ਨਵੀਂ ਦਿੱਲੀ, 15 ਦਸੰਬਰ 2020 – ਕੋਰੋਨਾ ਕਾਰਨ ਇਸ ਵਾਰ ਪਾਰਲੀਮੈਂਟ ਦਾ ਸਰਦ ਰੁੱਤ ਇਜਲਾਸ ਨਹੀਂ ਹੋਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਦੀ ਕਾਰਜ ਮੰਤਰੀ ਪ੍ਰਹਿਲਾਦ ਜੋਸ਼ੀ ਵੱਲੋਂ ਦੱਸਿਆ ਗਿਆ ਹੈ ਕਿ ਸਾਰੇ ਵਿਰੋਧੀ ਦਲਾਂ ਨੂੰ ਇੱਕ ਖਤ ਲਿਖ ਕੇ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ।
ਜਦੋਂ ਕਿ ਇਸ ਵਾਰ ਵਿਰੋਧੀ ਦਲਾਂ ਕਿਸਾਨਾਂ ਦੇ ਮੁੱਦੇ ‘ਤੇ ਚਰਚਾ ਕਰਨ ਲਈ ਇਲਜਾਸ ਕਰਨ ਲਈ ਕਹਿ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਹੁਣ ਸੰਸਦ ਦਾ ਬਜਟ ਇਜਲਾਸ ਜਨਵਰੀ 2021 ‘ਚ ਸੱਦਿਆ ਜਾਵੇਗਾ।