ਆਸਟ੍ਰੇਲੀਆ ‘ਚ ਕਰਨਾਲ ਦੇ ਨੌਜਵਾਨ ਦੀ ਮੌ+ਤ, 3 ਸਾਲ ਪਹਿਲਾਂ ਹੀ ਹੋਇਆ ਸੀ ਵਿਆਹ

  • ਵਿਕਟੋਰੀਆ ਬੀਚ ‘ਤੇ ਸਮੁੰਦਰ ‘ਚ ਡੁੱਬਿਆ
  • 3 ਸਾਲ ਪਹਿਲਾਂ ਹੀ ਹੋਇਆ ਸੀ ਵਿਆਹ
  • 5 ਮਹੀਨੇ ਪਹਿਲਾਂ ਖਰੀਦਿਆ ਸੀ ਘਰ

ਕਰਨੈਲ, 14 ਜਨਵਰੀ 2024 – ਹਰਿਆਣਾ ਦੇ ਕਰਨਾਲ ਦੇ ਪਿੰਡ ਕੈਮਲਾ ਦੇ 27 ਸਾਲਾ ਨੌਜਵਾਨ ਸਾਹਿਲ ਦੀ ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਦੇ ਵਿਕਟੋਰੀਆ ਬੀਚ ‘ਤੇ ਡੁੱਬਣ ਕਾਰਨ ਮੌਤ ਹੋ ਗਈ। 12 ਜਨਵਰੀ ਦੀ ਸ਼ਾਮ ਨੂੰ ਸਾਹਿਲ ਆਪਣੇ ਦੋਸਤਾਂ ਨਾਲ ਨਹਾਉਣ ਗਿਆ ਸੀ। ਜਦੋਂ ਉਹ ਬੀਚ ‘ਤੇ ਨਹਾ ਰਿਹਾ ਸੀ, ਤਾਂ ਉਸ ਦੀਆਂ ਐਨਕਾਂ ਪਾਣੀ ਵਿਚ ਡਿੱਗ ਗਈਆਂ ਅਤੇ ਉਹ ਉਨ੍ਹਾਂ ਨੂੰ ਚੁੱਕਣ ਲਈ ਹੇਠਾਂ ਝੁਕਿਆ ਤਾਂ ਇਸੇ ਦੌਰਾਨ ਇਕ ਤੇਜ਼ ਲਹਿਰ ਉਸ ਨੂੰ ਸਮੁੰਦਰ ਦੀ ਡੂੰਘਾਈ ਵਿਚ ਖਿੱਚ ਕੇ ਲੈ ਗਈ।

ਇਸ ਦੌਰਾਨ ਉਸ ਦੇ ਦੋਸਤ ਕੰਢੇ ‘ਤੇ ਹੀ ਸਨ ਅਤੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਕਾਮਯਾਬ ਨਹੀਂ ਹੁੰਦੇ। ਦੋ ਆਸਟ੍ਰੇਲੀਅਨ ਵੀ ਬੀਚ ‘ਤੇ ਸਾਹਿਲ ਨੂੰ ਬਚਾਉਣ ਲਈ ਗਏ, ਪਰ ਉਹ ਉਸ ਨੂੰ ਨਹੀਂ ਲੱਭ ਸਕੇ। ਬਚਾਅ ਲਈ ਪੁਲਿਸ ਦਾ ਹੈਲੀਕਾਪਟਰ ਵੀ ਉੱਥੇ ਪਹੁੰਚ ਗਿਆ ਸੀ ਪਰ ਹਨੇਰਾ ਹੋਣ ਕਾਰਨ ਉਸ ਨੂੰ ਲੱਭ ਨਹੀਂ ਸਕਿਆ।

ਰਾਤ ਕਰੀਬ 9 ਵਜੇ ਸਾਹਿਲ ਦੀ ਲਾਸ਼ ਦੂਰ ਦੂਜੇ ਕਿਨਾਰੇ ਤੱਕ ਪਹੁੰਚ ਚੁੱਕੀ ਸੀ। ਪੁਲਿਸ ਨੂੰ ਇਕ ਨੌਜਵਾਨ ਦੇ ਡੁੱਬਣ ਦੀ ਸੂਚਨਾ ਪਹਿਲਾਂ ਹੀ ਮਿਲ ਗਈ ਸੀ, ਇਸ ਲਈ ਉਨ੍ਹਾਂ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਜਦੋਂ ਸਾਹਿਲ ਦੇ ਦੋਸਤਾਂ ਨੂੰ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਦੀ ਪਛਾਣ ਕੀਤੀ। ਸਾਹਿਲ ਦੀ ਮੌਤ ਦੀ ਖਬਰ ਜਿਵੇਂ ਹੀ ਸਾਹਿਲ ਦੀ ਪਤਨੀ ਨੂੰ ਮਿਲੀ ਤਾਂ ਉਸ ਦਾ ਰੋ-ਰੋ ਬੁਰਾ ਹਾਲ ਹੈ। ਉਸ ਨੇ ਆਪਣੀ ਸੱਸ ਅਤੇ ਸਹੁਰੇ ਨੂੰ ਹਾਦਸੇ ਦੀ ਸੂਚਨਾ ਪਿੰਡ ਵਿੱਚ ਦਿੱਤੀ।

ਸਾਹਿਲ ਦੇ ਚਚੇਰੇ ਭਰਾ ਸੰਦੀਪ ਨੇ ਦੱਸਿਆ ਕਿ ਉਸ ਦਾ ਚਾਚਾ ਭੀਮ ਸਿੰਘ ਦਾ ਪੁੱਤ ਸਾਹਿਲ 2016 ਵਿੱਚ ਸਟੱਡੀ ਵੀਜ਼ੇ ’ਤੇ ਆਸਟਰੇਲੀਆ ਗਿਆ ਸੀ। ਉਹ ਮੈਲਬੌਰਨ ਵਿੱਚ ਇੱਕ ਫਰਨੀਚਰ ਕੰਪਨੀ ਵਿੱਚ ਕੰਮ ਕਰਦਾ ਸੀ ਅਤੇ ਦੋ ਸਾਲ ਪਹਿਲਾਂ ਹੀ ਪੀ.ਆਰ. ਹੋਇਆ ਸੀ ਅਤੇ ਸਾਲ 2020 ਵਿੱਚ ਉਸਦਾ ਵਿਆਹ ਗੁਧਾ ਪਿੰਡ ਦੀ ਅੰਨੂ ਨਾਲ ਹੋਇਆ ਸੀ ਅਤੇ 2022 ਵਿੱਚ ਸਾਹਿਲ ਅਨੂੰ ਨੂੰ ਆਪਣੇ ਨਾਲ ਆਸਟ੍ਰੇਲੀਆ ਲੈ ਗਿਆ।

ਕਰੀਬ ਪੰਜ ਮਹੀਨੇ ਪਹਿਲਾਂ ਸਾਹਿਲ ਨੇ ਆਸਟ੍ਰੇਲੀਆ ‘ਚ ਆਪਣਾ ਘਰ ਖਰੀਦਿਆ ਸੀ ਅਤੇ ਆਪਣੇ ਮਾਤਾ-ਪਿਤਾ ਨੂੰ ਵੀ ਆਸਟ੍ਰੇਲੀਆ ਬੁਲਾਇਆ ਸੀ। ਕਰੀਬ ਤਿੰਨ ਮਹੀਨੇ ਪਹਿਲਾਂ ਘਰ ਦਾ ਮਹੂਰਤ ਹੋਇਆ ਸੀ। ਮਾਤਾ-ਪਿਤਾ ਸ਼ੁਭਕਾਮਨਾਵਾਂ ਦੇਣ ਤੋਂ ਬਾਅਦ ਹੀ ਉਥੋਂ ਪਰਤ ਆਏ। ਸੰਦੀਪ ਨੇ ਦੱਸਿਆ ਕਿ ਸਾਹਿਲ ਦੀ ਲਾਸ਼ ਮੈਲਬੌਰਨ ਦੇ ਹੀ ਹਸਪਤਾਲ ‘ਚ ਹੈ ਅਤੇ ਉਸ ਨੂੰ ਭਾਰਤ ਲਿਆਉਣ ‘ਚ 7 ਤੋਂ 10 ਦਿਨ ਲੱਗ ਸਕਦੇ ਹਨ।

ਪਰਿਵਾਰ ‘ਤੇ ਦੁੱਖ ਦਾ ਪਹਾੜ ਡਿੱਗ ਪਿਆ ਹੈ। ਉਸਦਾ ਚਾਚਾ ਭੀਮ ਸਿੰਘ ਘਰੌਂਡਾ ਦੀ ਰਘਬੀਰ ਵਿਹਾਰ ਕਲੋਨੀ ਵਿੱਚ ਆਪਣੀ ਪਤਨੀ ਨਾਲ ਰਹਿੰਦਾ ਹੈ, ਕਿਉਂਕਿ ਉਸਦਾ ਦੂਜਾ ਪੁੱਤਰ ਪੁਰਤਗਾਲ ਵਿੱਚ ਕੰਮ ਕਰਦਾ ਹੈ। ਉਹ ਵੀ ਕੁਝ ਸਾਲ ਪਹਿਲਾਂ ਵਿਦੇਸ਼ ਵੀ ਗਿਆ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਦੂਜਾ ਟੀ-20 ਮੈਚ ਅੱਜ

ਪੰਜਾਬ ‘ਚ ਬਿਜਲੀ ਸੰਕਟ ਦੂਰ ਕਰਨ ਦੀਆਂ ਤਿਆਰੀਆਂ, ਗੋਇੰਦਵਾਲ ਥਰਮਲ ਪਲਾਂਟ ਜੂਨ ਤੱਕ ਸ਼ੁਰੂ ਹੋਵੇਗਾ