ਜਲੰਧਰ ‘ਚ ਮਿਲੀ ਅਰਜੁਨ ਐਵਾਰਡ ਜੇਤੂ DSP ਦੀ ਲਾ+ਸ਼

  • ਸਿਰ ‘ਤੇ ਨੇ ਸੱਟਾਂ ਦੇ ਨਿਸ਼ਾਨ
  • ਸੰਗਰੂਰ ‘ਚ ਤਾਇਨਾਤ ਸੀ DSP ਦਲਬੀਰ ਸਿੰਘ

ਜਲੰਧਰ, 2 ਜਨਵਰੀ 20234 – ਸੰਗਰੂਰ ‘ਚ ਤਾਇਨਾਤ ਡੀਐੱਸਪੀ ਦੀ ਜਲੰਧਰ ‘ਚ ਲਾਸ਼ ਮਿਲਣ ਤੋਂ ਬਾਅਦ ਹੜਕੰਪ ਮੱਚ ਗਿਆ ਹੈ। ਡੀਐਸਪੀ ਦਲਬੀਰ ਸਿੰਘ ਦੀ ਲਾਸ਼ ਸੋਮਵਾਰ ਨੂੰ ਬਸਤੀ ਬਾਵਾ ਖੇਲ ਨਹਿਰ ਨੇੜੇ ਸੜਕ ’ਤੇ ਪਈ ਮਿਲੀ। ਦੱਸਿਆ ਜਾ ਰਿਹਾ ਹੈ ਕਿ ਕੁਝ ਸਮਾਂ ਪਹਿਲਾਂ ਜਲੰਧਰ ਦੇ ਇਕ ਪਿੰਡ ‘ਚ ਡੀਐੱਸਪੀ ਦਲਬੀਰ ਦੀ ਕੁਝ ਲੋਕਾਂ ਨਾਲ ਲੜਾਈ ਹੋ ਗਈ ਸੀ। ਇਸ ਦੌਰਾਨ ਉਸ ਨੇ ਆਪਣੇ ਲਾਇਸੈਂਸੀ ਰਿਵਾਲਵਰ ਤੋਂ ਗੋਲੀ ਵੀ ਚਲਾਈ। ਪਰ ਅਗਲੇ ਦਿਨ ਉਸ ਨੇ ਪਿੰਡ ਵਾਲਿਆਂ ਨਾਲ ਸੁਲ੍ਹਾ ਕਰ ਲਈ।

ਏਡੀਸੀਪੀ ਬਲਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਸਾਨੂੰ ਕਿਸੇ ਨੇ ਫੋਨ ਕਰਕੇ ਸੂਚਨਾ ਦਿੱਤੀ ਸੀ ਕਿ ਬਸਤੀ ਬਾਵਾ ਖੇਲ ਨੇੜੇ ਕਿਸੇ ਦੀ ਲਾਸ਼ ਪਈ ਹੈ। ਜਦੋਂ ਸਾਡੀ ਟੀਮ ਮੌਕੇ ‘ਤੇ ਪਹੁੰਚੀ ਤਾਂ ਪਤਾ ਲੱਗਾ ਕਿ ਲਾਸ਼ ਡੀਐਸਪੀ ਦਲਬੀਰ ਦੀ ਹੈ। ਜੋ ਸੰਗਰੂਰ ਵਿਖੇ ਤਾਇਨਾਤ ਸਨ। ਉਸ ਦੇ ਸਿਰ ‘ਤੇ ਵੀ ਸੱਟ ਲੱਗੀ ਸੀ। ਪੰਜਾਬ ਪੁਲੀਸ ਪਹਿਲਾਂ ਤਾਂ ਇਸ ਨੂੰ ਸੜਕ ਹਾਦਸਾ ਮੰਨ ਰਹੀ ਸੀ ਪਰ ਪੋਸਟਮਾਰਟਮ ਵਿੱਚ ਡੀਐਸਪੀ ਦੀ ਗਰਦਨ ਵਿੱਚ ਗੋਲੀ ਲੱਗੀ ਹੋਈ ਮਿਲੀ। ਘਟਨਾ ਤੋਂ ਬਾਅਦ ਡੀਐਸਪੀ ਦੀ ਸਰਵਿਸ ਪਿਸਤੌਲ ਵੀ ਗਾਇਬ ਹੈ।

ਡੀਐਸਪੀ ਦੇ ਦੋਸਤਾਂ ਅਨੁਸਾਰ 31 ਦਸੰਬਰ ਦੀ ਰਾਤ ਨੂੰ ਨਵੇਂ ਸਾਲ ਦੀ ਪਾਰਟੀ ਤੋਂ ਬਾਅਦ ਉਨ੍ਹਾਂ ਨੇ ਡੀਐਸਪੀ ਨੂੰ ਬੱਸ ਸਟੈਂਡ ਦੇ ਪਿੱਛੇ ਛੱਡ ਦਿੱਤਾ ਸੀ। ਘਟਨਾ ਸਮੇਂ ਡੀਐਸਪੀ ਨਾਲ ਉਨ੍ਹਾਂ ਦੇ ਗਾਰਡ ਮੌਜੂਦ ਨਹੀਂ ਸਨ। ਪੰਜਾਬ ਪੁਲਿਸ ਬੱਸ ਸਟੈਂਡ ਦੇ ਆਲੇ ਦੁਆਲੇ ਲੱਗੇ ਸੀਸੀਟੀਵੀ ਫੁਟੇਜ ਨੂੰ ਸਕੈਨ ਕਰ ਰਹੀ ਹੈ। ਮਾਮਲੇ ਵਿੱਚ ਡੀਐਸਪੀ ਦੇ ਪਰਿਵਾਰਕ ਮੈਂਬਰਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਤਾਂ ਜੋ ਡੀਐਸਪੀ ਦੀ ਮੌਤ ਸਬੰਧੀ ਕੋਈ ਸੁਰਾਗ ਮਿਲ ਸਕੇ।

ਮ੍ਰਿਤਕ ਡੀਐਸਪੀ ਦੇ ਭਰਾ ਰਣਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਸਾਨੂੰ ਦਲਬੀਰ ਦੀ ਲਾਸ਼ ਮਿਲਣ ਦੀ ਸੂਚਨਾ ਦਿੱਤੀ ਸੀ। ਉਸ ਦੇ ਸਿਰ ‘ਤੇ ਸੱਟ ਲੱਗੀ ਹੈ। ਇਹ ਕਤਲ ਦਾ ਮਾਮਲਾ ਜਾਪਦਾ ਹੈ। ਪੁਲਿਸ ਇਸ ਦੀ ਜਾਂਚ ਕਰ ਰਹੀ ਹੈ। ਦੱਸ ਦੇਈਏ ਕਿ ਦਲਬੀਰ ਸਿੰਘ ਇੱਕ ਮਸ਼ਹੂਰ ਵੇਟਲਿਫਟਰ ਸਨ ਅਤੇ ਉਨ੍ਹਾਂ ਨੂੰ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਹਿੱਟ ਐਂਡ ਰਨ ਕਾਨੂੰਨ ਵਿੱਚ ਵੱਧ ਸਜ਼ਾ ਅਤੇ ਜੁਰਮਾਨੇ ਦਾ ਵਿਰੋਧ, 10 ਸੂਬਿਆਂ ਵਿੱਚ ਟਰੱਕ-ਬੱਸ ਡਰਾਈਵਰਾਂ ਦੀ ਹੜਤਾਲ, ਕਈ ਥਾਵਾਂ ‘ਤੇ ਆਵਾਜਾਈ ਠੱਪ

ਟਰਾਂਸਪੋਰਟਰਾਂ ਦੀ ਹੜਤਾਲ: ਜੇ ਐਵੇਂ ਹੀ ਰਿਹਾ ਤਾਂ ਅੱਜ ਪੰਜਾਬ ‘ਚ 45 ਫੀਸਦੀ ਪੰਪ ਹੋ ਜਾਣਗੇ ਡਰਾਈ