ਮੋਹਾਲੀ: ਅੰਡਰਗਰਾਊਂਡ ਪਾਣੀ ਵਾਲੀ ਟੈਂਕੀ ‘ਚ ਡਿੱਗਣ ਕਾਰਨ ਦੋ ਸਾਲਾ ਮਾਸੂਮ ਬੱਚੇ ਦੀ ਮੌ+ਤ

ਮੋਹਾਲੀ, 24 ਦਸੰਬਰ 2023 – ਮੋਹਾਲੀ ਦੇ ਸੈਕਟਰ 78 ਦੇ ਵਿੱਚ ਬਣ ਰਹੇ ਨਵੇਂ ਮਕਾਨ ਦੀ ਅੰਡਰਗਰਾਉਂਡ ਪਾਣੀ ਦੀ ਟੈਂਕੀ ਦੇ ਵਿੱਚ ਡਿੱਗਣ ਨਾਲ ਦੋ ਸਾਲ ਡੀ ਬੱਚੇ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਬੱਚੇ ਦੀ ਪਛਾਣ ਕ੍ਰਿਸ਼ਨ ਵੱਜੋਂ ਹੋਈ ਹੈ। ਬੱਚਾ ਇਕ ਪ੍ਰਵਾਸੀ ਪਰਿਵਾਰ ਦਾ ਹੈ।

ਉਹਦੇ ਮਾਂ ਬਾਪ ਕਿਤੇ ਹੋਰ ਮਜ਼ਦੂਰੀ ਕਰਦੇ ਹਨ। ਜਦੋਂ ਬੱਚੇ ਦੀ ਮਾਂ-ਪਿਓ ਮਜ਼ਦੂਰੀ ਲਈ ਗਏ ਹੋਏ ਸਨ ਤਾਂ ਅਚਾਨਕ ਕ੍ਰਿਸ਼ਨਾ ਗਾਇਬ ਹੋ ਗਿਆ। ਪਰਿਵਾਰ ਦੇ ਦੱਸਣ ਮੁਤਾਬਕ ਕਿ ਸਵੇਰੇ ਸਾਢੇ ਵਜੇ ਦੇ ਕਰੀਬ ਜਦੋਂ ਵੇਹੜੇ ਦੇ ਵਿੱਚ ਖੇਡ ਰਿਹਾ ਕ੍ਰਿਸ਼ਨ ਨਹੀਂ ਮਿਲਿਆ ਤਾਂ ਉਸਦੀ ਭਾਲ ਕੀਤੀ ਗਈ। ਜਦ ਬੱਚਾ ਨਹੀਂ ਮਿਲਿਆ ਤਾਂ ਉਸਦੀ ਆਸ-ਪਾਸ ਭਾਲ ਕੀਤੀ ਗਈ। ਜਿਸ ਤੋਂ ਬਾਅਦ ਗੁਆਂਢ ‘ਚ ਨਵੇਂ ਮਕਾਨ ਦੀ ਅੰਡਰਗਰਾਉਂਡ ਟੈਂਕੀ ਦੇ ਕੋਲ ਗਏ ਤੇ ਪਾਣੀ ਕਾਫੀ ਡੂੰਘਾ ਹੋਣ ਕਾਰਨ ਉਸ ਚੋਂ ਅੱਠ-ਦਸ ਬਾਲਟੀਆਂ ਪਾਣੀ ਦੀਆਂ ਕੱਢੀਆਂ ਗਈਆਂ ਤੇ ਜਦ ਉਸ ਦੇ ਵਿੱਚ ਡੰਡਾ ਮਾਰ ਕੇ ਪਾਣੀ ਨੂੰ ਹਿਲਾਇਆ ਗਿਆ ਤਾਂ ਬੱਚੇ ਦੀ ਲਾਸ਼ ਪਾਣੀ ਦੇ ਉੱਪਰ ਆ ਗਈ। ਜਿਸ ਤੋਂ ਬਾਅਦ ਬੱਚੇ ਨੂੰ ਫੇਜ਼ 6 ਦੇ ਸਰਕਾਰੀ ਹਸਪਤਾਲ ਵਿੱਚ ਲਿਜਾਇਆ ਗਿਆ, ਜਿਥੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਕ੍ਰਿਸ਼ਨਾ ਮਾਂ ਬਾਪ ਦਾ ਇਕਲੌਤਾ ਪੁੱਤ ਸੀ। ਇਹ ਮਕਾਨ ਪਿਛਲੇ ਛੇ ਸਾਲਾਂ ਤੋਂ ਉਸਾਰੀ ਅਧੀਨ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਜੰਮੂ-ਕਸ਼ਮੀਰ ‘ਚ ਸੇਵਾਮੁਕਤ ਐਸ ਐਸ ਪੀ ਦੀ ਗੋ+ਲੀ ਮਾਰ ਕੇ ਹੱ+ਤਿਆ

ਸਰਕਾਰ ਨੇ ਕੁਸ਼ਤੀ ਸੰਘ ਦੇ ਨਵੇਂ ਪ੍ਰਧਾਨ ਸੰਜੇ ਸਿੰਘ ਦੀ ਮਾਨਤਾ ਕੀਤੀ ਰੱਦ, ਕੁਸ਼ਤੀ ਸੰਘ ਵੀ ਕੀਤਾ ਮੁਅੱਤਲ, ਫੈਸਲਿਆਂ ‘ਤੇ ਲਾਈ ਰੋਕ