇ ਹਾਈ- ਟੈਕਆਰਥੋਪੀਡਿਕ ਪ੍ਰੋਡਕਟਸ ਨੂੰ ਵਿਕਸਤਕਰਕੇ ਆਯਾਤ ਨਿਰਭਰਤਾ ਨੂੰ ਘਟਾਉਣ ਲਈ ਟਾਇਨੋਰ ਦੀ ਪਹਿਲਕਦਮੀ, ਪ੍ਰੋਡਕਟ ਨਿਰਯਾਤ ਦੁਆਰਾ ਵਿਦੇਸ਼ੀ ਮੁਦਰਾ ਜੁਟਾਉਣ ‘ਤੇ ਧਿਆਨ ਕੇਂਦਰਿਤ ਕਰਨਅਤੇ ਸਥਾਨਕ ਰੁਜ਼ਗਾਰ ਪੈਦਾ ਕਰਨ ਦੀ ਇਸ ਦੀ ਵਚਨਬੱਧਤਾ ਵਰਗੇ ਤਿੰਨ ਮਹੱਤਵਪੂਰਨ ਯੋਗਦਾਨਾਂ ‘ਤੇ ਚਾਨਣਾ ਪਾਇਆ ,ਅਤੇ ਇਸ ਨੂੰ ਭਾਰਤ ਦੇ ਹੈਲਥਕੇਅਰਸੈਕਟਰ ਵਿੱਚ ਸਵੈ-ਨਿਰਭਰਤਾ ਅਤੇ ਗਲੋਬਲ ਮੁਕਾਬਲੇਬਾਜ਼ੀ ਵੱਲ ਇੱਕ ਮਹੱਤਵਪੂਰਨ ਕਦਮ ਦਸਿਆ।
ਉਨ੍ਹਾਂ ਦੇ ਅਨੁਸਾਰ ਇਸ ਸਥਾਪਨਾ ਦਾ ਪੈਮਾਨਾ ਭਾਰਤ ਅਤੇ ਪੰਜਾਬ ਰਾਜ ਨੂੰ ਵਿਸ਼ਵ ਭਰ ਵਿੱਚ ਪ੍ਰਮੁੱਖਤਾ ਨਾਲ ਸਥਾਪਤ ਕਰਨ ਲਈ ਇੱਕ ਪ੍ਰੇਰਕ ਵਜੋਂ ਕੰਮ ਕਰੇਗਾ। ਟਾਇਨੋਰ ਆਰਥੋਟਿਕਸ ਦੇ ਡਾਇਰੈਕਟਰ ਸ਼੍ਰੀ ਅਭੈਨੂਰ ਸਿੰਘ ਨੇ ਇਸ ਮੈਨੂਫੈਕਚਰਿੰਗ ਸੁਵਿਧਾ ਨੂੰ ਦੇਸ਼ ਦੇ ਨਾਮ ਸਮਰਪਿਤ ਕਰਨ ‘ਤੇ ਬਹੁਤ ਖੁਸ਼ੀ ਪ੍ਰਗਟ ਕੀਤੀ। ਅਤਿ-ਆਧੁਨਿਕ ਤਕਨਾਲੋਜੀ ਦੇ ਏਕੀਕਰਨ ,ਅਤਿਅਧਿਕ ਕੁਸ਼ਲ ਟੂਰਕਫੋਰਸ ਤੇ ਗਲੋਬਲ ਮਾਪਦੰਡਾਂ ਪ੍ਰਤੀ ਅਟੁੱਟ ਸਮਰਪਣ ਬਾਰੇ ਚਾਣਨਾ ਪਾਉਂਦੇ ਹੋਏ ਉਨ੍ਹਾਂ ਨੇ ਟਾਇਨੋਰ ਦੀ ਸਮਰੱਥਾ ਨੂੰ ਉਜਾਗਰ ਕੀਤਾ।
ਉਨ੍ਹਾਂ ਨੇ ਦਸਿਆ ਕਿ ਪ੍ਰਸਤਾਵਿਤ ਸਥਾਨ ‘ਤੇਟਾਇਨੋਰਦੀ ਨਵੀਂ ਅਤਿ-ਆਧੁਨਿਕ ਮੈਨੂਫੈਕਚਰਿੰਗ ਸੁਵਿਧਾ ਲਗਭਗ 240,000 ਵਰਗ ਫੁੱਟ ਦੇ ਖੇਤਰ ਤਕ ਫੈਲੀ ਹੋਈ ਹੈ। ਇਹ ਇੱਕ ਰਣਨੀਤਕ ਵਿਸਤਾਰ ਨੂੰ ਦਰਸਾਉਂਦਾ ਹੈ, ਜਿਸ ਦਾ ਉਦੇਸ਼ ਜੋ ਮੋਬਿਲਿਟੀ ਏਡਜ਼, ਹਾਟ ਐਂਡ ਕੋਲਡ ਥੈਰੇਪੀ, ਟ੍ਰੈਕਸ਼ਨਕਿਟਸ, ਐਡਵਾਂਸਡ ਗੋਡਿਆਂ ਦੇ ਬਰੇਸ, ਫਿੰਗਰ ਸਪਲਿੰਟ, ਸਿਲੀਕੋਨ ਅਤੇ ਫੁੱਟ ਕੇਅਰ, ਸਰਵਾਈਕਲ ਏਡਜ਼, ਸਹਾਇਕ ਉਤਪਾਦ ਜਿਵੇਂ ਕਿ ਕੁਸ਼ਨ ਸੀਟ, ਬੈਕਰੈਸਟ ਪਿੱਲੋ ਅਤੇ ਹੋਰ ਬਹੁਤ ਸਾਰੇ ਹੈਲਥ ਕੇਅਰ ਸਲਇਊਸ਼ਨਸ ਦੀ ਇੱਕ ਲੜੀ ਦਾ ਨਿਰਮਾਣ ਕਰਕੇ ਸਾਡੇ ਉਤਪਾਦ ਦੀ ਰੇਂਜ ਵਿੱਚ ਵਿਭਿੰਨਤਾ ਲਿਆਉਣ ਲਈ ਸੈੱਟ ਕੀਤਾ ਗਿਆ ਹੈ।ਟਾਇਨੋਰ ਆਰਥੋਟਿਕਸ ਨੇ 800ਕਰੋੜ ਦੇ ਰਣਨੀਤਕ ਨਿਵੇਸ਼ ਨਾਲ ਆਪਣੀ ਸਥਿਤੀ ਨੂੰ ਹੋਰ ਮਜ਼ਬੂਤ ਕੀਤਾ ਹੈ।
ਪੰਜਾਬ ਵਿੱਚ ਹੋਰਸੰਪੂਰਨ ਸੰਚਾਲਨ ਸਮਰੱਥਾ ਦੀ ਉਮੀਦ ਨਾਲ, ਇਹ ਸੁਵਿਧਾ ਖਾਸ ਤੌਰ ‘ਤੇ ਗਰੀਬ ਔਰਤਾਂ ਨੂੰ ਸਸ਼ਕਤ ਕਰਕੇ3000 ਨੌਕਰੀਆਂ ਪੈਦਾ ਕਰਨ ਲਈ ਤਿਆਰ ਹੈ, ਜਿਸ ਨਾਲ ਸਾਡੀ ਰੋਜ਼ਗਾਰ ਸਿਰਜਣ ਨੂੰ ਉਤਸ਼ਾਹਤ ਕਰਨ ਦੀ ਸਾਡੀ ਵਚਨਬੱਧਤਾ ਨੂੰ ਹੋਰ ਮਜ਼ਬੂਤੀ ਮਿਲੇਗੀ। ਅਲਟਰਾਸੋਨਿਕ ਵੈਲਡਿੰਗ ਅਤੇ ਰੇਡੀਓ ਫ੍ਰੀਕੁਐਂਸੀ ਸੀਲਿੰਗ ਪ੍ਰਕਿਰਿਆਵਾਂ ਵਰਗੀਆਂ ਉੱਨਤ ਤਕਨੀਕਾਂ ਨਾਲ ਲੈਸ ਵਰਲਡ-ਕਲਾਸ ਅਸੈਂਬਲੀ ਲਾਈਨਾਂ ਦਾ ਲਾਭ ਉਠਾਉਂਦੇ ਹੋਏ, ਇਹ ਨਵੀਂ ਮੈਨੂਫੈਕਚਰਿੰਗ ਯੂਨਿਟ ਉੱਚ ਮੈਨੂਫੈਕਚਰਿੰਗ ਨਜ਼ਰੀਏ ਨੂੰ ਦਰਸਾਉਂਦੀ ਹੈ, ਜੋ ਉਤਪਾਦ ਦੀ ਗੁਣਵੱਤਾ ਨੂੰ ਵਧਾਉਂਦੇ ਹੋਏ ਲੀਡ ਟਾਈਮ ਨੂੰ ਘੱਟ ਕਰਦੀ ਹੈ। ਅਤਿ-ਆਧੁਨਿਕ ਰੋਬੋਟਿਕ ਤਕਨਾਲੋਜੀ, ਆਟੋਮੇਸ਼ਨ, ਅਤੇ ਵਿਗਿਆਨਕ ਸਟੀਕਤਾ ਨੂੰ ਅਪਣਾ ਕੇ, ਟਾਈਨਰ ਦਾ ਉਦੇਸ਼ ਕੁਸ਼ਲਤਾ ਨੂੰ ਵਧਾਉਣਾ ਅਤੇ ਗਲਤੀ-ਮੁਕਤ ਮੈਨੂਫੈਕਚਰਿੰਗ ਸਟੈਂਡਰਸ ਨੂੰ ਕਾਇਮ ਰੱਖਣਾ ਹੈ। ਬ੍ਰਾਂਡ ਦੇ ਵਿਜ਼ਨ ਦਾ ਉਦੇਸ਼ ਵੌਲਯੂਮ ਅਤੇ ਵੈਲੀਊ ਦੇ ਮਾਮਲੇ ਵਿੱਚ ਗਲੋਬਲ ਲੀਡਰਸ਼ਿਪ ਕਰਨਾ, ਪੰਜਾਬ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਨਾਲ ਵਿਗਿਆਨਕ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਅਤੇ ਅਮਰੀਕਾ ਵਿੱਚ ਵਾਲਮਾਰਟ, ਐਮਾਜ਼ਾਨ, ਵਾਲਗਰੀਨਜ਼ ਅਤੇ ਸੀਵੀਐਸ ਵਰਗੀਆਂ ਉਦਯੋਗਿਕ ਦਿੱਗਜਾਂ ਦੇ ਨਾਲ ਕੰਮ ਕਰਨਾ ਹੈ।
ਜੀਵਨ ਦੇ ਸਾਰੇ ਖੇਤਰਾਂ ਲਈ ਪ੍ਰੋਡਕਟਸ ਦੀ ਇੱਕ ਵਿਸ਼ਾਲ ਸ਼੍ਰੇਣੀ ਦੇ ਉਤਪਾਦਨ ‘ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਟਾਇਨੋਰਦਾ ਉਦੇਸ਼ ਅਮਰੀਕਾ ਅਤੇ ਯੂਰਪ ਵਰਗੀਆਂ ਪ੍ਰਮੁੱਖ ਬਾਜਾਰਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਤਪਾਦ ਦੀ ਗੁਣਵੱਤਾ, ਕੁਸ਼ਲਤਾ ਅਤੇ ਕੀਮਤ ਵਿੱਚ ਚੀਨ ਨੂੰ ਪਛਾੜਨਾ ਹੈ। ਪੰਜਾਬ ਅਤੇ ਕੇਂਦਰ ਸਰਕਾਰਾਂ ਦੁਆਰਾ ਸਮਰਥਿਤ “ਬੈਸਟ-ਇਨ-ਕਲਾਸ ਹੈਲਥਕੇਅਰ” ਅਤੇ “ਮੇਕ ਇਨ ਇੰਡੀਆ” ਲਈਟਾਇਨੋਰਦਾ ਦ੍ਰਿਸ਼ਟੀਕੋਣ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਅਤੇ ਭਾਰਤ ਨੂੰ ਇੱਕ ਪ੍ਰਮੁੱਖ ਗਲੋਬਲ ਮੈਨੂਫੈਕਚਰਿੰਗ ਹੱਬ ਵਜੋਂ ਸਥਾਪਤ ਕਰਨ ਲਈ ਬ੍ਰਾਂਡ ਦੇ ਸਮਰਪਨ ਨੂੰ ਪ੍ਰੇਰਿਤ ਕਰਦਾ ਹੈ। ਸਖ਼ਤ ਸੁਰੱਖਿਆ ਪ੍ਰੋਟੋਕੋਲ ‘ਤੇ ਜ਼ੋਰ ਦਿੰਦੇ ਹੋਏ ਸ਼੍ਰੀ ਅਭੈਨੂਰ ਸਿੰਘ ਨੇ ਕਰਮਚਾਰੀਆਂ ਦੀ ਭਲਾਈ ਅਤੇ ਪ੍ਰੋਡਕਟ ਦੀ ਗੁਣਵੱਤਾ ਦੋਵਾਂ ਲਈ ਇੱਕ ਟਿਕਾਊ ਅਤੇ ਸੁਰੱਖਿਅਤ ਮੈਨੂਫੈਕਚਰਿੰਗ ਵਾਤਾਵਰਣ ਬਣਾਉਣ ‘ਤੇ ਧਿਆਨ ਕੇਂਦਰਿਤ ਕੀਤਾ।
ਇਸ ਤੋਂ ਇਲਾਵਾ, ਨਵੀਂ ਮੈਨੂਫੈਕਚਰਿੰਗਯੂਨਿਟ, ਗੋਲਡ-ਸਰਟੀਫਾਇਡ ਬਿਲਡਿੰਗ ਅਤੇ ਵਾਤਾਵਰਣ-ਅਨੁਕੂਲ ਬੁਨਿਆਦੀ ਢਾਂਚੇ ਦੇ ਉਦੇਸ਼ ਨਾਲ ਟਿਕਾਊਤਾ ਦੇ ਪ੍ਰਤੀ ਟਾਇਨੋਰ ਦੇ ਸਮਰਪਣ ਨੂੰ ਰੇਖਾਂਕਿਤ ਕਰਦੀ ਹੈ। ਇਸ ਤੋਂ ਇਲਾਵਾ, ਪ੍ਰੋਐਕਟਿਵ ਵੈਲ-ਬੀਇੰਗ ਵੱਲ ਵਿਸ਼ਵਵਿਆਪੀ ਤਬਦੀਲੀ ਦੇ ਜਵਾਬ ਵਿੱਚ, ਟਾਇਨੋਰ ਦਾ ਵਿਭਿੰਨ ਪ੍ਰੋਡਕਟ ਪੋਰਟਫੋਲੀਓ ਸਿਹਤ ਸੰਭਾਲ ਤਰਜੀਹਾਂ ਨੂੰ ਧਿਆਨ ਵਿੱਚ ਰੱਖਣ ਲਈ ਅਤੇ ਟਾਇਨੋਰ ਨੂੰ ਵਿਸ਼ਵ ਪੱਧਰ ‘ਤੇ ਮਸ਼ਹੂਰ ਹੈਲਥਕੇਅਰ ਬ੍ਰਾਂਡ ਵਜੋਂ ਸਥਿਤੀ ਦੇਣ ਲਈ ਤਿਆਰ ਹੈ। ਇਸ ਰਣਨੀਤਕ ਕਦਮ ਨਾਲ ਕੰਪਨੀ ਦੀ ਅੰਤਰਰਾਸ਼ਟਰੀ ਮੌਜੂਦਗੀ ਅਤੇ ਵੱਕਾਰ ਨੂੰ ਮਹੱਤਵਪੂਰਨ ਤੌਰ ‘ਤੇ ਉੱਚਾ ਚੁੱਕਣ ਦੀ ਉਮੀਦ ਕੀਤੀ ਜਾਂਦੀ ਹੈ, ਜੋ ਵਿਕਸਤ ਹੋ ਰਹੇ ਗਲੋਬਲ ਬਾਜ਼ਾਰਾਂ ਦੇ ਅਨੁਕੂਲ ਹੋਵੇਗੀ ਅਤੇ ਜਨ-ਕਲਿਯਾਨ ਲਈ ਇੱਕ ਸਕਰਾਤਮਕ ਦ੍ਰਿਸ਼ਟੀਕੋਣ ਨੂੰ ਅਪਣਾਉਣ ਦਾ ਕੰਮ ਕਰੇਗੀ।