ਹਰਚੰਦ ਬਰਸਟ ਨੇ “ਨੈਸ਼ਨਲ ਲੈਵਲ ਕਾਨਕਲੇਵ ਆਨ ਰੂਰਲ ਡਿਵੈਲਪਮੈਂਟ ਤੇ ਖੇਤੀਬਾੜੀ ਮਾਰਕਿਟਿੰਗ” ਵਿੱਚ ਲਿਆ ਹਿੱਸਾ

  • ਪੰਜਾਬ ਰਾਜ ਦੇ ਕੇਂਦਰ ਸਰਕਾਰ ਵੱਲ ਬਕਾਇਆ ਫੰਡਾਂ ਨੂੰ ਜਲਦ ਰਿਲੀਜ਼ ਕਰਨ ਲਈ ਕਿਹਾ
  • ਹਰਿਆਣਾ ਮੰਡੀ ਬੋਰਡ ਦੇ ਚੇਅਰਮੈਨ ਸ੍ਰੀ ਅਦਿਤਿਆ ਦੇਵੀ ਲਾਲ ਚੌਟਾਲਾ ਨੇ ਸ. ਹਰਚੰਦ ਸਿੰਘ ਬਰਸਟ ਦੇ ਕੰਮਾਂ ਦੀ ਕੀਤੀ ਸ਼ਲਾਘਾ

ਐਸ.ਏ.ਐਸ. ਨਗਰ (ਮੋਹਾਲੀ/ਚੰਡੀਗੜ) 24 ਦਸੰਬਰ 2023 – ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਨੇ ਕੋਸਾਂਬ ਦੁਆਰਾ ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸਨ ਦੇ ਸਹਿਯੋਗ ਨਾਲ ਕਰਵਾਈ “ਨੈਸ਼ਨਲ ਲੈਵਲ ਕਾਨਕਲੇਵ ਆਨ ਰੂਰਲ ਡਿਵੈਲਪਮੈਂਟ ਅਤੇ ਖੇਤੀਬਾੜੀ ਮਾਰਕਿਟਿੰਗ” ਵਿੱਚ ਭਾਗ ਲਿਆ। ਇਸ ਕਾਨਕਲੇਵ ਵਿੱਚ ਸ੍ਰੀ ਗਿਰੀਰਾਜ ਸਿੰਘ, ਕੇਂਦਰੀ ਮੰਤਰੀ ਪੇਂਡੂ ਵਿਕਾਸ ਅਤੇ ਪੰਚਾਇਤਾਂ ਦੀ ਮੌਜੂਦਗੀ ਵਿੱਚ ਸ. ਹਰਚੰਦ ਸਿੰਘ ਬਰਸਟ ਵੱਲੋਂ ਪੰਜਾਬ ਰਾਜ ਦੇ ਕੇਂਦਰ ਸਰਕਾਰ ਵੱਲ ਬਕਾਇਆ ਫੰਡਾਂ ਦਾ ਹਵਾਲਾ ਦਿੰਦੇ ਹੋਏ ਵਿਕਾਸ ਕਾਰਜਾਂ ਤੇ ਪੈ ਰਹੇ ਅਸਰ ਸਬੰਧੀ ਮੁੱਦਾ ਉਠਾਇਆ ਗਿਆ ਅਤੇ ਸੂਬੇ ਦੇ ਕਿਸਾਨਾਂ ਦੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਬਕਾਇਆ ਫੰਡ ਜਲਦ ਰਿਲੀਜ ਕਰਨ ਦੀ ਮੰਗ ਕੀਤੀ ਗਈ।

ਉਨ੍ਹਾਂ ਕਿਹਾ ਕਿ ਫੰਡ ਨਾ ਮਿਲਣ ਕਰਕੇ ਪੰਜਾਬ ਦੇ ਪਿੰਡਾ ਦੇ ਵਿਕਾਸ ਕਾਰਜ਼ ਰੁੱਕੇ ਪਏ ਹਨ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਪੰਜਾਬ ਨਵੀਆਂ ਤਕਨੀਕਾਂ ਅਪਣਾਉਣ ਵਿੱਚ ਹਮੇਸ਼ਾ ਹੀ ਦੇਸ਼ ਵਿੱਚ ਮੋਹਰੀ ਸੂਬਾ ਰਿਹਾ ਹੈ ਅਤੇ ਹੁਣ ਵੀ ਆਪਣੇ ਕਿਸਾਨਾਂ ਅਤੇ ਕਿਸਾਨੀ ਲਈ ਨਵੀਆਂ ਤਕਨੀਕਾਂ ਅਪਣਾਉਣ ਲਈ ਬਾਹਾਂ ਖੋਲ ਕੇ ਤਿਆਰ ਹੈ। ਉਨ੍ਹਾਂ ਦੱਸਿਆ ਕਿ ਮਾਰਕਿਟ ਕਮੇਟੀਆਂ ਦੇ ਸਹਿਯੋਗ ਨਾਲ 1000 ਲੋਕਾਂ ਨੂੰ ਡਰੋਨ ਸਬੰਧੀ ਸਿਖਲਾਈ ਦੇਣ ਦਾ ਫੈਸਲਾ ਕੀਤਾ ਗਿਆ ਹੈ, ਤਾਂਕਿ ਉਹਨਾਂ ਦੇ ਸਵੈ-ਰੋਜ਼ਗਾਰ ਦੇ ਮੌਕੇ ਵੱਧ ਸਕਣ।

ਇਸ ਮੌਕੇ ਹਰਿਆਣਾ ਮੰਡੀ ਬੋਰਡ ਦੇ ਚੇਅਰਮੈਨ ਸ੍ਰੀ ਅਦਿਤਿਆ ਦੇਵੀ ਲਾਲ ਚੌਟਾਲਾ ਵੱਲੋਂ ਪੰਜਾਬ ਰਾਜ ਦੀਆਂ ਮੰਡੀਆਂ ਵਿੱਚ ਸ. ਹਰਚੰਦ ਸਿੰਘ ਬਰਸਟ ਦੀ ਅਗਵਾਈ ਹੇਠ ਪਿਛਲੇ 10 ਮਹੀਨਿਆਂ ਦੌਰਾਨ ਪੰਜਾਬ ਮੰਡੀ ਬੋਰਡ ਦੀ ਆਮਦਨ ਵਧਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਗਈ। ਉਨ੍ਹਾਂ ਨੇ ਸ. ਹਰਚੰਦ ਸਿੰਘ ਬਰਸਟ ਵੱਲੋਂ ਮੰਡੀਆਂ ਨੂੰ ਆਫ-ਸੀਜ਼ਨ ਦੌਰਾਨ ਹੋਰ ਮੰਤਵਾਂ ਲਈ ਵਰਤਣ, ਹਰਿਆਵਲ ਲਹਿਰ ਤਹਿਤ ਮੰਡੀਆਂ ਨੂੰ ਗ੍ਰੀਨ ਬੈਲਟ ਵਜੋਂ ਵਿਕਸਿਤ ਕਰਨਾ, ਕਿਸਾਨਾਂ/ਆੜਤੀਆਂ ਦੀ ਸਹੂਲਤਾਂ ਲਈ ਮੰਡੀਆਂ ਵਿੱਚ ਏ.ਟੀ.ਐਮ. ਲਗਾਉਣ, ਲੰਬੇ ਸਮੇਂ ਤੋ ਬੰਦ ਪਏ ਪੰਜਾਬ ਮੰਡੀ ਬੋਰਡ ਦੇ ਰੈਸਟ ਹਾਊਸਾਂ ਨੂੰ ਕਿਸਾਨਾਂ ਦੇ ਠਹਿਰਣ ਲਈ ਉੱਚ-ਪੱਧਰੀ ਬਣਾਉਣਾ, ਚੰਡੀਗੜ ਵਿਖੇ ਸਥਿਤ ਕਿਸਾਨ ਭਵਨ ਦੇ ਨਵੀਨੀਕਰਨ ਨਾਲ ਹੋਏ ਆਮਦਨ ਵਿੱਚ ਦੁੱਗਣੇ ਵਾਧੇ, ਕਿਸਾਨ ਹਵੇਲੀ ਆਨੰਦਪੁਰ ਸਾਹਿਬ ਨੂੰ ਇੱਕ ਪ੍ਰਮੁੱਖ ਸੈਰ ਸਪਾਟੇ ਦੇ ਕੇਂਦਰ ਵਜੋਂ ਵਿਕਸਤ ਕਰਨਾ ਆਦਿ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਵੱਖ-ਵੱਖ ਰਾਜਾਂ ਤੋਂ ਆਏ ਡੈਲੀਗੇਸ਼ਨ ਨੂੰ ਵੀ ਅਜਿਹੇ ਤਰੀਕੇ ਅਪਣਾਉਣ ਲਈ ਪ੍ਰੇਰਿਤ ਕੀਤਾ।

ਇਸ ਕਾਨਕਲੇਵ ਵਿੱਚ ਪੇਂਡੂ ਇਲਾਕਿਆਂ ਵਿੱਚ ਰਹਿਣ ਵਾਲੇ ਕਿਸਾਨਾਂ ਨੂੰ ਨਵੀਆਂ ਤਕਨੀਕਾਂ ਜਿਵੇਂ ਕਿ ਖੇਤੀਬਾੜੀ ਵਿੱਚ ਡਰੋਨਾਂ ਦਾ ਇਸਤਮਾਲ ਅਤੇ ਡਿਜੀਟਲਾਈਜੇਸ਼ਨ ਨਾਲ ਜੋੜਦੇ ਹੋਏ ਉਹਨਾਂ ਦੀ ਆਮਦਨ ਵਿੱਚ ਵਾਧਾ ਕਰਨਾ ਅਤੇ ਉਹਨਾਂ ਨੂੰ ਇੱਕ ਸਫਲ ਉੱਦਮੀ ਬਣਾਉਣ ਲਈ ਮੰਥਨ ਕੀਤਾ ਗਿਆ ਅਤੇ ਕਾਨਕਲੇਵ ਦੀ ਇੰਡਸਟਰੀਅਲ ਸਟੈਟਰਜਿਕ ਪਾਰਟਨਰ ਕੰਪਨੀ ਏ.ਵੀ.ਪੀ.ਐਲ ਵੱਲੋਂ ਖੇਤੀ ਵਿੱਚ ਡਰੋਨ ਤਕਨੀਕ ਨਾਲ ਕਿਸਾਨੀ ਨੂੰ ਹੋਣ ਵਾਲੇ ਫਾਇਦਿਆਂ ਦੇ ਨਾਲ-ਨਾਲ ਕਿਸਾਨਾਂ ਨੂੰ ਇਸ ਉਪਯੋਗ ਨਾਲ ਹੋਣ ਵਾਲੀ ਆਮਦਨ ਦੇ ਵਿਸਥਾਰ ਮਾਡਲ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦਾ ਮੁੱਖ ਮੰਤਵ ਭਾਰਤ ਸਰਕਾਰ ਦੇ ਵਿਜਨ ਆਫ ਡਰੋਨ ਅਤੇ ਲੱਖਪਤੀ ਦੀਦੀ ਸਕੀਮ ਤਹਿਤ ਰੂਰਲ ਏਰੀਏ ਦੀ ਲੜਕੀਆਂ/ਔਰਤਾਂ ਨੂੰ ਡਰੋਨ ਦੀ ਸਿਖਲਾਈ ਰਾਹੀ ਉਹਨਾਂ ਦੇ ਪਰਿਵਾਰ ਨੂੰ ਇੱਕ ਸਥਾਈ ਆਮਦਨ ਲਈ ਲੋੜੀਂਦੇ ਸਾਧਨ ਅਤੇ ਗਿਆਨ ਲਈ ਸਸ਼ਕਤ ਕਰਨਾ ਹੈ। ਖੇਤੀ ਵਿੱਚ ਡਰੋਨ ਦਾ ਇਸਤਮਾਲ ਫਸਲਾਂ ਉੱਪਰ ਸੁਚੱਜੇ ਢੰਗ ਨਾਲ ਲੋੜੀਂਦੀ ਮਾਤਰਾ ਵਿੱਚ ਕੀਟਨਾਸਨਕ ਅਤੇ ਫਰਟੀਲਾਈਜਰ ਦਾ ਛਿੜਕਾਅ ਕਰਨ ਦੇ ਨਾਲ ਨਾਲ ਜਿਣਸਾਂ ਦੇ ਵਿਕਾਸ ਅਤੇ ਜਮੀਨ ਦੀ ਗੁਣਵੰਣਤਾ ਆਦਿ ਚੈੱਕ ਕਰਨ ਲਈ ਵੀ ਕੀਤਾ ਜਾ ਸਕਦਾ ਹੈ।

ਇਸ ਮੌਕੇ ਵਿਸੇਸ ਮਹਿਮਾਣ ਵਜੋਂ ਸ੍ਰੀਮਤੀ ਦਰਸਨਾ ਜਰਦੋਸ ਯੂਨਿਅਨ ਮਿਨਸਟਰ ਆਫ ਸਟੇਟ ਫਾਰ ਰੇਲਵੇ ਅਤੇ ਟੈਕਸਟਾਈਲ, ਸ੍ਰੀ ਤੇਜਸਵੀ ਸੁਰਇਆ, ਲੋਕ ਸਭਾ ਮੈਂਬਰ, ਸ੍ਰੀ ਰਿਸ਼ੀਕੇਸ਼ ਪਟਨਾਕਰ ਵਾਈਸ ਪ੍ਰੈਸੀਡੈਂਟ ਨੈਸਨਲ ਸਕਿੱਲ ਡਿਵਲੈਪਮੈਂਟ ਕਾਰਪੋਰੇਸਨ, ਸ੍ਰੀ ਮਨੋਜ ਬਾਰੂਆ ਚੈਅਰਮੈਨ ਆਸਾਮ ਸਟੇਟ ਐਗਰੀਕਲਚਰਲ ਮਾਰਕਿਟਿੰਗ ਬੋਰਡ, ਸ੍ਰੀ ਫੈਜ ਅਹਿਮਦ ਕਿਦਵਾਈ ਆਈ.ਏ.ਐਸ, ਅਡੀਸਨਲ ਸਕੱਤਰ, ਮਿਨਸਟਰੀ ਆਫ ਐਗਰੀਕਲਚਰ, ਸੀ ਜਤਿਨ ਲਾਲ ਆਈ.ਏ.ਐਸ, ਐਮ.ਡੀ. ਹਿਮਾਚਲ ਪ੍ਰਦੇਸ ਕੌਂਸਲ ਵਿਕਾਸ ਨਿਗਮ ਅਤੇ ਸ੍ਰੀ ਜੇ.ਐਸ ਯਾਦਵ ਐਮ.ਡੀ ਕੌਸਾਂਬ ਵੱਲੋ ਸਿਰਕਤ ਕੀਤੀ ਗਈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਵੀਪੀ ਨੂੰ ਆਪਣੇ ਅਹੁਦੇ ਦੀ ਮਰਿਆਦਾ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ ਅਤੇ ਭਾਜਪਾ ਦੇ ਏਜੰਟ ਵਜੋਂ ਕੰਮ ਕਰਨ ਤੋਂ ਗੁਰੇਜ਼ ਕਰਨ – ਕੰਗ

ਸਾਕਸ਼ੀ ਅਤੇ ਬਜਰੰਗ ਦੀ ਹੋਈ ਜਿੱਤ: ਕੇਂਦਰ ਦੇਰ ਨਾਲ ਜਾਗਿਆ, ਪਰ ਬ੍ਰਿਜ ਭੂਸ਼ਣ ਸਿੰਘ ’ਤੇ ਲੱਗੇ ਗੰਭੀਰ ਦੋਸ਼ਾਂ ’ਤੇ ਕਾਰਵਾਈ ਜ਼ਰੂਰੀ: ਕੁਲਤਾਰ ਸੰਧਵਾਂ