ਅਯੁੱਧਿਆ, 30 ਦਸੰਬਰ 2023 – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਯੁੱਧਿਆ ਦੌਰੇ ‘ਤੇ ਹਨ। ਇੱਥੇ ਪੀਐਮ ਮੋਦੀ ਨੇ 8 ਕਿਲੋਮੀਟਰ ਲੰਬਾ ਰੋਡ ਸ਼ੋਅ ਕੀਤਾ। ਲੋਕਾਂ ਨੇ ਉਸ ‘ਤੇ ਫੁੱਲਾਂ ਦੀ ਵਰਖਾ ਕੀਤੀ। ਇਸ ਤੋਂ ਬਾਅਦ ਮੋਦੀ ਨੇ ਅਯੁੱਧਿਆ ਸਟੇਸ਼ਨ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ 6 ਵੰਦੇ ਭਾਰਤ ਅਤੇ 2 ਅੰਮ੍ਰਿਤ ਭਾਰਤ ਟ੍ਰੇਨਾਂ ਨੂੰ ਹਰੀ ਝੰਡੀ ਦਿਖਾਈ। ਮੋਦੀ ਇੱਕ ਦਲਿਤ ਧਨੀਰਾਮ ਮਾਂਝੀ ਦੇ ਘਰ ਵੀ ਪਹੁੰਚੇ।
ਇਸ ਤੋਂ ਬਾਅਦ ਪੀਐਮ ਨੇ ਮਹਾਰਿਸ਼ੀ ਵਾਲਮੀਕਿ ਅੰਤਰਰਾਸ਼ਟਰੀ ਹਵਾਈ ਅੱਡੇ ਅਯੁੱਧਿਆ ਧਾਮ ਦਾ ਉਦਘਾਟਨ ਕੀਤਾ। ਇਸ ਤੋਂ ਇਲਾਵਾ ਮੋਦੀ 16 ਹਜ਼ਾਰ ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ।
ਹਵਾਈ ਅੱਡੇ ਦੇ ਫੇਜ਼ 1 ਨੂੰ 1450 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਵਿਕਸਤ ਕੀਤਾ ਗਿਆ ਹੈ। ਹਵਾਈ ਅੱਡੇ ਦੇ ਟਰਮੀਨਲ ਦੀ ਇਮਾਰਤ ਦਾ ਖੇਤਰਫਲ 6500 ਵਰਗ ਮੀਟਰ ਹੋਵੇਗਾ, ਜੋ ਸਾਲਾਨਾ ਲਗਭਗ 10 ਲੱਖ ਯਾਤਰੀਆਂ ਦੀ ਸੇਵਾ ਲਈ ਲੈਸ ਹੋਵੇਗਾ।