ਨਵੀਂ ਦਿੱਲੀ, 16 ਦਸੰਬਰ 2020 – ਸਾਲ 1971 ‘ਚ ਹੋਏ ਭਾਰਤ ਪਾਕਿਸਤਾਨ ਵਿਚਕਾਰ ਹੋਈ ਜੰਗ ‘ਚ ਭਾਰਤ ਨੂੰ ਮਿਲੀ ਜਿੱਤ ਦੇ ਮੌਕੇ ‘ਤੇ ਅੱਜ ਦੇਸ਼ ਵਿਜੇ ਦਿਵਸ ਮਨਾ ਰਿਹਾ ਹੈ। ਪਾਕਿਸਤਾਨ ਦੇ ਨਾਲ ਵਿਚ ਸਾਲ 1971 ‘ਚ ਹੋਈ ਜੰਗ ਨੂੰ ਅੱਜ 50 ਸਾਲ ਪੂਰੇ ਹੋ ਗਏ ਹਨ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ‘ਚ ਕੌਮੀ ਵਾਰ ਮੈਮੋਰੀਅਲ ‘ਤੇ ਜਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ, ਚੀਫ਼ ਆਫ਼ ਡਿਫੈਂਸ ਸਟਾਫ਼ (ਸੀ. ਡੀ. ਐਸ.) ਬਿਪਿਨ ਰਾਵਤ ਅਤੇ ਤਿੰਨ ਫ਼ੌਜਾਂ ਦੇ ਮੁਖੀ ਮੌਜੂਦ ਸਨ।
ਭਾਰਤ-ਪਾਕਿ ਯੁੱਧ ਦੇ 50 ਸਾਲ ਪੂਰੇ ਹੋਣ ਦੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦਿੱਲੀ ਤੋਂ ‘ਵਿਜੇ ਜੋਤੀ ਯਾਤਰਾ’ ਨੂੰ ਰਵਾਨਾ ਕੀਤਾ। ਇਹ ਯਾਤਰਾ ‘ਚ ਚਾਰ ਵਿਜੇ ਮਸ਼ਾਲਾਂ ਸ਼ਾਮਿਲ ਹਨ। ਇਹ ਚਾਰ ਵਿਜੇ ਮਸ਼ਾਲਾਂ ਇਕ ਸਾਲ ਤੱਕ ਪੂਰੇ ਦੇਸ਼ ਦੇ ਛਾਉਣੀ ਖੇਤਰਾਂ ਦਾ ਦੌਰਾ ਕਰੇਗੀ। ‘ਵਿਜੇ ਜੋਤੀ ਯਾਤਰਾ’ ਅਗਲੇ ਸਾਲ ਨਵੀਂ ਦਿੱਲੀ ‘ਚ ਪੂਰੀ ਹੋਵੇਗੀ।