ਕਿਸਾਨਾਂ ਦਾ ਸੰਘਰਸ਼ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਵਾਪਸ ਲੈਣ ਲਈ ਕਰੇਗਾ ਮਜਬੂਰ – ਉਗਰਾਹਾਂ

ਨਵੀਂ ਦਿੱਲੀ, 15 ਦਸੰਬਰ 2020 – ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਤੇ ਹੋਰ ਭਖਦੀਆਂ ਮੰਗਾਂ ਨੂੰ ਲੈਕੇ ਦਿੱਲੀ ਦੇ ਟਿੱਕਰੀ ਬਾਰਡਰ ‘ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਲਾਏ ਮੋਰਚੇ ‘ਚ ਅੱਜ ਸਾਬਕਾ ਫੌਜੀਆਂ , ਨੌਜਵਾਨਾਂ ,ਕਲਾਕਾਰਾਂ, ਸਾਹਿਤਕਾਰਾਂ ਤੇ ਫ਼ਿਲਮੀ ਦੁਨੀਆ ਨਾਲ ਜੁੜੀਆਂ ਹਸਤੀਆਂ ਵੱਲੋਂ ਹਾਜ਼ਰੀ ਲਵਾਕੇ ਮੋਰਚੇ ‘ਚ ਜੁੜੇ ਕਿਸਾਨਾਂ ਮਜ਼ਦੂਰਾਂ ਤੇ ਔਰਤਾਂ ਦੀ ਹੌਂਸਲਾ ਅਫਜ਼ਾਈ ਕੀਤੀ ਗਈ।

ਵੱਖ-ਵੱਖ ਥਾਵਾਂ ‘ਤੇ ਜੁੜੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਐਲਾਨ ਕੀਤਾ ਕਿ ਕਿਸਾਨਾਂ ਦਾ ਵਿਸ਼ਾਲ ਤੇ ਸ਼ਾਂਤਮਈ ਸੰਘਰਸ਼ ਆਖਰ ਮੋਦੀ ਸਰਕਾਰ ਨੂੰ ਕਾਲੇ ਕਾਨੂੰਨ ਵਾਪਸ ਲੈਣ ਲਈ ਮਜਬੂਰ ਕਰ ਦੇਵੇਗਾ। ਉਹਨਾਂ ਆਖਿਆ ਕਿ ਦੇਸ਼ ਦੀਆਂ ਹਕੂਮਤਾਂ ਵੱਲੋਂ ਅਪਣਾਈਆਂ ਵਿਸ਼ਵੀਕਰਨ ਦੀਆਂ ਨੀਤੀਆਂ ਕਾਰਨ ਗਹਿਰੇ ਹੋਏ ਖੇਤੀ ਸੰਕਟ ਦੀ ਬਦੌਲਤ ਖੁਦਕੁਸ਼ੀਆਂ ਕਰ ਗਏ ਕਿਸਾਨਾਂ ਮਜ਼ਦੂਰਾਂ ਦੇ ਪੀੜਤ ਪਰਿਵਾਰ 16 ਦਸੰਬਰ ਨੂੰ ਮੋਰਚੇ ‘ਚ ਪਹੁੰਚ ਕੇ ਆਪਣੀ ਦਰਦ ਕਹਾਣੀ ਬਿਆਨ ਕਰਨਗੇ ।

ਅੱਜ ਉੱਘੇ ਨਾਟਕਕਾਰ ਸਾਹਿਬ ਸਿੰਘ ਵੱਲੋਂ ਨਾਟਕ “ਰੰਗਕਰਮੀ” ਦਾ ਬੱਚਾ ਖੇਡਿਆ ਗਿਆ ਤੇ ਬੀਤੀ ਰਾਤ ਬਹੁ ਚਰਚਿਤ ਨਾਟਕ “ਸੰਮਾਂ ਵਾਲੀ ਡਾਂਗ” ਖੇਡਿਆ ਗਿਆ। ਇਸ ਤੋਂ ਇਲਾਵਾ ਉੱਘੇ ਪੰਜਾਬੀ ਗਾਇਕ ਕੰਵਰ ਗਰੇਵਾਲ ਤੇ ਹਰਫ਼ ਚੀਮਾਂ ਦੀ ਟੀਮ ਵੱਲੋਂ ਆਪਣੇ ਵੀਰ ਰਸ ਨਾਲ ਭਰੇ ਗੀਤ ਪੇਸ਼ ਕੀਤੇ ਗਏ ਅਤੇ ਪੰਜਾਬੀ ਸਾਹਿਤ ਸਭਾ ਬਰਨਾਲਾ ਦੇ ਜਗਤਾਰ ਜੰਜੀਰ ਵੱਲੋਂ ਲੋਕਾਂ ਤੇ ਸਾਹਿਤਕਾਰਾਂ ਦੇ ਅਟੁੱਟ ਰਿਸ਼ਤੇ ਦੀ ਬਾਤ ਪਾਈ ਗਈ।

ਇਸ ਮੌਕੇ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਸੂਬਾ ਪ੍ਰਧਾਨ ਸੈਨਿਕ ਵਿੰਗ ਪੰਜਾਬ, ਕੁਲਵਿੰਦਰ ਸਿੰਘ ਰੋੜੀ ਨੌਜਵਾਨ ਭਾਰਤ ਸਭਾ ਲਲਕਾਰ ਨੇ ਸੰਬੋਧਨ ਕਰਦਿਆਂ ਆਖਿਆ ਕਿ ਇਹ ਸੰਘਰਸ਼ ਹੁਣ ਸਮੂਹ ਲੋਕਾਂ ਦਾ ਸੰਘਰਸ਼ ਬਣ ਗਿਆ ਹੈ ਜ਼ੋ ਦੇਸ਼ ਵਾਸੀਆਂ ਲਈ ਚਾਨਣ ਮੁਨਾਰਾ ਹੈ ਜਿਸਨੂੰ ਝੂਠੀਆਂ ਊਝਾਂ ਲਾਕੇ ਡੱਕਿਆ ਨਹੀਂ ਜਾ ਸਕਦਾ। ਇਸ ਮੌਕੇ ਪੰਜ ਮੈਂਬਰੀ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਸੁਖਵੰਤ ਸਿੰਘ, ਮਹਿਲਾ ਕਿਸਾਨ ਆਗੂ ਹਰਿੰਦਰ ਕੌਰ ਬਿੰਦੂ, ਪਰਮਜੀਤ ਕੌਰ ਪਿੱਥੋ, ਹਰਿਆਣਾ ਦੇ ਕਿਸਾਨ ਆਗੂ ਬਲਜੀਤ ਸਿੰਘ ਤੇ ਜੋਗਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।

ਯੂਨੀਅਨ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਮੋਦੀ ਸਰਕਾਰ ਵਲੋਂ ਕਿਸਾਨ ਸੰਘਰਸ਼ ਨੂੰ ਖਾਲਸਤਾਨੀਆਂ ਤੇ ਨਕਸਲੀਆਂ ਵੱਲੋਂ ਹਾਈਜੈਕ ਕਰਨ ਵਰਗੇ ਗੁੰਮਰਾਹ ਕੁੰਨ ਪ੍ਰਚਾਰ ਦੇ ਬਾਵਜੂਦ ਕਿਸਾਨਾਂ ਦੇ ਵਿਸ਼ਾਲ ਕਾਫ਼ਲਿਆਂ ਤੋਂ ਇਲਾਵਾ ਕਲਾਕਾਰਾਂ, ਰੰਗਕਰਮੀਆਂ ਤੇ ਸਾਹਿਤਕਾਰਾਂ ਦੀ ਆਮਦ ਉਸਦੇ ਝੂਠੇ ਪ੍ਰਚਾਰ ਦਾ ਅਮਲੀ ਜਵਾਬ ਹੈ।

ਉਹਨਾਂ ਆਖਿਆ ਕਿ ਬੀਤੇ ਕੱਲ੍ਹ ਉੱਘੇ ਰੰਗਕਰਮੀ ਹਰਕੇਸ਼ ਚੌਧਰੀ ਦੀ ਟੀਮ ਵੱਲੋਂ ਮੋਰਚੇ ਚ ਪਹੁੰਚ ਕੇ ਨਾਟਕ ਉੱਠਣ ਦਾ ਵੇਲਾ ਪੇਸ਼ ਕੀਤਾ ਗਿਆ ਤੇ ਪੰਜਾਬੀ ਫਿਲਮੀ ਅਦਾਕਾਰ ਮਲਕੀਤ ਰੌਣੀ ਤੇ ਨਿਰਮਲ ਰਿਸ਼ੀ ਵੱਲੋਂ ਵੀ ਹਾਜ਼ਰੀ ਲਵਾਈ ਗਈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਦਿੱਲੀ ਦੇ ਮੁੱਖ ਮੰਤਰੀ ਕਿਸਾਨਾਂ ਦੇ ਸਮਰਥਨ ਵਿਚ ਰੱਖਣਗੇ ਵਰਤ

ਅਮਰੀਕਾ ‘ਚ ਕੋਰੋਨਾ ਦੇ ਟੀਕੇ ਲੱਗਣੇ ਸ਼ੁਰੂ, ਨਰਸ ਨੂੰ ਲੱਗਾ ਪਹਿਲਾ ਟੀਕਾ