ਪੰਜਾਬ ਮੰਡੀ ਬੋਰਡ ਦੇ ਬੋਰਡ ਆਫ ਡਾਇਰੈਕਟਰਜ਼ ਦੀ ਹੋਈ ਮੀਟਿੰਗ, ਬੋਰਡ ਦੀ ਆਮਦਨ ਵਧਾਉਣ ਦੇ ਉਪਰਾਲਿਆਂ ‘ਤੇ ਦਿੱਤਾ ਜੋਰ

  • ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਨੇ ਬੋਰਡ ਦੀ ਆਮਦਨ ਵਧਾਉਣ ਦੇ ਉਪਰਾਲਿਆਂ ਤੇ ਦਿੱਤਾ ਜੋਰ
  • ਮੰਡੀ ਬੋਰਡ ਦੇ ਵਿਕਾਸ ਨੂੰ ਲੈ ਕੇ ਲਏ ਗਏ ਅਹਿਮ ਫੈਸਲੇ

ਐਸ.ਏ.ਐਸ ਨਗਰ (ਮੋਹਾਲੀ / ਚੰਡੀਗੜ੍ਹ) 10 ਜਨਵਰੀ, 2024 – ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਦੀ ਅਗੁਵਾਈ ਵਿੱਚ ਅੱਜ ਪੰਜਾਬ ਮੰਡੀ ਬੋਰਡ ਮੋਹਾਲੀ ਮੁੱਖ ਦਫ਼ਤਰ ਵਿਖੇ ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ਹੋਈ। ਇਸ ਮੌਕੇ ਪੰਜਾਬ ਮੰਡੀ ਬੋਰਡ ਨਾਲ ਸਬੰਧਤ ਏਜੰਡੀਆਂ ਉੱਤੇ ਵਿਸਤਾਰ ਨਾਲ ਗੱਲਬਾਤ ਹੋਈ ਅਤੇ ਅਹਿਮ ਏਜੰਡੀਆਂ ਨੂੰ ਪਾਸ ਕਰਕੇ ਜਲਦ ਹੀ ਅਮਲ੍ਹੀ-ਜਾਮਾਂ ਪਹਿਨਾਉਣ ਦਾ ਫੈਸਲਾ ਲਿਆ ਗਿਆ। ਇਸ ਮੌਕੇ ਸ. ਹਰਚੰਦ ਸਿੰਘ ਬਰਸਟ ਨੇ ਦੱਸਿਆ ਕਿ ਪੰਜਾਬ ਮੰਡੀ ਬੋਰਡ ਦੀ ਆਮਦਨ ਵਧਾਉਣ ਲਈ ਕਈ ਪ੍ਰਕਾਰ ਦੇ ਉਪਰਾਲੇ ਕੀਤੇ ਜਾ ਰਹੇ ਹਨ। ਇਸ ਵਿੱਚ ਜਿੱਥੇ ਮੰਡੀਆਂ ਵਿੱਚ ਏ.ਟੀ.ਐਮ. ਅਤੇ ਯੂਨੀਪੋਲ ਲਗਾਉਣਾ ਅਹਿਮ ਹੈ, ਉੱਥੇ ਹੀ ਕਿਸਾਨ ਭਵਨ ਅਤੇ ਕਿਸਾਨ ਹਵੇਲੀ ਰਾਹੀਂ ਵੀ ਆਮਦਨ ਵਿੱਚ ਵਾਧਾ ਕਰਨ ਤੇ ਜੋਰ ਦਿੱਤਾ ਜਾ ਰਿਹਾ ਹੈ।

ਉਨ੍ਹਾੰ ਬੋਰਡ ਆਫ ਡਾਇਰੈਕਟਰਜ਼ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨ ਭਵਨ ਅਤੇ ਕਿਸਾਨ ਹਵੇਲੀ ਵਿੱਚ ਕਮਰਿਆਂ ਦੀ ਆਨਲਾਇਨ ਬੁਕਿੰਗ ਲਈ ਮੰਡੀ ਬੋਰਡ ਵੱਲੋਂ ਆਪਣਾ ਵੈਬ ਪੋਰਟਲ ਤਿਆਰ ਕੀਤਾ ਗਿਆ ਹੈ, ਜਿਸਨੂੰ ਹਾਲ ਹੀ ਵਿੱਚ ਲਾਂਚ ਕੀਤਾ ਜਾ ਚੁੱਕਾ ਹੈ। ਉਨ੍ਹਾਂ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨ ਭਵਨ ਵਿੱਚ ਬੁਕਿੰਗ ਲਗਾਤਾਰ ਜਾਰੀ ਹੈ। ਜਿੱਥੇ ਅਪ੍ਰੈਲ ‘ਚ ਆਮਦਨ 7,08,350 ਰੁਪਏ ਸੀ, ਉਥੇ ਦਸੰਬਰ ਮਹੀਨੇ ਤੱਕ ਇਹ ਵੱਧ ਕੇ 43,02,154 ਰੁਪਏ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਵਿੱਤੀ ਸਾਲ 2023-24 (ਦਸੰਬਰ ਤੱਕ) ਵਿੱਚ ਮੰਡੀ ਬੋਰਡ ਨੇ ਕਿਸਾਨ ਭਵਨ ਰਾਹੀਂ 2,63,34,730 ਰੁਪਏ ਦੀ ਆਮਦਨ ਕੀਤੀ ਹੈ। ਇਸ ਕਦਮ ਦੀ ਜਿੱਥੇ ਬੋਰਡ ਆਫ ਡਾਇਰੈਕਟਰਜ਼ ਵੱਲੋਂ ਸ਼ਲਾਘਾ ਕੀਤੀ ਗਈ, ਉੱਥੇ ਹੀ ਭਵਿੱਖ ਵਿੱਚ ਵੀ ਅਜਿਹੇ ਹੋਰ ਕਦਮ ਉਠਾਉਣ ਤੇ ਜੋਰ ਦਿੱਤਾ ਗਿਆ।

ਇਸ ਮੌਕੇ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ, ਸਕੱਤਰ, ਪੰਜਾਬ ਮੰਡੀ ਬੋਰਡ, ਸ੍ਰੀ ਸੰਯਮ ਅਗਰਵਾਲ ਆਈ.ਏ.ਐਸ., ਵਿਸ਼ੇਸ ਸਕੱਤਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ, ਸ. ਗੁਰਜੀਤ ਸਿੰਘ, ਵਧੀਕ ਡਾਇਰੈਕਟਰ ਬਾਗਬਾਨੀ ਵਿਭਾਗ, ਪੰਜਾਬ, ਡਾ. ਸੁਖਪਾਲ ਸਿੰਘ, ਚੇਅਰਮੈਨ, ਫਾਰਮਰਜ਼ ਕਮਿਸ਼ਨ ਪੰਜਾਬ, ਗੀਤਿਕਾ ਸਿੰਘ, ਡਾਇਰੈਕਟਰ, ਆਬਾਦਕਾਰੀ ਵਿਭਾਗ, ਪੰਜਾਬ ਤੇ ਸੰਯੁਕਤ ਸਕੱਤਰ ਪੰਜਾਬ ਮੰਡੀ ਬੋਰਡ, ਸ੍ਰੀ ਸਤਬੀਰ ਸਿੰਘ ਗੋਸਲ, ਉੱਪ ਕੁਲਪੱਤੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ, ਸ. ਬੇਅੰਤ ਸਿਂਘ ਸਹਾਇਕ ਮਾਰਕੀਟਿੰਗ ਅਫਸਰ, ਸ੍ਰੀਮਤੀ ਬਰਜਿੰਦਰ ਕੌਰ ਬਾਜਵਾ, ਸੰਯੁਕਤ ਰਜਿਸਟਰਾਰ, ਕੋ-ਆਪਰੇਟਿਵ ਸੁਸਾਇਟੀਜ਼, ਸ੍ਰੀਮਤੀ ਕਿੰਮੀ ਵਨੀਤ ਕੌਰ, ਸਹਾਇਕ ਡਾਇਰੈਕਟਰ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਪੰਜਾਬ ਮੌਜੂਦ ਰਹੀਂ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮੁੱਖ ਮੰਤਰੀ ਮਾਨ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਦੂਜੇ ਭਾਗ ਦੀ ਸਮਾਪਤੀ ਦਾ ਰਸਮੀ ਐਲਾਨ

ਟਰਾਂਸਪੋਰਟ ਮੰਤਰੀ ਵੱਲੋਂ ਵਾਹਨਾਂ ‘ਤੇ ਹਾਈ ਸਕਿਉਰਿਟੀ ਰਜਿਸਟ੍ਰੇਸ਼ਨ ਨੰਬਰ ਪਲੇਟਾਂ ਲੁਆਉਣ ਦੀ ਅਪੀਲ