- ਹਮਲਾਵਰਾਂ ਨੇ ਟੀਮ ਦੀਆਂ ਗੱਡੀਆਂ ਦੀ ਵੀ ਭੰਨਤੋੜ ਕੀਤੀ
- ਸੀਆਰਪੀਐਫ ਦੇ ਜਵਾਨਾਂ ਨੂੰ ਵੀ ਖਦੇੜਿਆਂ
ਪੱਛਮੀ ਬੰਗਾਲ, 5 ਜਨਵਰੀ 2024 – ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਦੇ ਪਿੰਡ ਸੰਦੇਸ਼ਖਲੀ ‘ਚ ਸ਼ੁੱਕਰਵਾਰ (5 ਜਨਵਰੀ) ਸਵੇਰੇ ਈਡੀ ਦੀ ਟੀਮ ‘ਤੇ ਹਮਲਾ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਹਮਲਾਵਰਾਂ ਨੇ ਟੀਮ ਦੀਆਂ ਗੱਡੀਆਂ ਦੀ ਵੀ ਭੰਨਤੋੜ ਕੀਤੀ। ਸੀਆਰਪੀਏ ਦੇ ਜਵਾਨਾਂ ਨੂੰ ਵੀ ਖਦੇੜ ਦਿੱਤਾ।
ਇਹ ਹਮਲਾ ਉਸ ਸਮੇਂ ਹੋਇਆ ਜਦੋਂ ਟੀਮ ਰਾਸ਼ਨ ਘੁਟਾਲੇ ਦੇ ਮਾਮਲੇ ‘ਚ ਟੀਐੱਮਸੀ ਨੇਤਾ ਸ਼ੇਖ ਸ਼ਾਹਜਹਾਂ ਅਤੇ ਬੋਨਗਾਂਵ ਨਗਰਪਾਲਿਕਾ ਦੇ ਸਾਬਕਾ ਚੇਅਰਮੈਨ ਸ਼ੰਕਰ ਆਧਿਆ ਦੇ ਬੋਨਗਾਂਵ ਸਥਿਤ ਘਰ ‘ਤੇ ਛਾਪਾ ਮਾਰਨ ਪਹੁੰਚੀ ਸੀ।
ਈਡੀ ਅਧਿਕਾਰੀ ਮੁਤਾਬਕ 200 ਲੋਕਾਂ ਦੀ ਭੀੜ ਨੇ ਅਚਾਨਕ ਟੀਮ ਨੂੰ ਘੇਰ ਲਿਆ ਅਤੇ ਹਮਲਾ ਕਰ ਦਿੱਤਾ ਅਤੇ ਵਾਹਨਾਂ ਦੀ ਵੀ ਭੰਨਤੋੜ ਕੀਤੀ ਗਈ।
ਅਧਿਕਾਰੀ ਮੁਤਾਬਕ ਛਾਪੇਮਾਰੀ ਕਰਨ ਆਈ ਟੀਮ ਵਿੱਚ ਈਡੀ ਦਾ ਸਹਾਇਕ ਡਾਇਰੈਕਟਰ ਵੀ ਸ਼ਾਮਲ ਸੀ। ਭੀੜ ਨੇ ਉਸ ਦੀ ਕਾਰ ਵੀ ਤੋੜ ਦਿੱਤੀ। ਹਾਲਾਂਕਿ, ਟੀਐਮਸੀ ਨੇਤਾ ਐਸਕੇ ਸ਼ਾਹਜਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਟੀਐਮਸੀ ਨੇਤਾਵਾਂ ‘ਤੇ ਈਡੀ ਦੇ ਛਾਪੇ ਪਹਿਲਾਂ ਵੀ ਹੁੰਦੇ ਰਹੇ ਹਨ। ਜਾਂਚ ਏਜੰਸੀ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਟੀਐਮਸੀ ਮੁਖੀ ਮਮਤਾ ਬੈਨਰਜੀ ਦੇ ਭਤੀਜੇ ਅਭਿਸ਼ੇਕ ਬੈਨਰਜੀ ਤੋਂ ਵੀ ਭ੍ਰਿਸ਼ਟਾਚਾਰ ਨਾਲ ਸਬੰਧਤ ਮਾਮਲੇ ਵਿੱਚ ਪੁੱਛਗਿੱਛ ਕੀਤੀ ਹੈ। ਬੰਗਾਲ ਦੇ ਸਾਬਕਾ ਸਿੱਖਿਆ ਮੰਤਰੀ ਪਾਰਥਾ ਚੈਟਰਜੀ ਅਤੇ ਉਨ੍ਹਾਂ ਦੀ ਸਹਿਯੋਗੀ ਅਰਪਿਤਾ ਮੁਖਰਜੀ ਨੂੰ ਵੀ 2022 ਵਿੱਚ ਅਧਿਆਪਕ ਭਰਤੀ ਘੁਟਾਲੇ ਦੇ ਸਬੰਧ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।