ਚੰਡੀਗੜ੍ਹ ਬੱਸ ਸਟੈਂਡ ਦੇ ਬਾਥਰੂਮ ‘ਚੋਂ ਮਿਲਿਆ 7 ਦਿਨਾਂ ਦਾ ਮਾਸੂਮ ਬੱਚਾ

  • ਸਫਾਈ ਕਰਮਚਾਰੀਆਂ ਨੇ ਸਫਾਈ ਕਰਨ ਮੌਕੇ ਦੇਖਿਆ
  • ਸੀਸੀਟੀਵੀ ‘ਚ ਦਿਖੇ ਲੜਕਾ-ਲੜਕੀ

ਚੰਡੀਗੜ੍ਹ, 23 ਦਸੰਬਰ 2023 – ਚੰਡੀਗੜ੍ਹ ਦੇ ਸੈਕਟਰ 43 ਬੱਸ ਸਟੈਂਡ ਦੇ ਮਹਿਲਾ ਬਾਥਰੂਮ ਵਿੱਚੋਂ ਇੱਕ ਬੱਚਾ ਮਿਲਿਆ ਹੈ। ਸੂਚਨਾ ਮਿਲਣ ’ਤੇ ਪੁਲੀਸ ਨੇ ਬੱਚੇ ਨੂੰ ਸੈਕਟਰ-16 ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਡਾਕਟਰਾਂ ਮੁਤਾਬਕ ਇਸ ਦੀ ਉਮਰ 7 ਦਿਨ ਦੀ ਦੱਸੀ ਜਾ ਰਹੀ ਹੈ। ਬੱਚੇ ਦੀ ਹਾਲਤ ਸਥਿਰ ਹੈ।

ਪੁਲੀਸ ਨੇ ਇਸ ਮਾਮਲੇ ਵਿੱਚ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਮਾਮਲੇ ‘ਚ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕਰ ਰਹੀ ਹੈ। ਬੱਚੇ ਨੂੰ ਸਫਾਈ ਕਰਮਚਾਰੀ ਨੇ ਬਾਥਰੂਮ ਵਿੱਚ ਸਫਾਈ ਕਰਦੇ ਹੋਏ ਦੇਖਿਆ। ਉਸ ਨੇ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ।

ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਬੱਸ ਸਟੈਂਡ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਇੱਕ ਲੜਕਾ ਅਤੇ ਇੱਕ ਲੜਕੀ ਉੱਥੇ ਖੜ੍ਹੇ ਦਿਖਾਈ ਦਿੱਤੇ। ਉਹ ਬਾਥਰੂਮ ਦੇ ਬਾਹਰ ਕਾਫੀ ਦੇਰ ਤੱਕ ਖੜ੍ਹੇ ਰਹੇ। ਪੁਲਿਸ ਉਨ੍ਹਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਨਾਲ ਹੀ ਪੁਲੀਸ ਵੱਲੋਂ ਨੇੜਲੇ ਸਾਰੇ ਹਸਪਤਾਲਾਂ ਵਿੱਚ ਪਿਛਲੇ ਸਮੇਂ ਦੌਰਾਨ ਪੈਦਾ ਹੋਏ ਸਾਰੇ ਬੱਚਿਆਂ ਦੇ ਰਿਕਾਰਡ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਪਰ ਹਾਲੇ ਤੱਕ ਪੁਲੀਸ ਨੂੰ ਕੋਈ ਸਫ਼ਲਤਾ ਨਹੀਂ ਮਿਲੀ ਹੈ।

ਪੁਲਿਸ ਨੂੰ ਹੁਣ ਤੱਕ ਮਿਲੇ ਸੁਰਾਗ ਅਨੁਸਾਰ ਪੁਲਿਸ ਦਾ ਮੰਨਣਾ ਹੈ ਕਿ ਇਹ ਬੱਚਾ ਪ੍ਰੇਮੀ ਜੋੜੇ ਦਾ ਹੋ ਸਕਦਾ ਹੈ। ਲੜਕੀ ਅਣਵਿਆਹੀ ਹੋਣ ਕਾਰਨ ਉਸ ਨੂੰ ਇੱਥੇ ਬਾਥਰੂਮ ਵਿੱਚ ਛੱਡ ਗਈ। ਪੁਲਿਸ ਮਾਮਲੇ ਦੀ ਇਸ ਕੋਣ ਤੋਂ ਵੀ ਜਾਂਚ ਕਰ ਰਹੀ ਹੈ। ਚੰਡੀਗੜ੍ਹ ਦੇ ਸੈਕਟਰ 36 ਥਾਣੇ ਦੀ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲੀਸ ਨੂੰ ਸ਼ੱਕ ਹੈ ਕਿ ਕੋਈ ਪ੍ਰੇਮੀ ਜੋੜਾ ਬਾਹਰੋਂ ਆ ਕੇ ਬੱਚੇ ਨੂੰ ਬੱਸ ਅੱਡੇ ’ਤੇ ਛੱਡ ਕੇ ਚਲਾ ਗਿਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸ਼ਹੀਦੀ ਦਿਹਾੜਿਆਂ ਦੌਰਾਨ CM ਮਾਨ ਵੱਲੋਂ ਮਾਤਮੀ ਬਿਗਲ ਦੇ ਫੈਸਲੇ ’ਤੇ ਸ਼੍ਰੋਮਣੀ ਕਮੇਟੀ ਨੇ ਕੀਤਾ ਇਤਰਾਜ਼

ਸ਼੍ਰੋਮਣੀ ਕਮੇਟੀ ਨੇ ਵੱਡੇ ਸਾਹਿਬਜ਼ਾਦਿਆਂ ਅਤੇ ਸ੍ਰੀ ਚਮਕੌਰ ਸਾਹਿਬ ਦੇ ਸ਼ਹੀਦਾਂ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ