- ਦੁਬਈ ਦੇ ਬੁਰਜ ਖਲੀਫਾ ਨੂੰ ਮਾਤ ਪਾ ਰਹੀਆਂ ਹਨ ਆਧੁਨਿਕ ਲਾਈਟਾਂ, ਪਾਰਕ ਬਣਿਆ ਸੈਲਾਨੀਆਂ ਦੀ ਖਿੱਚ ਦਾ ਕੇਂਦਰ
ਸ੍ਰੀ ਅਨੰਦਪੁਰ ਸਾਹਿਬ 31 ਦਸੰਬਰ,2023 – ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਦੂਰ ਅੰਦੇਸ਼ੀ ਤੇ ਅਗਾਂਹਵਧੂ ਸੋਚ ਦੇ ਤਹਿਤ ਸੂਬੇ ਦੇ ਸੈਰ ਸਪਾਟਾ ਤੇ ਸੱਭਿਆਚਾਰ ਮਾਮਲਿਆ ਦੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਤੇ ਗਤੀਸ਼ੀਲ ਅਗਵਾਈ ਦੇ ਵਿੱਚ ਹਲਕਾ ਵਿਧਾਇਕ ਤੇ ਸੂਬੇ ਦੇ ਸਿੱਖਿਆ ਮੰਤਰੀ ਐਡਵੋਕੇਟ ਹਰਜੋਤ ਸਿੰਘ ਬੈਂਸ ਦੇ ਯਤਨਾ ਸਦਕਾ ਕਰੀਬ ਢਾਈ ਦਹਾਕਿਆਂ ਬਾਅਦ ਸਾਲ 2023 ਦੌਰਾਨ ਪੰਜ ਪਿਆਰਾ ਪਾਰਕ ਨੂੰ ਇੱਕ ਨਿਵੇਕਲੀ ਦਿੱਖ ਦੇਣ ਨਾਲ ਇਹ ਪਾਰਕ ਦੁਨੀਆਂ ਭਰ ਤੋਂ ਆਉਣ ਵਾਲੇ ਸੈਲਾਨੀਆਂ ਦੇ ਲਈ ਮੁੱਖ ਆਕਰਸ਼ਣ ਦਾ ਕੇਂਦਰ ਬਣ ਗਿਆ ਹੈ। ਪੰਜਾਬ ਸਰਕਾਰ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਵੱਲੋਂ ਲਗਾਤਾਰ ਪੰਜ ਪਿਆਰਾ ਪਾਰਕ ਦੀ ਨੁਹਾਰ ਬਦਲਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ।
ਇਸੇ ਲੜੀ ਦੇ ਤਹਿਤ ਜਿੱਥੇ ਪਹਿਲੀ ਵਾਰ ਪੰਜ ਪਿਆਰਾ ਪਾਰਕ ਦੇ ਵਿੱਚ ਬੱਚਿਆਂ ਦੇ ਲਈ ਝੂਲਿਆਂ ਦਾ ਇੰਤਜ਼ਾਮ ਕੀਤਾ ਗਿਆ ਹੈ, ਉੱਥੇ ਹੀ ਪਾਰਕ ਅੰਦਰ ਲੱਗੀਆਂ ਮਨਮੋਹਕ ਬੋਲਾਡ ਲਾਈਟਾ, ਸ਼ਾਨਦਾਰ ਧੁੰਨਾਂ ਤੇ ਚੱਲਣ ਵਾਲਾ ਨਿਵੇਕਲੀ ਕਿਸਮ ਦਾ ਮਿਊਜੀਕਲ ਫਾਊਂਟੇਨ, ਪਾਰਕ ਅੰਦਰ ਬਣਾਏ ਗਏ ਪਾਥਵੇਜ, ਸੋਲਰ ਲਾਈਟਾਂ ਮਨਮੋਹਕ ਰੋਸ਼ਨੀਆਂ ਨਾਲ ਸਿੰਗਾਰੇ ਦੁਬਈ ਦੇ ਬੁਰਜ ਖਲੀਫਾ ਤੋ ਵਧੇਰੇ ਆਕਰਸਿਤ ਰੋਸ਼ਨੀਆਂ ਵਿਚ ਸਰਾਬੋਰ ਹੋਈਆਂ ਸਭ ਤੋਂ ਉੱਚਾ ਖੰਡਾ ਵੀ ਲਿਸ਼ਕਾਰੇ ਮਾਰ ਰਿਹਾ ਹੈ, ਜੋ ਕਿ ਆਉਣ ਵਾਲੇ ਸੈਲਾਨੀਆਂ ਦੇ ਲਈ ਮੁੱਖ ਆਕਰਸ਼ਣ ਦਾ ਕੇਂਦਰ ਬਣ ਚੁੱਕਿਆ ਹੈ।
ਸੈਰ ਸਪਾਟਾ ਵਿਭਾਗ ਵੱਲੋਂ ਇਤਿਹਾਸਿਕ ਖੰਡੇ ਦੀ ਕਰਵਾਈ ਗਈ ਮੈਪਿੰਗ ਨੇ ਹਰ ਆਉਣ ਜਾਣ ਵਾਲੇ ਨੂੰ ਇਸ ਵੱਲ ਵੇਖਣ ਲਈ ਮਜਬੂਰ ਕਰ ਦਿੱਤਾ ਹੈ। ਇਹੀ ਕਾਰਨ ਹੈ ਕਿ ਰੋਜ਼ਾਨਾ ਸੈਂਕੜਿਆਂ ਦੀ ਗਿਣਤੀ ਵਿੱਚ ਹੁਣ ਸੈਲਾਨੀ ਤੇ ਸ਼ਹਿਰ ਨਿਵਾਸੀ ਇਸ ਪਾਰਕ ਵਿੱਚ ਆਉਂਦੇ ਹਨ ਅਤੇ ਇਸ ਪਾਰਕ ਦੇ ਵਿੱਚ ਮਨਮੋਹਕ ਨਜ਼ਾਰਿਆਂ ਦਾ ਅਨੰਦ ਵੀ ਲੈਂਦੇ ਹਨ। ਸ਼ਹਿਰ ਅੰਦਰ ਰਹਿਣ ਵਾਲੇ ਆਮ ਲੋਕਾਂ ਦੇ ਨਾਲ ਨਾਲ ਦੂਰ ਦੂਰਾਂਡੇ ਤੋ ਆਉਣ ਵਾਲੇ ਸੈਲਾਨੀ ਤੇ ਸ਼ਰਧਾਲੂ ਵੀ ਇਸ ਪਾਰਕ ਦੀ ਸੁੰਦਰਤਾ ਨੂੰ ਵੇਖਣ ਲਈ ਸ੍ਰੀ ਅਨੰਦਪੁਰ ਸਾਹਿਬ ਦਾ ਰੁੱਖ ਕਰ ਰਹੇ ਹਨ। ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਚੁਫੇਰਿਓਂ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।