ਕਿਸਾਨ ਅੰਦੋਲਨ ਲਈ ਦਿੱਲੀ ਜਾ ਰਹੇ ਨੌਜਵਾਨ ਦੀ ਸੜਕ ਹਾਦਸੇ ਦੌਰਾਨ ਮੌਤ, ਦੋ ਦਿਨਾਂ ਬਾਅਦ ਸੀ ਅਮਰੀਕਾ ਦੀ ਫਲਾਈਟ

ਗੜ੍ਹਸ਼ੰਕਰ, 17 ਦਸੰਬਰ 2020 – ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ‘ਚ ਸ਼ਾਮਿਲ ਹੋਣ ਲਈ ਦਿੱਲੀ ਜਾ ਰਹੇ 16 ਸਾਲਾਂ ਦੇ ਮੁੰਡੇ ਦੀ ਟਰੈਕਟਰ ਹੇਠਾਂ ਆਉਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਗੁਰਵਿੰਦਰ ਸਿੰਘ ਵਜੋਂ ਹੋਈ ਹੈ ਅਤੇ ਉਹ ਗੜ੍ਹਸ਼ੰਕਰ ਨੇੜਲੇ ਪਿੰਡ ਥਾਣੇ ਦਾ ਵਸਨੀਕ ਸੀ। ਗੁਰਵਿੰਦਰ ਸਿੰਘ ਜੋ ਕਿ ਕਿਸਾਨ ਮੋਰਚੇ ਵਿੱਚ ਸ਼ਾਮਿਲ ਹੋਣ ਲਈ ਟਰਾਲੀ ਵਿਚ ਦਿੱਲੀ ਜਾ ਰਿਹਾ ਸੀ ਅਚਾਨਕ ਸੰਤੁਲਨ ਵਿਗੜਨ ਕਾਰਨ ਸੜਕ ‘ਤੇ ਡਿੱਗ ਗਿਆ ਤੇ ਮਗਰੋਂ ਆ ਰਿਹਾ ਇੱਕ ਹੋਰ ਟਰੈਕਟਰ ਉੱਪਰੋਂ ਲੰਘ ਗਿਆ ਸਿੱਟੇ ਵਜੋਂ ਮੰਦਭਾਗੀ ਦੁਰਘਟਨਾ ਵਿੱਚ ਮੌਕੇ ‘ਤੇ ਹੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਗੁਰਵਿੰਦਰ ਸਿੰਘ ਪਰਿਵਰ ਦਾ ਇਕਲੌਤਾ ਪੁੱਤ ਸੀ। ਗੁਰਵਿੰਦਰ ਦੀ ਦੋ ਦਿਨ ਬਾਅਦ ਅਮਰੀਕਾ ਦੀ ਫਲਾਈਟ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਦਿੱਲੀ ਬਾਰਡਰ ‘ਤੇ ਬਾਬਾ ਰਾਮ ਸਿੰਘ ਨਾਨਕਸਰ ਵਾਲਿਆਂ ਨੇ ਆਪਣੇ ਆਪ ਨੂੰ ਮਾਰੀ ਗੋਲੀ

ਸ਼ੁੱਕਰਵਾਰ ਨੂੰ ਹੋਵੇਗਾ ਸੰਤ ਬਾਬਾ ਰਾਮ ਸੀਂਗੜਾ ਵਾਲਿਆਂ ਦਾ ਅੰਤਿਮ ਸਸਕਾਰ