3 ਲੁਟੇਰਿਆਂ ਨੇ ਪੈਟਰੋਲ ਪੰਪ ਲੁੱਟਿਆ: ਪੈਟਰੋਲ ਪਵਾਕੇ ਪਿ+ਸਤੌਲ ਤਾਣ ਕੇ ਲੁੱਟੇ 10 ਹਜ਼ਾਰ ਰੁਪਏ

ਤਰਨਤਾਰਨ, 13 ਜਨਵਰੀ 2024 – ਤਰਨਤਾਰਨ ‘ਚ ਪੈਟਰੋਲ ਪੰਪ ‘ਤੇ ਬੰਦੂਕ ਦੀ ਨੋਕ ‘ਤੇ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਬੀਤੀ ਰਾਤ 3 ਲੁਟੇਰਿਆਂ ਨੇ ਸਰਵਿੰਦ ਰੋਡ ਪੈਟਰੋਲ ਪੰਪ ‘ਤੇ ਕੰਮ ਕਰਦੇ ਨੌਜਵਾਨ ਤੋਂ 10 ਹਜ਼ਾਰ ਰੁਪਏ ਲੁੱਟ ਲਏ।

ਪਹਿਲਾਂ ਬਾਈਕ ਸਵਾਰ ਤਿੰਨ ਨੌਜਵਾਨਾਂ ਨੇ ਪੈਟਰੋਲ ਪੰਪ ਤੋਂ ਬਾਈਕ ‘ਤੇ ਪੈਟਰੋਲ ਭਰਾ ਲਿਆ। ਬਾਅਦ ‘ਚ ਨੌਜਵਾਨ ਨੇ ਪਿਸਤੌਲ ਦੀ ਨੋਕ ‘ਤੇ 10 ਹਜ਼ਾਰ ਰੁਪਏ ਖੋਹ ਲਏ ਅਤੇ ਫਰਾਰ ਹੋ ਗਏ। ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਘਟਨਾ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ।

ਪੁਲੀਸ ਨੇ ਸੀਸੀਟੀਵੀ ਕਬਜ਼ੇ ਵਿੱਚ ਲੈ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ, ਦੂਜੇ ਪਾਸੇ ਪੈਟਰੋਲ ਪੰਪ ਮਾਲਕ ਨੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਪੁਲੀਸ ਨੇ ਭਰੋਸਾ ਦਿੱਤਾ ਹੈ ਕਿ ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਲੁਧਿਆਣਾ ਵਿੱਚ ਮਾਲ ਗੱਡੀ ਪਟੜੀ ਤੋਂ ਉਤਰੀ, ਸ਼ੰਟਿੰਗ ਕਰਦੇ ਸਮੇਂ ਹੋਇਆ ਹਾਦਸਾ

ਕਪੂਰਥਲਾ ਸਿਵਲ ਹਸਪਤਾਲ ਦੇ ਕੁਆਰਟਰ ‘ਚ ਅੱਗ ਲੱਗਣ ਕਾਰਨ ਨੌਜਵਾਨ ਅਤੇ ਪਾਲਤੂ ਕੁੱਤਾ ਜ਼ਿੰਦਾ ਸੜੇ, ਤਿੰਨ ਔਰਤਾਂ ਵੀ ਝੁਲਸੀਆਂ