ਅਕਾਲ ਤਖ਼ਤ ਸਾਹਿਬ ਤੋਂ ਜਥੇਦਾਰ ਕਾਉਂਕੇ ਨੂੰ ਫਖ਼ਰ-ਏ-ਕੌਮ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇ : ਕਾਲਕਾ

  • 10 ਫਰਵਰੀ ਨੂੰ ਜਥੇਦਾਰ ਕਾਉਂਕੇ ਦਾ ਇਨਸਾਫ਼ ਲੈਣ ਲਈ ਸਭ ਨੂੰ ਜਲੰਧਰ ਪਹੁੰਚਣ ਦੀ ਅਪੀਲ !

ਅੰਮ੍ਰਿਤਸਰ, 20 ਜਨਵਰੀ 2024: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗੁਰਦੇਵ ਸਿੰਘ ਕਾਉਂਕੇ ਜੀ ਨੂੰ ਫਖ਼ਰ ਏ ਕੌਮ ਐਵਾਰਡ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਦੇਣ ਬਾਰੇ ਫੈਸਲਾ ਲੈਣ ਕਿਉਂਕਿ ਅੱਜ ਦੇਸ਼ ਵਿਦੇਸ਼ ਦੇ ਸਿੱਖਾਂ ਦੀ ਇਹ ਸਤਿਕਾਰ ਭਰੀ ਦਿਲੀ ਭਾਵਨਾ ਹੈ।

ਇਥੇ ਬੰਦੀ ਸਿੰਘਾਂ ਦੇ ਮਾਮਲੇ ਵਿੱਚ ਪੰਜ ਮੈਂਬਰੀ ਕਮੇਟੀ ਦੀ ਮੀਟਿੰਗ ਵਿਚ ਹਿੱਸਾ ਲੈਣਾ ਆਏ ਸਰਦਾਰ ਕਾਲਕਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦਿੱਲੀ ਵਿਚ ਜਥੇਦਾਰ ਕਾਉਂਕੇ ਸਾਹਿਬ ਬਾਰੇ ਅਸੀਂ ਇਕ ਸਮਾਗਮ ਕੀਤਾ ਸੀ ਜਿਥੇ ਬਹੁਤ ਵੱਡੇ ਪੰਥਕ ਫੈਸਲੇ ਲਏ ਗਏ ਸਨ। ਉਹਨਾਂ ਕਿਹਾ ਕਿ ਜਿਹੜੀ ਰਿਪੋਰਟ ਹੁਣ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਰੱਖੀ ਗਈ ਹੈ ਜਿਸ ਵਿਚ ਪੂਰੇ ਵਿਸਥਾਰ ਨਾਲ ਦੱਸਿਆ ਗਿਆ ਹੈ ਕਿ ਕਿਵੇਂ ਜਥੇਦਾਰ ਕਾਉਂਕੇ ਨੇ ਤਸ਼ੱਦਦ ਤੇ ਤਸੀਹੇ ਝੱਲੇ ਤੇ ਕੌਮ ਵਾਸਤੇ ਸਭ ਤੋਂ ਵੱਡੀ ਕੁਰਬਾਨੀ ਦਿੱਤੀ। ਉਹਨਾਂ ਕਿਹਾ ਕਿ ਜਥੇਦਾਰ ਸਾਹਿਬ ਨੂੰ ਉਸਦਾ ਨੋਟਿਸ ਲੈਂਦਿਆਂ ਕੌਮ ਦੇ ਇੰਨੇ ਵੱਡੇ ਆਗੂ ਜਥੇਦਾਰ ਕਾਉਂਕੇ ਨੂੰ ਫਖ਼ਰ ਏ ਕੌਮ ਦਾ ਐਵਾਰਡ ਦੇ ਕੇ ਸਨਮਾਨਿਤ ਕਰਨਾ ਚਾਹੀਦਾ ਹੈ।

ਉਹਨਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ 10 ਫਰਵਰੀ ਨੂੰ ਜਲੰਧਰ ਵਿਚ ਵੱਡਾ ਪੰਥਕ ਇਕੱਠ ਰੱਖਿਆ ਗਿਆ ਹੈ ਜਿਸ ਵਿਚ ਵੱਖ-ਵੱਖ ਸੰਪਰਦਾਵਾਂ ਤੇ ਸੰਸਥਾਵਾਂ ਦੇ ਆਗੂ ਸ਼ਾਮਲ ਹੋਣਗੇ ਅਤੇ ਪੰਥ ਦੇ ਹਿੱਤਾਂ ’ਤੇ ਚਰਚਾ ਕਰਦਿਆਂ ਉਸ ਬਾਰੇ ਲੋੜੀਂਦੇ ਫੈਸਲੇ ਲਏ ਜਾਣਗੇ ਤੇ ਅਮਲ ਵਿਚ ਲਿਆਂਦੇ ਜਾਣਗੇ।

ਇਸ ਮੌਕੇ ਦਿੱਲੀ ਗੁਰਦੁਆਰਾ ਕਮੇਟੀ ਦੇ ਸੀਨੀਅਰ ਮੈਂਬਰ ਸਰਦਾਰ ਭੁਪਿੰਦਰ ਸਿੰਘ ਭੁੱਲਰ, ਸਰਦਾਰ ਪਰਵਿੰਦਰ ਸਿੰਘ ਲੱਕੀ ਤੇ ਸਰਦਾਰ ਮਨਜੀਤ ਸਿੰਘ ਭੋਮਾ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਪੰਜਾਬ , ਪਲਵਿੰਦਰ ਸਿੰਘ ਪੰਨੂ , ਹਰਜੀਤ ਸਿੰਘ ਪੁਰੇਵਾਲ , ਕੁਲਬੀਰ ਸਿੰਘ ਗੰਡੀਵਿੰਡ, ਮਧੂਪਾਲ ਸਿੰਘ ਗੋਗਾ , ਦਲਜੀਤ ਸਿੰਘ ਪਾਖਰਪੁਰਾ , ਸੁਖਜਿੰਦਰ ਸਿੰਘ ਬਿੱਟੂ ਮਜੀਠੀਆ , ਸੁਰਿੰਦਰ ਸਿੰਘ ਤਾਲਿਬਪੁਰਾ , ਜਥੇਦਾਰ ਦੀਦਾਰ ਸਿੰਘ ਚੌਧਰਪੁਰਾ ਵੀ ਹਾਜ਼ਰ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਪੁਲਿਸ ਦੇ 14 ਅਧਿਕਾਰੀਆਂ ਨੂੰ ਮਿਲੇਗਾ ‘ਮੁੱਖ ਮੰਤਰੀ ਰਕਸ਼ਕ ਮੈਡਲ’

ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਨੇ ਸਿਟੀ ਬਿਊਟੀ ਮੁਕਾਬਲੇ ਦੇ ਜੇਤੂਆਂ ਦਾ ਕੀਤਾ ਸਨਮਾਨ